ਧੋਖਾਧੜੀ ਮਾਮਲਾ : ਆਸਟ੍ਰੇਲੀਆ ਇਸ ਭਾਰਤੀ ਕੋਲੋਂ ਵਾਪਸ ਲਵੇਗਾ ਐਵਾਰਡ
Published : Mar 28, 2018, 3:18 pm IST
Updated : Mar 28, 2018, 3:18 pm IST
SHARE ARTICLE
indian
indian

ਭਾਰਤੀ ਮੂਲ ਦੇ ਵਿਅਕਤੀ ਜਤਿੰਦਰ ਗੁਪਤਾ ਕੋਲੋਂ ਆਸਟ੍ਰੇਲੀਆ ਨੇ ਉਸ ਨੂੰ ਦਿਤਾ ਗਿਆ ਐਵਾਰਡ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਭਾਰਤੀ ਮੂਲ ਦੇ ਚਾਰਟਰਡ...

ਸਿਡਨੀ : ਭਾਰਤੀ ਮੂਲ ਦੇ ਵਿਅਕਤੀ ਜਤਿੰਦਰ ਗੁਪਤਾ ਕੋਲੋਂ ਆਸਟ੍ਰੇਲੀਆ ਨੇ ਉਸ ਨੂੰ ਦਿਤਾ ਗਿਆ ਐਵਾਰਡ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਭਾਰਤੀ ਮੂਲ ਦੇ ਚਾਰਟਰਡ ਅਕਾਊਂਟੇਟ ਜਤਿੰਦਰ ਗੁਪਤਾ ਨੂੰ ਇਕ ਹਫ਼ਤਾ ਪਹਿਲਾਂ ਹੀ ਇਕਨੌਮਿਕ ਪਾਰਟੀਸਿਪੇਸ਼ਨ ਐਵਾਰਡ-2018 ਨਾਲ ਨਵਾਜ਼ਿਆ ਗਿਆ ਸੀ। ਇਥੇ ਦਸ ਦੇਈਏ ਕਿ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਸਰਕਾਰ ਵਲੋਂ ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਅਤੇ ਵੱਖ-ਵੱਖ ਦੇਸ਼ਾਂ ਨਾਲ ਸਬੰਧ ਰਖਦੇ ਪ੍ਰਵਾਸੀ ਸਮਾਜ ਸੁਧਾਰਕਾਂ ਨੂੰ ਐਵਾਰਡ ਦੇਣੇ ਸ਼ੁਰੂ ਕੀਤੇ ਸਨ। 

indianindian

ਇਹ ਹੈ ਪੂਰਾ ਮਾਮਲਾ 
ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਜਤਿੰਦਰ ਗੁਪਤਾ ਧੋਖਾਧੜੀ ਦੇ ਕੇਸ 'ਚ ਆਸਟ੍ਰੇਲੀਆ 'ਚ ਦੋ ਸਾਲ ਦੀ ਸਜ਼ਾ ਕੁੱਟ ਚੁਕੇ ਹਨ। ਉਨ੍ਹਾਂ ਨੇ ਇਸ ਐਵਾਰਡ ਦਾ ਦਾਅਵੇਦਾਰ ਬਣਨ ਤੋਂ ਪਹਿਲਾਂ ਅਪਣੀ ਸੱਚਾਈ ਨਹੀਂ ਦੱਸੀ ਸੀ। ਪ੍ਰੀਮੀਅਰ ਦਫ਼ਤਰ ਨੂੰ ਗੁਪਤਾ ਬਾਰੇ ਅਜਿਹੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਇਹ ਮੁੱਦਾ ਸੁਰਖੀਆਂ 'ਚ ਆ ਗਿਆ। ਸੂਬਾ ਸਰਕਾਰ ਨੇ ਕਿਹਾ ਕਿ ਜਤਿੰਦਰ ਗੁਪਤਾ ਨੂੰ ਇਕਨੌਮਿਕ ਪਾਰਟੀਸਿਪੇਸ਼ਨ ਐਵਾਰਡ-2018 ਲਈ ਚੁਣਿਆ ਗਿਆ ਸੀ ਪਰ ਉਨ੍ਹਾਂ ਵਲੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਵਾਰਡ ਵਾਪਸ ਲਿਆ ਜਾਵੇਗਾ ਅਤੇ ਅਸੀਂ ਇਹ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਉਥੇ ਹੀ ਆਸਟ੍ਰੇਲੀਅਨ-ਇੰਡੀਅਨ ਹਿਸਟਰੀ ਸੋਸਾਇਟੀ ਦੇ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਕੁੱਝ ਭਾਰਤੀ ਅਮੀਰ ਜਾਂ ਵੱਡਾ ਬਣਨ ਦੇ ਚੱਕਰ 'ਚ ਕਾਨੂੰਨ ਨੂੰ ਅਣਗੌਲਿਆ ਕਰ ਕੇ ਧੋਖਾਧੜੀ ਕਰ ਰਹੇ ਹਨ, ਜੋ ਕਿ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਕਰਨ ਵਾਲੇ ਭਾਰਤੀਆਂ ਕਾਰਨ ਭਾਈਚਾਰਾ ਸ਼ਰਮਸਾਰ ਹੋ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement