ਯੂਕਰੇਨ-ਰੂਸ ਜੰਗ: ਵਿਆਹ ਤੋਂ ਤੁਰੰਤ ਬਾਅਦ ਪਤੀ-ਪਤਨੀ ਨੇ ਚੁੱਕੇ ਹਥਿਆਰ, ਦੇਸ਼ ਲਈ ਮਰਨ ਲਈ ਤਿਆਰ!
Published : Feb 28, 2022, 5:15 pm IST
Updated : Feb 28, 2022, 5:15 pm IST
SHARE ARTICLE
PHOTO
PHOTO

ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ ਤੇ ਹੁਣ ਰੂਸੀ ਫੌਜ ਯੂਕਰੇਨ ਦੇ ਅੰਦਰੂਨੀ ਇਲਾਕਿਆਂ 'ਚ ਦਾਖਲ ਹੋ ਕੇ ਤਬਾਹੀ ਮਚਾ ਰਹੀ ਹੈ।

 

 ਕੀਵ : ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ ਤੇ ਹੁਣ ਰੂਸੀ ਫੌਜ ਯੂਕਰੇਨ ਦੇ ਅੰਦਰੂਨੀ ਇਲਾਕਿਆਂ 'ਚ ਦਾਖਲ ਹੋ ਕੇ ਤਬਾਹੀ ਮਚਾ ਰਹੀ ਹੈ।  ਹਾਲਤ ਇੰਨੇ ਮਾੜੇ ਹਨ ਕਿ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਦਾ ਕੀ ਬਣੇਗਾ?

 

PHOTOPHOTO

 

ਇਸੇ ਦੌਰਾਨ ਯੂਕਰੇਨ ਵਿੱਚ ਇੱਕ ਜੋੜੇ ਨੇ ਵਿਆਹ ਕਰਵਾ ਲਿਆ ਅਤੇ ਇਸ ਉਮੀਦ ਨਾਲ ਇੱਕ ਦੂਜੇ ਨਾਲ ਜੁੜ ਗਏ ਕਿ ਉਹ ਸਾਰੀ ਉਮਰ ਇਕੱਠੇ ਰਹਿਣਗੇ ਅਤੇ ਇਕੱਠੇ ਮਰਨਗੇ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਵਿਆਹ ਦੇ ਦੂਜੇ ਦਿਨ ਹੀ ਹਥਿਆਰ ਚੁੱਕਣੇ ਪੈਣਗੇ। ਯੂਕਰੇਨ ਦੀ ਫੌਜ ਨੇ ਉੱਥੋਂ ਦੇ ਨਾਗਰਿਕਾਂ ਨੂੰ ਪਹਿਲਾਂ ਹੀ ਤਿਆਰ ਕਰ ਲਿਆ ਸੀ।

 

PHOTOPHOTO

ਇਸ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਯੂਕਰੇਨ ਦੇ ਜੋੜੇ ਨੂੰ ਆਪਣੇ ਵਿਆਹ ਦੇ ਦੂਜੇ ਬੰਦੂਕ ਚੁੱਕਣੀ ਪਈ। ਇਹ ਮਾਮਲਾ ਕੀਵ ਦੇ ਵਸਨੀਕ 24 ਸਾਲਾ ਸਵੀਯਤੋਸਲਾਵ ਫੁਰਸਿਨ ਤੇ 21 ਸਾਲਾ ਯਾਰੀਨਾ ਅਰਾਈਵਾ ਨਾਲ ਸਬੰਧਤ ਹੈ।

PHOTOPHOTO

ਇਸ ਜੋੜੇ ਦਾ ਵਿਆਹ 22 ਫਰਵਰੀ ਨੂੰ ਹੀ ਹੋਇਆ ਸੀ। ਇਸ ਜੋੜੇ ਦਾ ਵਿਆਹ ਹੁੰਦੇ ਹੀ ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ ਅਤੇ ਜੋੜੇ ਨੂੰ ਹਥਿਆਰ ਚੁੱਕਣੇ ਪਏ। ਵਿਆਹ ਤੋਂ ਬਾਅਦ ਹੀ ਦੇਸ਼ 'ਚ ਬਣੇ ਹਾਲਾਤ ਨੇ ਇਸ ਵਿਆਹੁਤਾ ਜੋੜੇ ਨੂੰ ਵੱਡਾ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਹੈ। 

 

PHOTOPHOTO

 

ਦੁਨੀਆ ਇਸ ਜੋੜੇ ਦੀ ਕਹਾਣੀ ਦੇਖ ਰਹੀ ਹੈ ਪਰ ਸ਼ਾਇਦ ਦੁਨੀਆ ਉਨ੍ਹਾਂ ਦੀ ਮਦਦ ਨਾ ਕਰ ਸਕੇ। ਇਸ ਕਾਰਨ ਇਹ ਜੋੜਾ ਕਾਫੀ ਦੁਖੀ ਹੈ। ਜਿਸ ਤਰ੍ਹਾਂ ਇਹ ਜੋੜਾ ਆਪਣੇ ਦੇਸ਼ ਨੂੰ ਬਚਾਉਣ ਲਈ ਜੰਗ ਵਿੱਚ ਉਤਰਿਆ ਹੈ। ਉਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement