ਮਿਆਂਮਾਰ ਫੌਜ ਮੁਖੀ 'ਤੇ ਮਨੁੱਖੀ ਕਤਲੇਆਮ ਦਾ ਮੁਕੱਦਮਾ ਚੱਲੇ :  ਸੰਯੁਕਤ ਰਾਸ਼ਟਰ
Published : Aug 28, 2018, 12:44 pm IST
Updated : Aug 28, 2018, 12:44 pm IST
SHARE ARTICLE
UN documents 'shocking crimes' by Myanmar army
UN documents 'shocking crimes' by Myanmar army

ਸੰਯੁਕਤ ਰਾਸ਼ਟਰ ਨੇ ਅਪਣੀ ਰਿਪੋਰਟ ਵਿਚ ਮੰਨਿਆ ਹੈ ਕਿ ਮਿਆਂਮਾਰ ਵਿਚ ਰੋਹਿੰਗਿਆਵਾਂ ਦੇ ਉਤੇ ਫੌਜ ਨੇ ਜ਼ੁਲਮ ਕੀਤੇ। ਯੂਐਨ ਦੇ ਸਿਖਰ ਮਨੁੱਖੀ ਅਧਿਕਾਰ ਸੰਗਠਨ ਲਈ ਕੰਮ ਕਰਨ...

ਜਿਨੀਵਾ : ਸੰਯੁਕਤ ਰਾਸ਼ਟਰ ਨੇ ਅਪਣੀ ਰਿਪੋਰਟ ਵਿਚ ਮੰਨਿਆ ਹੈ ਕਿ ਮਿਆਂਮਾਰ ਵਿਚ ਰੋਹਿੰਗਿਆਵਾਂ ਦੇ ਉਤੇ ਫੌਜ ਨੇ ਜ਼ੁਲਮ ਕੀਤੇ। ਯੂਐਨ ਦੇ ਸਿਖਰ ਮਨੁੱਖੀ ਅਧਿਕਾਰ ਸੰਗਠਨ ਲਈ ਕੰਮ ਕਰਨ ਵਾਲੇ ਜਾਂਚਕਰਤਾਵਾਂ ਨੇ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਨੂੰ ਲੈ ਕੇ ਮਿਆਂਮਾਰ ਦੀ ਫੌਜ ਦੇ ਸਿਖਰ ਅਧਿਕਾਰੀਆਂ 'ਤੇ ਮੁਕੱਦਮਾ ਚਲਣਾ ਚਾਹੀਦਾ ਹੈ। ਜਾਂਚ ਕਰਤਾਵਾਂ ਦੀ ਪਹਿਲੀ ਰਿਪੋਰਟ ਦੇ ਨਾਲ ਇਹ ਸਿਫਾਰਿਸ਼ ਕੀਤੀ ਗਈ ਹੈ। ਇਸ ਨੂੰ ਸੰਯੁਕਤ ਰਾਸ਼ਟਰ ਅਧਿਕਾਰੀਆਂ ਦੀ ਹੁਣ ਤੱਕ ਦੀ ਸੱਭ ਤੋਂ ਸਖ਼ਤ ਭਾਸ਼ਾਵਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।

RohingyaRohingya

ਇਹਨਾਂ ਅਧਿਕਾਰੀਆਂ ਨੇ ਅਪਣੀ ਰਿਪੋਰਟ ਵਿਚ ਸਪੱਸ਼ਟ ਕਿਹਾ ਕਿ ਮਿਆਂਮਾਰ ਵਿਚ ਮਨੁੱਖੀ ਅਧਿਕਾਰ ਉਲੰਘਣਾ ਕੀਤੀ ਗਈ ਸੀ। ਪਿਛਲੇ ਅਗਸਤ ਵਿਚ ਰੋਹਿੰਗਿਆਵਾਂ ਦੇ ਵਿਰੁੱਧ ਖੂਨ - ਖਰਾਬਾ ਸ਼ੁਰੂ ਹੋਇਆ ਸੀ। ਸੰਯੁਕਤ ਰਾਸ਼ਟਰ ਸਮਰਥਨ ਮਨੁੱਖੀ ਅਧਿਕਾਰ ਪਰਿਸ਼ਦ ਦੇ ਤਹਿਤ ਕੰਮ ਕਰਨ ਵਾਲੇ ਤਿੰਨ ਮੈਂਬਰੀ ਤੱਥ ਦੀ ਪੜਤਾਲ ਕਰਨ ਵਾਲੇ ਦਲ ਨੇ ਅਪਣੀ ਰਿਪੋਰਟ ਵਿਚ ਘਰ - ਵਾਰ ਛੱਡ ਚੁੱਕੇ ਅਣਗਿਣਤ ਰੋਹਿੰਗਿਆਵਾਂ ਦੀ ਦਾਸਤਾਨ,  ਸੈਟਲਾਇਟ ਫੁਟੇਜ ਅਤੇ ਹੋਰ ਸੂਚਨਾਵਾਂ ਇਕੱਠੀਆਂ ਕੀਤੀਆਂ ਹਨ।

RohingyaRohingya

ਸ਼ਰਨਾਰਥੀ ਰੋਹਿੰਗਿਆਵਾਂ ਦੀ ਦਾਸਤਾਨ, ਸੈਟਲਾਇਟ ਫੁਟੇਜ ਦੀ ਵਰਤੋ ਦੇ ਜ਼ਰੀਏ ਟੀਮ ਨੇ ਗੁਨਾਹਾਂ ਦਾ ਵੇਰਵਾ ਤਿਆਰ ਕੀਤਾ ਹੈ ਜਿਸ ਵਿਚ ਸਮੂਹਿਕ ਬਲਾਤਕਾਰ, ਪਿੰਡਾਂ ਨੂੰ ਜਲਾਇਆ ਜਾਣਾ, ਲੋਕਾਂ ਨੂੰ ਦਾਸ ਬਣਾਇਆ ਜਾਣਾ,  ਬੱਚਿਆਂ ਨੂੰ ਉਨ੍ਹਾਂ ਦੇ  ਮਾਂ - ਪਿਓ ਦੇ ਸਾਹਮਣੇ ਹੀ ਮਾਰ ਦਿਤਾ ਜਾਣਾ ਆਦਿ ਸ਼ਾਮਿਲ ਹਨ। ਟੀਮ ਨੂੰ ਮਿਆਂਮਾਰ ਵਿਚ ਪਹੁੰਚਣ ਨਹੀਂ ਦਿਤੀ ਗਈ ਅਤੇ ਉਸ ਨੇ ਇਸ ਦੀ ਨਿੰਦਾ ਕੀਤੀ। ਇਸ ਰਿਪੋਰਟ ਦੀ ਪ੍ਰਤੀ ਮਿਆਂਮਾਰ ਸਰਕਾਰ ਨੂੰ ਮਿਲ ਗਈ ਹੈ। ਟੀਮ ਨੇ ਇਕ ਅੰਦਾਜ਼ਾ ਦਾ ਹਵਾਲਿਆ ਦਿਤਾ ਜਿਸ ਦੇ ਹਿਸਾਬ ਨਾਲ ਹਿੰਸਾ ਵਿਚ 10,000 ਲੋਕਾਂ ਦੀ ਜਾਨ ਚੱਲੀ ਗਈ।

RohingyaRohingya

ਜਾਂਚ ਕਰਤਾਵਾਂ ਨੇ ਮੁਕੱਦਮੇ ਲਈ ਮਿਆਂਮਾਰ ਦੀ ਫੌਜ ਦੇ ਛੇ ਮੁਖ ਅਧਿਕਾਰੀਆਂ ਦੇ ਨਾਮ ਲਏ ਹਨ। ਦੱਸ ਦਈਏ ਕਿ ਰੋਹਿੰਗਿਆ ਸ਼ਰਣਾਰਥੀਆਂ ਨੂੰ ਅਪਣਾ ਘਰ ਛੱਡੇ ਹੁਣ ਇਕ ਸਾਲ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਫੇਸਬੁਕ ਨੇ ਮਿਆਂਮਾਰ ਫੌਜ ਮੁਖੀ ਨੂੰ ਮਨੁਖੀ ਅਧੀਕਾਰ ਉਲੰਘਣਾ ਦਾ ਦੋਸ਼ੀ ਮੰਣਦੇ ਹੋਏ ਫੇਸਬੁਕ ਨਾਲ ਗੱਲਬਾਤ ਕਰ ਲਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement