ਵਿਦੇਸ਼ ਗਏ ਮਾਲਕ ਦਾ 3 ਸਾਲਾਂ ਤੋਂ ਵਿਹੜੇ 'ਚ ਬੈਠ ਇੰਤਜ਼ਾਰ ਕਰ ਰਿਹਾ ਇਹ ਬੇਜ਼ੁਬਾਨ
Published : Apr 29, 2020, 2:24 pm IST
Updated : Apr 29, 2020, 2:24 pm IST
SHARE ARTICLE
file photo
file photo

ਚੀਨ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕੁੱਤਾ ਪਿਛਲੇ 3 ਸਾਲਾਂ ਤੋਂ ਆਪਣੇ ਮਾਲਕਾਂ ਦੇ ਘਰ ਪਰਤਣ ਦੀ ਉਡੀਕ ਕਰ ਰਿਹਾ.......

ਚੀਨ: ਚੀਨ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕੁੱਤਾ ਪਿਛਲੇ 3 ਸਾਲਾਂ ਤੋਂ ਆਪਣੇ ਮਾਲਕਾਂ ਦੇ ਘਰ ਪਰਤਣ ਦੀ ਉਡੀਕ ਕਰ ਰਿਹਾ ਹੈ। ਦਰਅਸਲ ਜਿਸ ਪਰਿਵਾਰ ਨਾਲ ਇਹ ਕੁੱਤਾ ਰਹਿੰਦਾ ਸੀ, ਉਹ ਹੁਣ ਦੱਖਣੀ ਕੋਰੀਆ ਵਿਚ ਵਸ ਗਿਆ ਹੈ ਪਰ ਅਜੇ ਵੀ ਉਹਨਾਂ ਦੇ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ।

Dog Bit A woman photo

ਇਸ ਕੁੱਤੇ ਦੀ ਵਫ਼ਾਦਾਰੀ ਨੂੰ ਵੇਖਦੇ ਹੋਏ, ਆਸਪਾਸ ਦੇ ਲੋਕਾਂ ਨੇ ਉਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਨ ਦੇ ਸ਼ੀਆਨ ਸ਼ਹਿਰ ਵਿਚ ਰਹਿਣ ਵਾਲਾ ਇਕ ਪਰਿਵਾਰ ਸਾਲ 2017 ਵਿਚ ਦੱਖਣੀ ਕੋਰੀਆ ਚਲਾ ਗਿਆ ਸੀ ਪਰ ਉਹ ਆਪਣੇ ਨਾਲ  ਕੁੱਤੇ ਨੂੰ ਨਹੀਂ ਲੈ ਕੇ ਗਏ ਅਤੇ ਇਸਨੂੰ ਇੱਥੇ ਛੱਡ ਗਏ।

Dogphoto

ਹਾਲਾਂਕਿ, ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਕੁੱਤਾ ਹੇਜੀ ਇਥੇ ਹੀ ਰਿਹਾ ਹੈ ਅਤੇ ਆਪਣੇ ਮਾਲਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪਿਛਲੇ ਦਿਨੀਂ ਸਥਾਨਕ ਅਧਿਕਾਰੀਆਂ ਨੇ ਇਸ ਕੁੱਤੇ ਨੂੰ ਅਵਾਰਾ ਮੰਨਣ ਦੀ ਕੋਸ਼ਿਸ਼ ਕੀਤੀ ਅਤੇ ਸਾਰਾ ਮਾਮਲਾ ਸਾਹਮਣੇ ਆਇਆ।

dogsphoto

ਗੁਆਂਢੀ ਕਰ ਰਹੇ ਦੇਖਭਾਲ,ਭੋਜਨ ਦੇ ਰਹੇ ਹਨ
ਦਰਅਸਲ, ਚੀਨ ਵਿੱਚ ਕੋਰੋਨਾ ਦੇ ਫੈਲਣ ਤੋਂ ਬਾਅਦ ਸਰਕਾਰ ਅਵਾਰਾ ਕੁੱਤਿਆਂ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਤਰਤੀਬ ਵਿੱਚ ਕੁਝ ਅਧਿਕਾਰੀ ਪਿਛਲੇ ਸਮੇਂ ਵਿੱਚ ਹੇਜ਼ੀ ਨੂੰ ਲੈਣ ਲਈ ਅੱਗੇ ਸਨ।

Dogphoto

ਹਾਲਾਂਕਿ, ਲੋਕਾਂ ਦੇ ਵਿਰੋਧ ਦੇ ਬਾਅਦ ਉਹਨਾਂ ਨੂੰ ਵਾਪਸ ਪਰਤਣਾ ਪਿਆ। ਵੈਂਜ, ਜੋ ਹੇਜ਼ੀ ਦੀ ਦੇਖਭਾਲ ਕਰ ਰਿਹਾ ਹੈ, ਨੇ ਡੇਲੀ ਮੇਲ ਨੂੰ ਦੱਸਿਆ ਕਿ ਕੁਝ ਲੋਕ ਮਿਲ ਕੇ ਹੇਜੀ ਦੀ ਦੇਖਭਾਲ ਕਰਦੇ ਹਨ, ਉਸਨੂੰ ਮੀਟ ਅਤੇ ਭੋਜਨ ਦਿੰਦੇ ਹਨ। ਹੇਜ਼ੀ ਨੂੰ ਬਚਾਉਣ ਲਈ ਇਕ ਸਥਾਨਕ ਲੜਕੀ ਨੇ ਵੀਡਿਓ ਦੇ ਜ਼ਰੀਏ ਅਪੀਲ ਜਾਰੀ ਕੀਤੀ ਹੈ।

dogphoto

ਅਜੇ ਵੀ ਇੰਤਜ਼ਾਰ ਹੈ
ਆਸ ਪਾਸ ਦੇ ਲੋਕ ਕਹਿੰਦੇ ਹਨ ਕਿ ਖਾਣਾ ਦੇਣ ਦੇ ਬਾਵਜੂਦ ਕੁੱਤਾ ਹੇਜੀ ਕਦੇ ਕਿਸੇ ਹੋਰ ਘਰ ਵਿੱਚ ਨਹੀਂ ਰਹਿੰਦਾ। ਲੋਕਾਂ ਨੇ ਮਿਲ ਕੇ ਹੇਜੀ ਦੀ ਰਿਹਾਇਸ਼ ਲਈ ਇਸ ਘਰ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਤੰਬੂ ਬਣਾਇਆ ਹੋਇਆ।

ਪਿਛਲੇ ਸਾਲ, ਇਲਾਕੇ ਦੇ ਸਾਰੇ ਲੋਕਾਂ ਨੇ 5000 ਯੁਆਨ ਵੀ ਜਮ੍ਹਾ ਕਰਵਾਏ ਤਾਂ ਜੋ ਹੇਜੀ ਦਾ ਇਲਾਜ ਕੀਤਾ ਜਾ ਸਕੇ। ਵਰਤਮਾਨ ਵਿੱਚ, ਉਸਨੂੰ ਲਾਇਸੈਂਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਉਸਨੂੰ ਅਵਾਰਾ ਬਣਾ ਕੇ ਨਾ ਲੈ ਸਕਣ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement