ਪਾਕਿਸਤਾਨੀ ਡੌਨ ਨੇ ਗੈਂਗਸਟਰ ਲਾਰੈਂਸ ਨੂੰ ਦਿੱਤੀ ਧਮਕੀ, ਕਿਹਾ-ਆਪਣੀ ਹੱਦ ਵਿਚ ਰਹਿ.......
Published : Nov 29, 2025, 12:25 pm IST
Updated : Nov 29, 2025, 12:47 pm IST
SHARE ARTICLE
photo
photo

''ਜਿਸ ਦਿਨ ਮੇਰੇ ਹੱਥ ਆ ਗਿਆ, ਮੈਂ ਮਾਰ ਦਿਆਂਗਾ''

ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਹੈ। ਭੱਟੀ ਨੇ ਕਿਹਾ, "ਮੇਰਾ ਭਾਰਤ ਸਰਕਾਰ, ਉਸ ਦੀਆਂ ਏਜੰਸੀਆਂ ਜਾਂ ਭਾਰਤੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਰੀ ਸਿਰਫ਼ ਲਾਰੈਂਸ ਬਿਸ਼ਨੋਈ ਨਾਲ ਦੁਸ਼ਮਣੀ ਹੈ।"ਉਹ ਪਾਕਿਸਤਾਨ ਵਿੱਚ ਅੱਤਵਾਦ ਫੈਲਾਉਣ ਲਈ ਹਵਾਲਾ ਰਾਹੀਂ ਪੈਸੇ ਭੇਜਦਾ ਸੀ।

ਮੈਂ ਉਸ ਨੂੰ ਛੱਡਾਂਗਾ ਨਹੀਂ। ਜਿਸ ਦਿਨ ਲਾਰੈਂਸ ਮੇਰੇ ਹੱਥ ਆ ਗਿਆ ਉਸ ਦਿਨ ਮੈ ਉਸ ਨੂੰ ਮਾਰ ਦਿਆਂਗਾ। ਲਾਰੈਂਸ ਨੇ ਆਪਣੇ ਦੋਸਤਾਂ ਨਾਲ ਧੋਖਾ ਕੀਤਾ ਹੈ। ਭੱਟੀ ਨੇ ਕਿਹਾ ਕਿ ਉਸ ਨੇ ਲਾਰੈਂਸ ਨੂੰ ਹਰਿਆਣਾ ਦੇ ਸਿਰਸਾ ਦੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਧਮਾਕੇ ਦਾ ਟ੍ਰੇਲਰ ਦਿਖਾਇਆ।

ਭੱਟੀ ਨੇ ਕਿਹਾ ਕਿ ਲਾਰੈਂਸ ਨੂੰ ਹੱਦ ਵਿੱਚ ਰਹਿਣਾ ਚਾਹੀਦਾ ਹੈ। ਉਸ ਨੇ ਗੱਦਾਰੀ ਕੀਤੀ ਹੈ।ਇਸ ਲਈ ਉਸ ਨੂੰ ਇਸ ਦੁਨੀਆਂ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।
ਦੱਸ ਦੇਈਏ ਕਿ ਸਿਰਸਾ ਦੇ ਮਹਿਲਾ ਪੁਲਿਸ ਸਟੇਸ਼ਨ 'ਤੇ 27-28 ਨਵੰਬਰ, 2025 ਨੂੰ ਇੱਕ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ। ਪੁਲਿਸ ਨੇ ਬਾਅਦ ਵਿੱਚ ਪੰਜ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਭੱਟੀ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਭੱਟੀ ਨੇ ਕਿਹਾ ਕਿ ਲਾਰੈਂਸ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਗ੍ਰੀਨ ਕਾਰਡ ਦਿਵਾਉਣ ਅਤੇ ਉਸ ਦੀ ਸੁਰੱਖਿਆ ਲਈ ਐਫਬੀਆਈ ਨਾਲ ਮਿਲਿਆ। ਉਹ ਆਪਣੇ ਭਰਾ ਦੀ ਸੁਰੱਖਿਆ ਲਈ, ਐਫਬੀਆਈ ਨੂੰ ਭਾਰਤ ਬਾਰੇ ਜਾਣਕਾਰੀ ਦਿੰਦਾ ਰਿਹਾ।
 

ਨੋਟ: ਰੋਜ਼ਾਨਾ ਸਪੋਕਸਮੈਨ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement