ਟਰੰਪ ਨੇ ਇੰਸੁਲਿਨ ਦੀ ਕੀਮਤ ਘੱਟ ਕਰਾਉਣ ਲਈ ਭਾਰਤੀ ਮੂਲ ਦੀ ਸਲਾਹਕਾਰ ਦਾ ਕੀਤਾ ਧੰਨਵਾਦ
Published : May 29, 2020, 7:59 am IST
Updated : May 29, 2020, 7:59 am IST
SHARE ARTICLE
File Photo
File Photo

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਸਿਹਤ ਨੀਤੀ ਸਲਾਹਕਾਰ ਸੀਮਾ ਵਰਮਾ ਦੀ ਤਰੀਫ਼ ਕੀਤੀ ਹੈ

ਵਾਸ਼ਿੰਗਟਨ, 28 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਸਿਹਤ ਨੀਤੀ ਸਲਾਹਕਾਰ ਸੀਮਾ ਵਰਮਾ ਦੀ ਤਰੀਫ਼ ਕੀਤੀ ਹੈ ਅਤੇ ਸੀਨੀਅਰ ਨਾਗਰਿਕਾਂ ਨੂੰ ਘੱਟ ਕੀਮਤ ’ਤੇ ਇੰਸੁਲਿਨ ਮੁਹੱਈਆ ਕਰਾਉਣ ਲਈ ਮੈਡੀਕਲ ਯੋਜਨਾ ਤਿਆਰ ਕਰਨ ਵਿਚ ਸਖ਼ਤ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮਾਰਚ ਵਿਚ 49 ਸਾਲਾ ਵਰਮਾ ਨੂੰ ਦੇਸ਼ ਵਿਚ ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰਪਤੀ ਟਰੰਪ ਵਲੋਂ ਗਠਨ ਵ੍ਹਾਈਟ ਹਾਊਸ ਕੋਰੋਨਾ ਵਾਇਰਸ ਕਾਰਜ ਬਲ ਦੀ ਅਹਿਮ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ।

File photoFile photo

ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੀਨੀਅਰ ਨਾਗਰਿਕਾਂ ਦੇ ਪੈਸੇ ਦੀ ਬਚਤ ਕਰਨ ਵਾਲੀ ਯੋਜਨਾ ਦੇ ਤਹਿਤ ਅਗਲੇ ਸਾਲ ਤੋਂ ਇਕ ਮਹੀਨੇ ਲਈ ਇੰਸੁਲਿਨ ਦੀ ਕੀਮਤ ਘੱਟ ਕੇ 35 ਡਾਲਰ ਰਹਿ ਜਾਵੇਗੀ। ਵ੍ਹਾਈਟ ਹਾਊਸ ਨੇ ਕਿਹਾ ਕਿ ਇੰਸੁਲਿਨ ਨਿਰਮਾਤਾਵਾਂ ਅਤੇ ਪ੍ਰਮੁੱਖ ਬੀਮਾ ਕੰਪਨੀਆਂ ਦੇ ਨਾਲ ਟਰੰਪ ਸਰਕਾਰ ਦੇ ਸਮਝੌਤੇ ਦੇ ਤਹਿਤ ਇੰਸੁਲਿਨ ਦੀ ਕੀਮਤ ਘਟਾਉਣ ਦਾ ਨਵਾਂ ਵਿਕਲਪ ਮਿਲਿਆ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੀਨੀਅਰ ਨਾਗਰਿਕਾਂ ਦੇ ਲਈ ਇਹ ਵੱਡਾ ਦਿਨ ਹੈ।

ਅਸੀਂ ਬੀਮਾ ਕੰਪਨੀਆਂ, ਨਿਰਮਾਤਾਵਾਂ ਅਤੇ ਹੋਰ ਅਹਿਮ ਸਹਿਯੋਗੀਆਂ ਨੂੰ ਨਾਲ ਲੈ ਕੇ ਆਪਣੇ ਸੀਨੀਅਰ ਨਾਗਰਿਕਾਂ ਨੂੰ ਘੱਟ ਕੀਮਤ ’ਤੇ ਇੰਸੁਲਿਨ ਪਹੁੰਚਾਉਣ ਲਈ ਇਕ ਸਮਝੌਤਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਸੀਨੀਅਰ ਨਾਗਰਿਕ ਇਸ ਨੂੰ ਯਾਦ ਰੱਖਣਗੇ। ਟਰੰਪ ਨੇ ਕਿਹਾ ਕਿ ਸੀਮਾ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਡੇ ਕਰਕੇ ਬਹੁਤ ਪਹਿਲਾਂ ਸਾਡੇ ਧਿਆਨ ਵਿਚ ਇਹ ਆਇਆ ਸੀ ਅਤੇ ਇਸ ਦਿਨ ਦੇ ਲਈ ਤੁਸੀਂ ਸਖਤ ਮਿਹਨਤ ਕੀਤੀ ਹੈ। ਸੀਮਾ ਨੇ ਵੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ।     
    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement