ਸੱਜਣ ਕੁਮਾਰ ਪ੍ਰਤੀ ਅਜੇ ਵੀ ਕਾਂਗਰਸੀ ਗੋਲ ਮੋਲ ਗੱਲ ਹੀ ਕਰਦੇ ਹਨ ਜਾਂ ਚੁੱਪੀ ਧਾਰਨ ਕਰ ਲੈਂਦੇ ਹਨ
Published : Dec 20, 2018, 12:11 pm IST
Updated : Dec 20, 2018, 12:11 pm IST
SHARE ARTICLE
Sajjan Kumar
Sajjan Kumar

ਸੱਜਣ ਕੁਮਾਰ ਨੇ 34 ਸਾਲ ਬਾਅਦ ਆਖ਼ਰ ਕਾਂਗਰਸ ਨੂੰ ਛੱਡ ਦਿਤਾ ਹੈ.......

ਸੱਜਣ ਕੁਮਾਰ ਨੇ 34 ਸਾਲ ਬਾਅਦ ਆਖ਼ਰ ਕਾਂਗਰਸ ਨੂੰ ਛੱਡ ਦਿਤਾ ਹੈ। ਉਸ ਵਲੋਂ ਚੁਕਿਆ ਗਿਆ ਇਹ ਕਦਮ ਦਰਸਾਉਂਦਾ ਹੈ ਕਿ ਕਾਂਗਰਸ ਨੂੰ ਅੱਜ ਵੀ ਅਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ। ਇਹ ਠੀਕ ਹੈ ਕਿ ਡਾ. ਮਨਮੋਹਨ ਸਿੰਘ ਨੇ ਹੀ ਜਗਦੀਸ਼ ਕੌਰ ਦੀ ਗਵਾਹੀ ਸੀ.ਬੀ.ਆਈ. ਨੂੰ ਸੌਂਪੀ ਸੀ ਅਤੇ ਇਸ ਮਰੀ ਹੋਈ ਜਾਂਚ ਨੂੰ ਮੁੜ ਤੋਂ ਸ਼ੁਰੂ ਕਰਵਾਇਆ ਸੀ। ਅੱਜ ਕਮਲ ਨਾਥ ਨੂੰ  ਕਾਂਗਰਸੀ ਭਾਈ, ਦੋਸ਼ੀ ਨਾ ਵੀ ਮੰਨਣ ਪਰ ਸੱਜਣ ਕੁਮਾਰ ਬਾਰੇ ਤਾਂ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਸੀ।

ਫਿਰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਉਸ ਨੂੰ ਪਾਰਟੀ 'ਚੋਂ ਕਢਿਆ ਨਹੀਂ ਗਿਆ। ਸੱਜਣ ਕੁਮਾਰ ਨੂੰ ਇਸ ਤਰ੍ਹਾਂ ਦਾ ਸਤਿਕਾਰ ਕਿਉਂ ਬਖ਼ਸ਼ਿਆ ਗਿਆ ਕਿ ਉਸ ਦੇ ਅਸਤੀਫ਼ੇ ਦੀ ਉਡੀਕ ਕੀਤੀ ਗਈ? ਅੱਜ ਭਾਜਪਾ, ਅਕਾਲੀ ਦਲ ਕੁੱਝ ਵੀ ਕਹਿ ਲੈਣ, ਉਹ ਵੀ ਅਪਣੇ ਆਗੂਆਂ ਵਿਰੁਧ ਲੱਗੇ ਇਲਜ਼ਾਮਾਂ ਬਾਰੇ ਅਦਾਲਤੀ ਠੱਪੇ ਤੋਂ ਬਾਅਦ ਹੀ ਕੁੱਝ ਕਹਿਣਗੇ। ਇਸੇ ਕਰ ਕੇ ਸੀ.ਬੀ.ਆਈ. ਨੂੰ ਇਕ ਸਿਆਸੀ ਤੋਤਾ ਬਣਾ ਦਿਤਾ ਗਿਆ ਹੈ।

ਅਫ਼ਸੋਸ ਕਿ ਸਾਡੇ ਸਿਆਸਤਦਾਨ ਤਕਰੀਬਨ ਸਾਰੇ ਹੀ ਖ਼ੂਨ ਦੇ ਧੱਬਿਆਂ ਨਾਲ ਦਾਗ਼ੀ ਹਨ ਅਤੇ ਹੁਣ ਉਹ ਖ਼ੂਨਰੇਜ਼ੀ ਨੂੰ ਅਪਣੇ ਕੰਮ ਦਾ ਹਿੱਸਾ ਹੀ ਮੰਨਣ ਲੱਗ ਪਏ ਹਨ। ਇਹ ਲੋਕ ਭਾਰਤੀ ਕਾਨੂੰਨ ਵਿਚ ਕਦੇ ਨਸਲਕੁਸ਼ੀ ਨੂੰ ਅਪਰਾਧ ਨਹੀਂ ਬਣਨ ਦੇਣਗੇ ਕਿਉਂਕਿ ਇਨ੍ਹਾਂ ਦੀਆਂ ਸਿਆਸੀ ਦੁਕਾਨਾਂ ਨਫ਼ਰਤ ਅਤੇ ਖ਼ੂਨ ਦੀ ਹੋਲੀ ਦੇ ਸਿਰ ਤੇ ਹੀ ਤਾਂ ਚਲਦੀਆਂ ਹਨ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement