ਬਹੁਤੀਆਂ ਪਾਰਟੀਆਂ ਅੰਦਰੋਂ ਹੋਰ, ਬਾਹਰੋਂ ਹੋਰ ਵਾਲੀ ਸਥਿਤੀ ਵਿਚ ਕੀ ਬਦਲਾਅ ਲਿਆਉਣਗੀਆਂ?
Published : Nov 24, 2021, 8:04 am IST
Updated : Nov 24, 2021, 11:40 am IST
SHARE ARTICLE
File photo
File photo

ਅਕਾਲੀ ਦਲ ਦੀ ਭਾਈਵਾਲੀ ਜੇ ਸਚਮੁਚ ਹੀ ਟੁਟ ਚੁਕੀ ਹੁੰਦੀ ਤਾਂ ਅਸੀ ਈ.ਡੀ. ਅਤੇ ਸੀ.ਬੀ.ਆਈ ਦੇ ਛਾਪੇ ਹੁਣ ਤਕ ਕਈ ਆਗੂਆਂ ਉਤੇ ਪੈਂਦੇ ਵੇਖ ਚੁਕੇ ਹੁੰਦੇ।

 

ਖੇਤੀ ਕਾਨੂੰਨ ਤਾਂ ਵਾਪਸ ਲਏ ਜਾ ਰਹੇ ਹਨ ਪਰ ਕਿਸਾਨ ਐਮ.ਐਸ.ਪੀ. ਅਰਥਾਤ ਅਨਾਜ ਵੇਚਣ ਦਾ ਘੱਟੋ ਘੱਟ ਮੁੱਲ ਨਿਰਧਾਰਤ ਕਰਵਾਉਣ ਵਾਸਤੇ ਅਪਣਾ ਸੰਘਰਸ਼ ਜਾਰੀ ਰੱਖਣਗੇ। ਪਰ ਇਸ ਸੰਘਰਸ਼ ਦੇ ਜਾਰੀ ਰਹਿੰਦਿਆਂ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਪੰਜਾਬ ਦੀ ਸਿਆਸਤ ਦੀ ਤਸਵੀਰ ਸਾਫ਼ ਹੋ ਗਈ ਹੈ। ਸਾਰੇ ਪਰਦੇ ਹਟ ਰਹੇ ਹਨ ਤੇ ਗੁਪਤ ਸਾਂਝਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲੀ ਸਾਂਝ ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੇ 2019 ਵਿਚ ਗੱਲ ਕੀਤੀ ਸੀ ਤੇ ਉਸ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਾਹਰ ਵੀ ਕੱਢ ਦਿਤਾ ਸੀ, ਉਸ ਦਾ ਇਕ ਹਿੱਸਾ ਸਾਹਮਣੇ ਆ ਵੀ ਗਿਆ ਹੈ।

 

Navjot Singh SidhuNavjot Singh Sidhu

 

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਦਾਮਨ ਖੁਲ੍ਹ ਕੇ ਫੜ ਲਿਆ ਹੈ ਤੇ ਅਸੀ ਆਉਣ ਵਾਲੇ ਸਮੇਂ ਵਿਚ ਢੀਂਡਸਾ ਅਕਾਲੀ ਦਲ ਨੂੰ ਵੀ ਇਸ ਗਠਜੋੜ ਦਾ ਹਿੱਸਾ ਬਣਦੇ ਵੇਖ ਸਕਦੇ ਹਾਂ। ਅਕਾਲੀ ਦਲ ਦੀ ਭਾਈਵਾਲੀ ਜੇ ਸਚਮੁਚ ਹੀ ਟੁਟ ਚੁਕੀ ਹੁੰਦੀ ਤਾਂ ਅਸੀ ਈ.ਡੀ. ਅਤੇ ਸੀ.ਬੀ.ਆਈ ਦੇ ਛਾਪੇ ਹੁਣ ਤਕ ਕਈ ਆਗੂਆਂ ਉਤੇ ਪੈਂਦੇ ਵੇਖ ਚੁਕੇ ਹੁੰਦੇ। ਇਹ ਰਿਸ਼ਤਿਆਂ ਵਿਚ ਪਿਆਰ ਦਾ ਸਬੂਤ ਹੈ ਕਿ ਭਾਵੇਂ ਇਹ ਸਾਂਝ ਅਜੇ ਜਨਤਕ ਨਾ ਵੀ ਕੀਤੀ ਜਾਵੇ ਪਰ ਉਮੀਦਵਾਰਾਂ ਦੀ ਵੰਡ ਤੋਂ ਹੀ ਇਸ ਰਿਸ਼ਤੇ ਦਾ ਪਤਾ ਚਲ ਜਾਵੇਗਾ।

Amarinder SinghAmarinder Singh

 

ਪਰ ਇਹ ਭਾਜਪਾ ਦੀ ਹਾਈਕਮਾਂਡ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਗੰਢੇ ਗਏ ਰਿਸ਼ਤੇ ਹਨ ਜੋ ਅਜੇ ਪੰਜਾਬ ਦੇ ਵਰਕਰਾਂ ਦੇ ਰਿਸ਼ਤੇ ਨਹੀਂ ਬਣ ਸਕੇ। ਅਕਾਲੀ ਦਲ ਪਹਿਲਾਂ ਹੀ ਬੀਜੇਪੀ ਦਾ ਗੁਪਤ ਭਾਈਵਾਲ ਹੋਣ ਦੇ ਭਾਰ ਹੇਠ ਦਬਿਆ ਹੋਇਆ ਸੀ ਤੇ ਹੁਣ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨਾਲ ਗੁਪਤ ਗੰਢ ਚਤਰਾਵੇ ਦੇ ਭਾਰ ਹੇਠ ਵੀ ਰੀਂਗ ਰਿਹਾ ਹੈ। ਇਨ੍ਹਾਂ ਸਾਂਝਾਂ ਦੇ ਜਨਤਕ ਹੋਣ ਤੋਂ ਬਾਅਦ ਇਹ ਦਲ ਭਾਵੇਂ ‘ਕਿਸਾਨ ਸਾਡੇ ਲਈ ਸੱਭ ਤੋਂ ਪਹਿਲਾਂ’ ਦੀ ਦੁਹਾਈ ਦੇ ਰਿਹਾ ਹੈ ਪਰ ਆਉਣ ਵਾਲਾ ਚੋਣ-ਇਮਤਿਹਾਨ ਪਾਸ ਕਰਨਾ ਇਨ੍ਹਾਂ ਲਈ ਇਕ ਵੱਡੀ ਚੁਨੌਤੀ ਬਣ ਕੇ ਆਏਗਾ।

 

Parkash Singh BadalParkash Singh Badal

ਇਸ ਗਠਜੋੜ ਦੀ ਸੱਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਲੋਕਾਂ ਦਾ ਵਿਸ਼ਵਾਸ ਬਣ ਚੁੱਕਾ ਹੈ ਕਿ ਅੱਜ ਦੇ ਅਕਾਲੀਆਂ ਲਈ ਦਿੱਲੀ ਤਖ਼ਤ ਸੱਭ ਤੋਂ ਪਹਿਲਾਂ ਹੈ ਤੇ ਬਾਕੀ ਸੱਭ ਕੁੱਝ ਬਾਅਦ ਵਿਚ।ਪ੍ਰਧਾਨ ਮੰਤਰੀ ਦੇ ਐਲਾਨ ਦੇ ਤੁਰਤ ਬਾਅਦ ਹੀ ਸਾਕਸ਼ੀ ਮਹਾਰਾਜ ਵਰਗਿਆਂ ਨੇ ਖੇਤੀ ਕਾਨੂੰਨ ਦੁਬਾਰਾ ਲਿਆਉਣ ਦੀ ਗੱਲ ਕਰ ਦਿਤੀ ਹੈ ਜੋ ਹਰ ਕਿਸਾਨ ਦੇ ਮਨ ਦਾ ਸੱਭ ਤੋਂ ਵੱਡਾ ਡਰ ਹੈ। ਜਿਹੜਾ ਤੀਜਾ ਧੜਾ ਬਣ ਕੇ ਅੱਗੇ ਆ ਰਿਹਾ ਹੈ, ਉਹ ਅਜਿਹੀ ਬੇਵਿਸ਼ਵਾਸੀ ਦਾ ਭਾਰ ਚੁੱਕੀ ਮੈਦਾਨ ਵਿਚ ਆਇਆ ਹੈ ਜਿਸ ਦਾ ਪਿਛੋਕੜ ਅਕਾਲੀਆਂ ਦੀਆਂ ਗ਼ਲਤੀਆਂ ਨਾਲ ਲਿਬੜਿਆ ਹੋਇਆ ਹੈ ਤੇ ਉਸ ਤੇ ਹੁਣ ਕਾਂਗਰਸ ਤੋਂ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਾ ਕੇ ਹਟਾਏ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰ ਵੀ ਪੈ ਰਿਹਾ ਹੈ। ਪਰ ਫਿਰ ਵੀ ਇਸ ਧੜੇ ਨੂੰ ਇਸ ਲਈ ਚੰਗਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਬਾਕੀ ਦੋਹਾਂ ਧੜਿਆਂ ਵਿਚ ਵੀ ਜਾਨ ਨਹੀਂ ਹੈ। 

 

 

Amarinder SinghAmarinder Singh

ਕਾਂਗਰਸ ਪਾਰਟੀ ਅਪਣੇ ਇਕ ਮੁੱਖ ਮੰਤਰੀ ਨੂੰ ਗੁਆਉਣ ਦੇ ਬਾਅਦ ਹੁਣ ਕਈ ਚਿਹਰਿਆਂ ਦੀ ਪਾਰਟੀ ਬਣ ਗਈ ਹੈ ਜਿਥੇ ਇਸ ਵਾਰ ਉਹ ਲੋਕਾਂ ਨੂੰ ਨਹੀਂ ਦਸ ਸਕਣਗੇ ਕਿ ਉਨ੍ਹਾਂ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਜਿਥੇ ‘ਆਪ’ ਪਾਰਟੀ ਨੂੰ ਇਕ ਵੀ ਸਿੱਖ ਚਿਹਰਾ ਨਹੀਂ ਮਿਲ ਰਿਹਾ ਜਿਸ ਉਤੇ ਉਹ ਭਰੋਸਾ ਕਰ ਸਕਣ, ਕਾਂਗਰਸ ਵਿਚ ਮੁੱਖ ਮੰਤਰੀ ਦੇ ਦਾਅਵੇਦਾਰਾਂ ਦੀ ਕਤਾਰ ਲੱਗੀ ਹੋਈ ਹੈ ਤੇ ਇਹ ਦੋਵੇਂ ਪਾਰਟੀਆਂ ਅੱਜਕਲ ਪੰਜਾਬ ਵਿਚ ਤੋਹਫ਼ੇ ਵੰਡਦੀਆਂ ਫਿਰ ਰਹੀਆਂ ਹਨ।
ਅਰਵਿੰਦ ਕੇਜਰੀਵਾਲ ਜਦ ਪੰਜਾਬ ਵਿਚ ਇਕ ਨਵਾਂ ਵਾਅਦਾ ਲੈ ਕੇ ਆਉਂਦੇ ਹਨ, ਪੰਜਾਬ ਕਾਂਗਰਸ ਉਸੇ ਵਾਅਦੇ ਨੂੰ ਪਹਿਲਾਂ ਹੀ ਪੂਰਾ ਕਰ ਕੇ ਅਪਣੇ ਆਪ ਨੂੰ ਲੋਕਾਂ ਦੀ ਸਰਕਾਰ ਦਸਣ ਦਾ ਯਤਨ ਕਰਦੀ ਹੈ।

 

 

VOTEVOTE

 

ਕਾਂਗਰਸ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਮਾਫ਼ੀਆ ਰਾਜ ਤੇ ਬਰਗਾੜੀ ਮੁੱਦੇ ਨੂੰ ਨਾ ਸੁਲਝਾਉਣ ਕਾਰਨ ਬੇਵਿਸ਼ਵਾਸੀ ਦਾ ਬੋਝ ਚੁਕ ਰਹੀ ਹੈ ਤੇ ‘ਆਪ’ ਕਿਸੇ ਭਰੋਸੇਯੋਗ ਸਿੱਖ ਚਿਹਰੇ ਨੂੰ ਲੱਭਣ ਵਿਚ ਨਾਕਾਮ ਰਹਿਣ ਕਾਰਨ ਲੋਕਾਂ ਵਿਚ ਅਪਣਾ ਵਿਸ਼ਵਾਸ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੀ ਹੈ ਕਿਉਂਕਿ ਤਿੰਨੇ ਧੜੇ ਬੇਵਿਸ਼ਵਾਸੀ ਦੇ ਸ਼ਿਕਾਰ ਹੋਏ ਪਏ ਹਨ। ਉਨ੍ਹਾਂ ਹੁਣ ਪੰਜਾਬ ਵਾਸਤੇ ਤੋਹਫ਼ਿਆਂ, ਲੋਲੀਪਾਪਾਂ ਦੀ ਬੌਛਾੜ ਕਰ ਦੇਣੀ ਹੈ। ਕੋਈ ਮੁਫ਼ਤ ਆਈਲਿਟਸ ਕਰਵਾਏਗਾ, ਕੋਈ ਬਿਜਲੀ, ਰੇਤਾ ਮੁਫ਼ਤ ਦੇਵੇਗਾ। ਕੋਈ ਘਰ ਬੈਠੇ ਪੈਸੇ ਭੇਜੇਗਾ। ਪਰ ਕੀ ਪੰਜਾਬੀ ਅਸਲ ਵਿਚ ਪੰਜਾਬ ਸਿਰ ਹੋਰ ਕਰਜ਼ਾ ਚੜ੍ਹਾਉਣ ਲਈ ਬਜ਼ਿੱਦ ਹੋਏ ਸਿਆਸਤਦਾਨਾਂ ਨੂੰ ਅਪਣੀ ਵੋਟ ਪਾਉਣਗੇ ਜਾਂ ਪੰਜਾਬ ਦੀ ਜਨਤਾ ਅਪਣੇ ਆਗੂਆਂ ਤੋਂ ਕਿਸੇ ਹੋਰ ਗੱਲ ਦੀ ਆਸ ਰਖਦੀ ਹੈ? ਇਨ੍ਹਾਂ ਚੋਣਾਂ ਤੋਂ ਬਹੁਤ ਉਮੀਦਾਂ ਹਨ ਪਰ ਜਿਵੇਂ ਜਿਵੇਂ ਤਸਵੀਰ ਸਾਫ਼ ਹੁੰਦੀ ਜਾਂਦੀ ਹੈ, ਜਾਪਦਾ ਨਹੀਂ ਕਿ ਕੁੱਝ ਬਦਲਾਅ ਆਉਣ ਵਾਲਾ ਹੈ। 
-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement