ਅਮਰੀਕਾ: ਧੋਖਾਧੜੀ ਦੇ ਮਾਮਲੇ ਵਿਚ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
Published : Dec 29, 2022, 4:41 pm IST
Updated : Dec 29, 2022, 4:41 pm IST
SHARE ARTICLE
US: Indian-origin man convicted in fraud case
US: Indian-origin man convicted in fraud case

ਕੇਸ ਦੀ ਸੁਣਵਾਈ ਕਰਨ ਵਾਲੀ ਜਿਊਰੀ ਨੇ 13 ਦਸੰਬਰ ਨੂੰ ਵਰਮਾ ਵਿਰੁੱਧ ਆਪਣਾ ਫੈਸਲਾ ਸੁਣਾਇਆ।

 

ਨਵੀਂ ਦਿੱਲੀ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਆਈਟੀ ਪੇਸ਼ੇਵਰ ਨੂੰ ਸਕਿਓਰਿਟੀਜ਼ ਧੋਖਾਧੜੀ ਦੇ ਚਾਰ ਇਲਜ਼ਾਮਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਵਨਾਰਾਇਣ ਵਰਮਾ (48) 'ਤੇ ਸਕਿਓਰਿਟੀਜ਼ ਦੇ ਵਪਾਰ ਲਈ ਇਕ ਕੰਪਨੀ ਦੀ ਗੁਪਤ ਜਾਣਕਾਰੀ ਦੀ ਵਰਤੋਂ ਕਰਕੇ 7 ਮਿਲੀਅਨ ਅਮਰੀਕੀ ਡਾਲਰ ਦਾ ਗੈਰ-ਕਾਨੂੰਨੀ ਲਾਭ ਕਮਾਉਣ ਦਾ ਦੋਸ਼ ਸੀ।  

ਇਹ ਵੀ ਪੜ੍ਹੋ: ਪੰਜਾਬ ਦੇ ਅਧਿਕਾਰੀ ਤੇ ਕਰਮਚਾਰੀ ਸਾਲ 2022 ਦੀਆਂ ਬਚੀਆਂ ਛੁੱਟੀਆਂ ਕਰ ਰਹੇ ਨੇ ਖ਼ਤਮ, ਦਫ਼ਤਰਾਂ 'ਚ ਕੰਮਕਾਜ ਠੱਪ

ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਲਈ ਯੂਐਸ ਅਟਾਰਨੀ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਵਰਮਾ, ਜੋ ਪਹਿਲਾਂ ਸਿਲੀਕਾਨ ਵੈਲੀ ਵਿਚ ਕਈ ਟੈਕਨਾਲੋਜੀ ਕੰਪਨੀਆਂ ਵਿਚ ਕੰਮ ਕਰਦਾ ਸੀ, ਉੱਤੇ ਆਪਣੇ ਸਹਿ-ਮੁਦਾਇਕ ਨਾਲ ਸਕਿਓਰਿਟੀਜ਼ ਦੀ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਜੇਲ੍ਹਾਂ ’ਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ: ਫ਼ਿਰੋਜ਼ਪੁਰ ਜੇਲ੍ਹ ਦੀ ਤਲਾਸ਼ੀ ਦੌਰਾਨ ਮਿਲੇ 7 ਮੋਬਾਈਲ ਫੋਨ ਤੇ 36 ਜਰਦੇ ਦੀਆਂ ਪੁੜੀਆਂ 

ਬਿਆਨ ਵਿਚ ਕਿਹਾ ਗਿਆ ਹੈ ਕਿ ਸਹਿ-ਮੁਦਾਇਕ ਨੇ 2019 ਵਿਚ ਸਬੰਧਤ ਦੋਸ਼ਾਂ ਲਈ ਦੋਸ਼ ਸਵਿਕਾਰ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੇਸ ਦੀ ਸੁਣਵਾਈ ਕਰਨ ਵਾਲੀ ਜਿਊਰੀ ਨੇ 13 ਦਸੰਬਰ ਨੂੰ ਵਰਮਾ ਵਿਰੁੱਧ ਆਪਣਾ ਫੈਸਲਾ ਸੁਣਾਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement