ਦਿਤਵਾਹ ਤੂਫ਼ਾਨ ਨੇ ਸ੍ਰੀਲੰਕਾ 'ਚ ਮਚਾਈ ਤਬਾਹੀ

By : JAGDISH

Published : Nov 30, 2025, 4:35 pm IST
Updated : Nov 30, 2025, 4:35 pm IST
SHARE ARTICLE
Cyclone Ditva wreaks havoc in Sri Lanka
Cyclone Ditva wreaks havoc in Sri Lanka

150 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

ਸ੍ਰੀਲੰਕਾ/ਸ਼ਾਹ : ਸ੍ਰੀਲੰਕਾ ਵਿਚ ਦਿਤਵਾਹ ਤੂਫ਼ਾਨ ਨੇ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ ਐ, ਜਿਸ ਕਾਰਨ 150 ਲੋਕਾਂ ਦੀ ਮੌਤ ਹੋ ਚੁੱਕੀ ਐ। ਤੂਫ਼ਾਨ ਕਾਰਨ 54 ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ, ਜਿਸ ਕਾਰਨ 300 ਦੇ ਕਰੀਬ ਭਾਰਤੀ ਉਥੇ ਫਸੇ ਹੋਏ ਨੇ ਅਤੇ ਹੁਣ ਇਹ ਤੂਫ਼ਾਨ ਤਾਮਿਲਨਾਡੂ ਅਤੇ ਪੁੱਡੂਚੇਰੀ ਦੇ ਤੱਟਾਂ ਨਾਲ ਟਕਰਾਏਗਾ। ਮੌਸਮ ਵਿਭਾਗ ਵੱਲੋਂ ਕੁੱਡਾਲੋਰ, ਨਾਗਪੱਟੀਨਮ, ਮਯਿਲਾਦੁਥੁਰਾਈ, ਵਿੱਲੁਪੁਰਮ, ਚੇਂਗਲਪੱਟੂ ਸਮੇਤ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਏ।

2

 ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਵਿਚ ਰਾਹਤ ਅਤੇ ਬਚਾਅ ਦੇ ਲਈ ਐਨਡੀਆਰਐਫ ਅਤੇ ਐਸਡੀਆਰਐਫ ਸਮੇਤ 28 ਤੋਂ ਜ਼ਿਆਦਾ ਡਿਜਾਸਟਰ ਰਿਸਪਾਂਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਏ। ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ ਅਤੇ ਗੁਜਰਾਤ ਦੇ ਐਨਡੀਆਰਐਫ ਬੇਸ ਤੋਂ 10 ਟੀਮਾਂ ਚੇਨੱਈ ਪਹੁੰਚ ਗਈਆਂ ਨੇ। ਤਾਮਿਲਨਾਡੂ ਵਿਚ ਭਾਰੀ ਮੀਂਹ ਦੇ ਕਾਰਨ ਸ਼ਨੀਵਾਰ ਨੂੰ ਹੀ 54 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸੀ, ਜਦਕਿ ਪੁੱਡੂਚੇਰੀ ਸੈਂਟਰਲ ਯੂਨੀਵਰਸਿਟੀ ਨੇ ਤੂਫ਼ਾਨ ਦੇ ਕਾਰਨ ਛੁੱਟੀ ਐਲਾਨ ਕਰਕੇ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ, ਜਿਸ ਕਾਰਨ ਪੁੱਡੂਚੇਰੀ, ਕਰਾਈਕਲ, ਮਾਹੇ ਅਤੇ ਯਨਮ ਵਿਚ ਸਾਰੇ ਸਕੂਲ ਅਤੇ ਕਾਲਜ ਸੋਮਵਾਰ ਤੱਕ ਬੰਦ ਰਹਿਣਗੇ। 

1

ਸ੍ਰੀਲੰਕਾ ਵਿਚ ਦਿਤਵਾਹ ਤੂਫ਼ਾਨ ਦੇ ਕਾਰਨ ਹੜ੍ਹ ਆ ਗਿਆ ਏ ਅਤੇ ਲੈਂਡ ਸਲਾਈਡਿੰਗ ਹੋ ਰਹੀ ਐ, ਜਿਸ ਕਾਰਨ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਐ ਅਤੇ 100 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਨੇ। ਚੇਨੱਈ ਨੂੰ ਆਉਣ ਵਾਲੀਆਂ ਫਲਾਈਟਾਂ ਰੱਦ ਹੋਣ ਕਾਰਨ ਕੋਲੰਬੋ ਹਵਾਈ ਅੱਡੇ ’ਤੇ ਲਗਭਗ 300 ਭਾਰਤੀ ਯਾਤਰੀ ਪਿਛਲੇ ਤਿੰਨ ਦਿਨਾਂ ਤੋਂ ਫਸੇ ਹੋਏ ਨੇ ਜੋ ਦੁਬਈ ਤੋਂ ਸੀ੍ਰਲੰਕਾ ਦੇ ਰਸਤੇ ਭਾਰਤ ਆਉਣ ਵਾਲੇ ਸਨ। ਹੁਣ ਜਦੋਂ ਤੂਫ਼ਾਨ ਦੇ ਤਾਮਿਲਨਾਡੂ ਵਿਚ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਐ ਤਾਂ ਸਰਕਾਰ ਵੱਲੋਂ ਪਹਿਲਾਂ ਹੀ 14 ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ, ਜਦਕਿ ਰਾਮੇਸ਼ਵਰਮ-ਚੇਨੱਈ ਸੈਕਟਰ ਵਿਚ 11 ਟ੍ਰੇਨਾਂ ਦਾ ਰੂਟ ਬਦਲਿਆ ਗਿਆ ਏ ਅਤੇ ਕਈ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement