Europe Time Change News: ਅੱਜ ਤੋਂ ਯੂਰਪ ਦੀਆਂ ਘੜੀਆਂ ਦਾ ਬਦਲੇਗਾ ਸਮਾਂ, ਭਾਰਤ ਤੇ ਇਟਲੀ ਦੇ ਸਮੇਂ ਵਿਚਕਾਰ ਹੋਵੇਗਾ ਸਾਢੇ 3 ਘੰਟੇ ਦਾ ਫਰਕ
Published : Mar 30, 2025, 7:27 am IST
Updated : Mar 30, 2025, 7:53 am IST
SHARE ARTICLE
Europe Time Change News in punjabi
Europe Time Change News in punjabi

Europe Time Change News: ਇਹ ਸਮਾਂ ਅਕਤੂਬਰ ਅਤੇ ਮਾਰਚ ਦੇ ਆਖ਼ਰੀਲੇ ਐਤਵਾਰ ਸਵੇਰੇ ਬਦਲਦਾ ਹੈ

ਮਿਲਾਨ (ਦਲਜੀਤ ਮੱਕੜ) ਦੁਨੀਆਂ ਦੇ 70 ਦੇਸ਼ ਹਰ ਸਾਲ ਪਤਝੜ ਅਤੇ ਬਸੰਤ ਵਿੱਚ ਆਪਣੀਆਂ ਘੜੀਆਂ ਦਾ ਸਮਾਂ ਬਦਲ ਦੇ ਹਨ। 2001 ਤੋਂ ਹਰ ਸਾਲ ਅਕਤੂਬਰ ਅਤੇ ਮਾਰਚ ਵਿਚ ਗਰਮੀਆਂ ਅਤੇ ਸਰਦੀਆਂ ਲਈ ਯੂਰਪ ਦੀਆਂ ਘੜੀਆਂ ਦਾ ਵੀ ਸਮਾਂ ਬਦਲਦਾ ਹੈ, ਇਸ ਘੜੀਆਂ ਦਾ ਸਮਾਂ ਬਦਲਣ ਤੋਂ ਭਾਵ ਸਰਦੀਆਂ ਲਈ ਅਕਤੂਬਰ ਵਿੱਚ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਜਦਕਿ ਗਰਮੀਆਂ ਲਈ ਮਾਰਚ ਵਿਚ ਘੜੀਆਂ ਦਾ ਸਮਾਂ ਇੱਕ ਘੰਟਾ ਅੱਗੇ ਆ ਜਾਂਦਾ ਹੈ।

ਇਹ ਸਮਾਂ ਅਕਤੂਬਰ ਅਤੇ ਮਾਰਚ ਦੇ ਆਖ਼ਰੀਲੇ ਐਤਵਾਰ ਸਵੇਰੇ ਬਦਲਦਾ ਹੈ, ਹਰ ਸਾਲ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਸਵੇਰੇ 2 ਵਜੇ ਯੂਰਪ ਦੀਆਂ ਤਮਾਮ ਘੜੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਸਵੇਰ ਨੂੰ 2 ਵੱਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ । ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖ਼ਰੀ ਐਤਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋਂ ਅੱਜ 29 ਮਾਰਚ ਰਾਤ ਅਤੇ 30 ਮਾਰਚ ਸਵੇਰ ਦੇ 2 ਵੱਜੇ ਹੋਣਗੇ ਤਾਂ ਉਸ ਨੂੰ ਸਵੇਰ ਦੇ 3 ਵਜੇ ਸਮਝਿਆ ਜਾਵੇਗਾ ਤੇ ਯੂਰਪ ਦੀਆਂ ਤਮਾਮ ਘੜੀਆਂ ਇੱਕ ਘੰਟੇ ਲਈ ਅੱਗੇ ਕਰ ਲਈਆਂ ਜਾਣਗੀਆਂ।

ਜਿਹੜੀਆਂ ਘੜੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜੀਆਂ ਨਹੀਂ ਹਨ, ਉਨ੍ਹਾਂ ਨੂੰ ਸਭ ਲੋਕ ਆਪ ਅੱਗੇ-ਪਿੱਛੇ ਕਰ ਲੈਂਦੇ ਹਨ। ਜੇਕਰ ਗੱਲ ਕਰੀਏ ਭਾਰਤ ਨਾਲ ਇਸ ਦੇ ਫ਼ਰਕ ਦੀ ਤਾਂ ਇਟਲੀ ਅਤੇ ਭਾਰਤ ਦਾ ਸਮਾਂ ਹੁਣ 4:30 ਦਾ ਫਰਕ ਹੈ, ਉਹ ਹੁਣ ਇਹ ਸਮਾਂ ਘਟ ਕੇ 3:30 ਘੰਟੇ ਰਹਿ ਜਾਵੇਗਾ। ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾਂਦਾ ਹੈ ਉਸ ਨੂੰ ਰੋਕਣ ਲਈ ਸੰਨ 2018 ਵਿੱਚ ਯੂਰਪੀਅਨ ਸੰਸਦ ਵਿੱਚ ਪਾਸ ਵੀ ਹੋ ਚੁੱਕਾ ਹੈ ਪਰ ਹੁਣ ਲਾਗੂ ਨਹੀਂ ਹੋ ਸਕਿਆ।ਜਿਸ ਕਾਰਨ 28 ਦੇਸ਼ਾਂ ਦੇ ਲੋਕ ਸਮਾਂ ਬਦਲਣ ਦੀ ਪ੍ਰਕਿਰਿਆ ਕਾਰਨ ਪ੍ਰਭਾਵਿਤ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement