ਧਰਮ ਦੇ ਨਾਂ ਤੇ ਪ੍ਰਚਾਰੇ ਜਾਂਦੇ ਇਸ ਝੂਠ ਨੂੰ ਬੰਦ ਕਰੋ!
Published : Feb 20, 2020, 4:06 pm IST
Updated : Feb 20, 2020, 4:06 pm IST
SHARE ARTICLE
File Photo
File Photo

ਗੁਜਰਾਤ ਦੇ ਇਕ ਕਾਲਜ ਵਿਚ ਇਕ ਸਵਾਮੀ ਨੂੰ ਬੁਲਾਇਆ ਗਿਆ ਕਿਉਂਕਿ ਉਸ ਧਾਰਮਕ ਕਾਲਜ ਵਿਚ ਮਾਹਵਾਰੀ ਦੌਰਾਨ ਕੁੜੀਆਂ ਨੇ ਕੁੱਝ ਨਿਯਮਾਂ ਦੀ ਉਲੰਘਣਾ ਕੀਤੀ

ਗੁਜਰਾਤ ਦੇ ਇਕ ਕਾਲਜ ਵਿਚ ਇਕ ਸਵਾਮੀ ਨੂੰ ਬੁਲਾਇਆ ਗਿਆ ਕਿਉਂਕਿ ਉਸ ਧਾਰਮਕ ਕਾਲਜ ਵਿਚ ਮਾਹਵਾਰੀ ਦੌਰਾਨ ਕੁੜੀਆਂ ਨੇ ਕੁੱਝ ਨਿਯਮਾਂ ਦੀ ਉਲੰਘਣਾ ਕੀਤੀ ਜਿਵੇਂ ਮਰਦਾਂ ਨਾਲ ਬੈਠ ਕੇ ਖਾਣਾ ਖਾਣ ਦੀ ਹਮਾਕਤ।

File PhotoFile Photo

ਸੋ ਇਸ 'ਸਵਾਮੀ' ਨੇ ਆ ਕੇ ਦਸਿਆ ਕਿ ਜੇ ਮਰਦ ਮਾਹਵਾਰੀ ਦੌਰਾਨ ਕੁੜੀਆਂ ਦੇ ਹੱਥੋਂ ਬਣਿਆ ਖਾਣਾ ਖਾਣਗੇ ਤਾਂ ਉਹ ਅਗਲੇ ਜਨਮ ਸਾਨ੍ਹ ਬਣ ਕੇ ਆਉਣਗੇ ਅਤੇ ਜੇ ਕੁੜੀਆਂ ਖਾਣਾ ਬਣਾ ਕੇ ਮਰਦਾਂ ਨੂੰ ਖਵਾਉਣਗੀਆਂ ਤਾਂ ਉਹ ਅਗਲੇ ਜਨਮ 'ਚ ਕੁੱਤੀਆਂ ਬਣ ਕੇ ਆਉਣਗੀਆਂ। ਅਗਲੇ ਜਨਮ ਵਿਚ ਕੀ ਹੁੰਦਾ ਹੈ, ਉਸ ਬਾਰੇ ਤਾਂ ਪਤਾ ਨਹੀਂ ਪਰ ਇਸ ਜਨਮ ਵਿਚ ਜਦੋਂ ਤਕ ਧਰਮ ਦੇ ਨਾਂ 'ਤੇ ਇਨ੍ਹਾਂ ਕਮਜ਼ੋਰ ਮਰਦਾਂ ਨੂੰ, ਔਰਤਾਂ ਨੂੰ ਦਬਾਉਣ ਦਾ ਹੱਕ ਮਿਲਿਆ ਰਹੇਗਾ,

Women Health File Photo

ਹਿੰਦੁਸਤਾਨ ਉਪਰ ਨਹੀਂ ਉਠ ਸਕੇਗਾ। ਇਕ ਪਾਸੇ ਔਰਤਾਂ ਫ਼ੌਜ ਵਿਚ ਮਰਦਾਂ ਨਾਲ ਬਰਾਬਰੀ ਤੇ ਆ ਕੇ ਕੰਮ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਲੜਾਈ ਜਿੱਤੀਆਂ ਹਨ ਅਤੇ ਦੂਜੇ ਪਾਸੇ ਇਨ੍ਹਾਂ ਧਾਰਮਕ ਕਾਲਜਾਂ ਵਿਚ ਸਿਖਿਆ ਦੇ ਨਾਂ ਤੇ ਮਾਨਸਕ ਗ਼ੁਲਾਮੀ ਪ੍ਰਚਾਰੀ ਜਾ ਰਹੀ ਹੈ। ਇਹ ਕਾਲਜ ਇਕ ਧਾਰਮਕ ਸੰਸਥਾ ਚਲਾ ਰਹੀ ਹੈ। ਪਰ ਇਸ ਦਾ ਮਤਲਬ ਇਹ ਤਾਂ ਨਹੀਂ

PainFile Photo

ਕਿ ਉਹ ਮੁਫ਼ਤ/ਸਸਤੀ ਸਿਖਿਆ ਦੇ ਨਾਂ ਤੇ ਅਪਣਾ ਅੰਧ-ਵਿਸ਼ਵਾਸ ਤੇ ਝੂਠ ਦਾ ਏਜੰਡਾ ਚਲਾਉਣ। ਸਰਕਾਰ ਨੇ ਬੜੇ ਮਦਰੱਸਿਆਂ ਉਤੇ ਸਖ਼ਤੀ ਕੀਤੀ ਹੈ ਪਰ ਸਿਰਫ਼ ਉਥੇ ਹੀ ਕਿਉਂ ਰੁਕ ਜਾਂਦੀ ਹੈ? ਹਰ ਧਾਰਮਕ ਸੰਸਥਾ ਵਲੋਂ ਦਿਤੀ ਜਾ ਰਹੀ ਸਿਖਿਆ ਉਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਸਿਖਿਆ ਦੇ ਖੇਤਰ ਵਿਚ ਜੇ ਅੱਜ ਅਸੀਂ ਕਮਜ਼ੋਰ ਰਹਿ ਗਏ ਤਾਂ ਆਉਣ ਵਾਲੇ ਸਮੇਂ ਦੀ ਉਮੀਦ ਖ਼ਤਮ ਹੋ ਗਈ ਸਮਝੋ।

MuslimMuslim

ਇਸ ਤਰ੍ਹਾਂ ਦੀਆਂ ਧਾਰਮਕ ਸੰਸਥਾਵਾਂ ਭਾਵੇਂ ਉਹ ਸਿੱਖ, ਹਿੰਦੂ, ਮੁਸਲਮਾਨ ਧਰਮ ਦੇ ਨਾਂ ਤੇ ਬੱਚਿਆਂ ਨੂੰ ਗੁਮਰਾਹ ਕਰ ਰਹੀਆਂ ਹੋਣ, ਉਨ੍ਹਾਂ ਨੂੰ ਇਕ ਵਾਰ ਸੁਧਰਨ ਦਾ ਮੌਕਾ ਦੇ ਕੇ ਬੰਦ ਕਰਵਾਉਣਾ ਹੀ ਸਹੀ ਹੋਵੇਗਾ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement