ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ ਆਖ਼ਰੀ ਸਿੱਖ ਸਿਪਾਹੀ ਨੂੰ ਪੀ.ਐੱਮ ਸੁਨਕ ਨੇ ਕੀਤਾ ਸਨਮਾਨਿਤ
Published : Jun 29, 2023, 5:24 pm IST
Updated : Jun 29, 2023, 5:25 pm IST
SHARE ARTICLE
photo
photo

ਰਜਿੰਦਰ ਸਿੰਘ ਦਾ ਜਨਮ ਸਾਲ 1921 ਵਿਚ ਅਣਵੰਡੇ ਭਾਰਤ ਵਿਚ ਹੋਇਆ ਸੀ।

 

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ 101 ਸਾਲਾ ਸਾਬਕਾ ਫ਼ੌਜੀ ਨੂੰ ਪੁਆਇੰਟਸ ਆਫ਼ ਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ। 

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਫ਼ੌਜੀ ਰਜਿੰਦਰ ਸਿੰਘ ਦੱਤ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਆਖ਼ਰੀ ਜੀਵਿਤ ਸਿੱਖ ਸੈਨਿਕ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਜਿੰਦਰ ਸਿੰਘ ਢੱਟ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਆਯੋਜਿਤ ਯੂਕੇ-ਇੰਡੀਆ ਵੀਕ ਦੌਰਾਨ ਇਹ ਸਨਮਾਨ ਭੇਂਟ ਕੀਤਾ।

ਰਜਿੰਦਰ ਸਿੰਘ ਦੱਤ ਦੇ ਯੋਗਦਾਨ ਨੂੰ ਬਰਤਾਨੀਆ ਵਿਚ ‘ਅਨਡਿਵਾਈਡਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ’ ਦੇ ਯਤਨਾਂ ਸਦਕਾ ਮਾਨਤਾ ਦਿਤੀ ਗਈ। ਦੱਸ ਦੇਈਏ ਕਿ ਇਹ ਐਸੋਸੀਏਸ਼ਨ ਭਾਰਤੀ ਬ੍ਰਿਟਿਸ਼ ਸਾਬਕਾ ਸੈਨਿਕਾਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ। ਰਜਿੰਦਰ ਸਿੰਘ ਦਾ ਜਨਮ ਸਾਲ 1921 ਵਿਚ ਅਣਵੰਡੇ ਭਾਰਤ ਵਿਚ ਹੋਇਆ ਸੀ। ਢੱਟ ਨੇ ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਪੱਖ ਤੋਂ ਲੜਾਈ ਲੜੀ ਅਤੇ ਬਾਅਦ ਵਿਚ 1963 ਵਿਚ ਆਪਣੇ ਪ੍ਰਵਾਰ ਨਾਲ ਬਰਤਾਨੀਆ ਵਿਚ ਸੈਟਲ ਹੋ ਗਿਆ।

ਪੁਆਇੰਟਸ ਆਫ਼ ਲਾਈਟ ਐਵਾਰਡ ਨਾਲ ਸਨਮਾਨਿਤ ਹੋਣ 'ਤੇ ਰਜਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹੱਥੋਂ ਪੁਰਸਕਾਰ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ| ਢੱਟ ਨੇ ਅਨਡਿਵਾਈਡਿਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ।

ਦੱਸ ਦੇਈਏ ਕਿ ਪੁਆਇੰਟਸ ਆਫ ਲਾਈਟ ਐਵਾਰਡ ਉਨ੍ਹਾਂ ਲੋਕਾਂ ਨੂੰ ਦਿਤਾ ਜਾਂਦਾ ਹੈ, ਜੋ ਆਪਣੇ ਕੰਮਾਂ ਰਾਹੀਂ ਸਮਾਜ ਵਿਚ ਬਦਲਾਅ ਲਿਆਉਂਦੇ ਹਨ ਅਤੇ ਜਿਨ੍ਹਾਂ ਦੀ ਕਹਾਣੀ ਦੂਜਿਆਂ ਨੂੰ ਪ੍ਰੇਰਿਤ ਕਰਦੀ ਹੈ। ਇਨ੍ਹੀਂ ਦਿਨੀਂ 10 ਡਾਊਨਿੰਗ ਸਟ੍ਰੀਟ 'ਤੇ ਯੂਕੇ-ਇੰਡੀਆ ਹਫ਼ਤਾ ਮਨਾਇਆ ਜਾ ਰਿਹਾ ਹੈ। ਭਾਰਤ ਗਲੋਬਲ ਫੋਰਮ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇਸ ਦਾ ਆਯੋਜਨ ਕਰ ਰਿਹਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement