Iran News: ਈਰਾਨ ਨੇ ਮੋਸਾਦ ਲਈ ਕੰਮ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਦਿਤੀ ਮੌਤ ਦੀ ਸਜ਼ਾ

By : GAGANDEEP

Published : Jan 29, 2024, 3:36 pm IST
Updated : Jan 29, 2024, 3:52 pm IST
SHARE ARTICLE
Iran sentenced four people who worked for Mossad to death
Iran sentenced four people who worked for Mossad to death

Iran News: ਚਾਰੇ ਈਰਾਨੀ ਨਾਗਰਿਕ ਨੂੰ 2022 ਵਿਚ ਇਸਫਾਹਾਨ ਸ਼ਹਿਰ ਵਿਚ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ

Iran sentenced four people who worked for Mossad to death: ਈਰਾਨ ਨੇ ਰਖਿਆ ਮੰਤਰਾਲੇ ਨਾਲ ਜੁੜੀ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਸ਼ ਰਚਣ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ਵਿਚ ਸੋਮਵਾਰ ਨੂੰ ਚਾਰ ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ।  ਅਧਿਕਾਰਤ ਸਮਾਚਾਰ ਏਜੰਸੀ ਇਰਨਾ ਨੇ ਦਸਿਆ ਕਿ ਇਨ੍ਹਾਂ ਲੋਕਾਂ ਨੂੰ 2022 ਵਿਚ ਇਸਫਾਹਾਨ ਸ਼ਹਿਰ ਵਿਚ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜੋ ਮਿਜ਼ਾਈਲਾਂ ਅਤੇ ਰਖਿਆ ਉਪਕਰਣਾਂ ਨਾਲ ਸਬੰਧਤ ਹੈ ਅਤੇ ਈਰਾਨ ਦੇ ਰਖਿਆ ਮੰਤਰਾਲੇ ਨਾਲ ਜੁੜੀ ਹੋਈ ਹੈ।

`ਇਹ ਵੀ ਪੜ੍ਹੋ: Punjab Congress: ਅੰਮ੍ਰਿਤਸਰ 'ਚ ਪੰਜਾਬ ਕਾਂਗਰਸ ਦੀ ਮੀਟਿੰਗ 'ਚ ਹੰਗਾਮਾ, ਆਪਸ ਵਿਚ ਹੀ ਉਲਝੇ ਸਮਰਥਕ

ਚਾਰਾਂ ਦੀ ਪਛਾਣ ਮੁਹੰਮਦ ਫਰਾਮਰਜ਼ੀ, ਮੋਹਸਿਨ ਮਜ਼ਲੂਮ, ਵਫਾ ਅਜ਼ਰਾਬਰ ਅਤੇ ਪੇਜਮਾਨ ਫਤੇਹੀ ਵਜੋਂ ਹੋਈ ਹੈ। ਚਾਰੇ ਈਰਾਨੀ ਨਾਗਰਿਕ ਹਨ। ਦੇਸ਼ ਦੀ ਸੁਪਰੀਮ ਕੋਰਟ ਨੇ ਸਤੰਬਰ ਵਿਚ ਇਕ ਹੋਰ ਅਦਾਲਤ ਵਲੋਂ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਾਂਸੀ ਦਿਤੀ ਗਈ ਸੀ। ਮੀਡੀਆ ਨੇ ਇਹ ਨਹੀਂ ਦਸਿਆ ਕਿ ਮੌਤ ਦੀ ਸਜ਼ਾ ਕਿਵੇਂ ਦਿਤੀ ਗਈ, ਪਰ ਮੌਤ ਦੀ ਸਜ਼ਾ ਆਮ ਤੌਰ ’ਤੇ ਈਰਾਨ ਵਿਚ ਫਾਂਸੀ ’ਤੇ ਲਟਕਾ ਕੇ ਦਿਤੀ ਜਾਂਦੀ ਹੈ। 

`ਇਹ ਵੀ ਪੜ੍ਹੋ: Punjab News: ਵਿਦੇਸ਼ਾਂ ’ਚ ਪੜ੍ਹਨ ਦੀ ਚਾਹਤ ਕਰਨ ਖ਼ਾਲੀ ਹੋ ਰਹੇ ਨੇ ਪੰਜਾਬ ਦੇ ਕਾਲਜ 

ਈਰਾਨ ਨੇ ਕਿਹਾ ਕਿ ਉਸ ਦੇ ਖੁਫੀਆ ਮੁਲਾਜ਼ਮਾਂ ਨੇ 2022 ਵਿਚ ਮੋਸਾਦ ਨਾਲ ਜੁੜੇ ਇਕ ਸਮੂਹ ਨੂੰ ਤਬਾਹ ਕਰ ਦਿਤਾ ਸੀ, ਜਿਸ ਨੇ ਈਰਾਨ ਦੇ ਅੰਦਰ ਅਤਿਵਾਦੀ ਗਤੀਵਿਧੀਆਂ ਦੀ ਕਥਿਤ ਸਾਜ਼ਸ਼ ਰਚੀ ਸੀ। ਇਸ ਸਮੂਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਮਾਤਰਾ ’ਚ ਹਥਿਆਰ ਅਤੇ ਵਿਸਫੋਟਕ ਜ਼ਬਤ ਕੀਤੇ ਗਏ ਹਨ। ਈਰਾਨ ਮੋਸਾਦ ਅਤੇ ਹੋਰ ਪਛਮੀ ਖੁਫੀਆ ਸੇਵਾਵਾਂ ਲਈ ਜਾਸੂਸੀ ਕਰਨ ਲਈ ਅਪਣੇ ਨਾਗਰਿਕਾਂ ਦੀ ਗ੍ਰਿਫਤਾਰੀ, ਮੁਕੱਦਮੇ ਅਤੇ ਮੌਤ ਦੀ ਸਜ਼ਾ ਦੀ ਰੀਪੋਰਟ ਕਰਦਾ ਰਹਿੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਈਰਾਨ ਅਤੇ ਇਜ਼ਰਾਈਲ ਇਕ ਦੂਜੇ ’ਤੇ ਜਾਸੂਸੀ ਕਰਨ ਅਤੇ ਪ੍ਰੌਕਸੀ ਜੰਗ ਛੇੜਨ ਦਾ ਦੋਸ਼ ਲਗਾਉਂਦੇ ਹਨ। ਇਜ਼ਰਾਈਲ ਈਰਾਨ ਨੂੰ ਅਪਣਾ ਸੱਭ ਤੋਂ ਵੱਡਾ ਖਤਰਾ ਮੰਨਦਾ ਹੈ ਅਤੇ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਵਾਰ-ਵਾਰ ਫੌਜੀ ਕਾਰਵਾਈ ਦੀ ਧਮਕੀ ਦਿੰਦਾ ਰਿਹਾ ਹੈ। ਈਰਾਨ ਅਜਿਹੇ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦਾਅਵਿਆਂ ਤੋਂ ਇਨਕਾਰ ਕਰਦਾ ਹੈ। (ਪੀਟੀਆਈ)

 

 (For more Punjabi news apart from Iran sentenced four people who worked for Mossad to death News in punjabi , stay tuned to Rozana Spokesman

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement