Woman earn 50-lakh per year without degree: ਬਿਨਾਂ ਡਿਗਰੀ, ਦਿਨ 'ਚ 6 ਘੰਟੇ ਕੰਮ ਕਰ ਕੇ ਸਾਲਾਨਾ 50 ਲੱਖ ਕਮਾ ਰਹੀ ਇਹ ਮਹਿਲਾ
Published : Oct 27, 2023, 6:17 pm IST
Updated : Oct 27, 2023, 6:18 pm IST
SHARE ARTICLE
Woman earn 50-lakh per year without degree
Woman earn 50-lakh per year without degree

ਔਰਤ ਨੇ ਅਜਿਹਾ ਹੱਲ ਕੱਢਿਆ ਹੈ ਕਿ ਉਹ ਬਿਨਾਂ ਡਿਗਰੀ ਤੋਂ ਵੀ ਲੱਖਾਂ ਰੁਪਏ ਕਮਾ ਰਹੀ ਹੈ।

Woman earn 50-lakh per year without degree punjabi news: ਦੁਨੀਆ ਵਿਚ ਹਰ ਕੋਈ ਅਜਿਹੀ ਨੌਕਰੀ ਕਰਨਾ ਚਾਹੁੰਦਾ ਹੈ ਜਿਸ ਵਿਚ ਘੱਟੋ ਘੱਟ ਕੰਮ ਅਤੇ ਵੱਧ ਤੋਂ ਵੱਧ ਤਨਖਾਹ ਹੋਵੇ। ਲੋਕ ਚੰਗੀ ਨੌਕਰੀ ਹਾਸਲ ਕਰਨ ਲਈ ਲੱਖਾਂ ਰੁਪਏ ਖਰਚ ਕੇ ਡਿਗਰੀ ਕੋਰਸ ਕਰਦੇ ਹਨ। ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਇੰਟਰਨਸ਼ਿਪ ਕਰਨੀ ਪੈਂਦੀ ਹੈ ਅਤੇ ਫਿਰ ਕਿਤੇ ਜਾ ਕੇ ਇਕ ਆਮ ਨੌਕਰੀ ਮਿਲਦੀ ਹੈ। ਨੌਕਰੀ ਕਰ ਕੇ ਪੈਸਾ ਕਮਾਉਣ ਲਈ ਬਹੁਤ ਸਾਰਾ ਸਮਾਂ ਅਤੇ ਸਮਰਪਣ ਜ਼ਰੂਰੀ ਹੁੰਦਾ ਹੈ, ਖਾਸ ਕਰਕੇ ਔਰਤਾਂ ਲਈ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਪਰ ਇਕ ਔਰਤ ਨੇ ਅਜਿਹਾ ਹੱਲ ਕੱਢਿਆ ਹੈ ਕਿ ਉਹ ਬਿਨਾਂ ਡਿਗਰੀ ਤੋਂ ਵੀ ਲੱਖਾਂ ਰੁਪਏ ਕਮਾ ਰਹੀ ਹੈ।

ਬ੍ਰਿਟੇਨ ਦੀ 40 ਸਾਲਾ ਇਕ ਮਾਂ ਰੋਮਾ ਨੌਰਿਸ ਨੇ ਪੈਸੇ ਕਮਾਉਣ ਦਾ ਅਨੋਖਾ ਤਰੀਕਾ ਲੱਭਿਆ ਹੈ। ਉਹ ਨਾ ਤਾਂ ਅਪਣੀ ਕੋਈ ਫੋਟੋ ਵੇਚਦੀ ਹੈ, ਨਾ ਹੀ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਨਾ ਹੀ ਕੋਈ ਹੋਰ ਕੰਮ ਕਰਦੀ ਹੈ। ਇਸ ਦੇ ਬਾਵਜੂਦ ਉਹ ਹਫ਼ਤੇ ਵਿਚ ਸਿਰਫ਼ 6 ਘੰਟੇ ਕੰਮ ਕਰਕੇ ਇਕ ਸਾਲ ਵਿਚ ਆਸਾਨੀ ਨਾਲ 50 ਲੱਖ ਰੁਪਏ ਕਮਾ ਲੈਂਦੀ ਹੈ। ਅਜਿਹੇ 'ਚ ਉਹ ਆਰਾਮ ਨਾਲ ਅਪਣੇ ਪ੍ਰਵਾਰ ਨੂੰ ਵੀ ਪੂਰਾ ਸਮਾਂ ਦੇਣ ਦੇ ਸਮਰੱਥ ਹੈ।

ਦਰਅਸਲ, ਰੋਮਾ 17 ਸਾਲਾਂ ਤੋਂ ਪਾਲਣ-ਪੋਸ਼ਣ ਸਲਾਹਕਾਰ (Parenting Consultant) ਹੈ। ਉਹ ਨਵੇਂ ਬਣੇ ਮਾਪਿਆਂ ਨੂੰ ਅਜਿਹੀ ਕੋਚਿੰਗ ਦਿੰਦੀ ਹੈ ਕਿ ਉਹ ਇਕ ਘੰਟੇ ਵਿਚ £290 (29000 ਰੁਪਏ) ਤਕ ਕਮਾ ਲੈਂਦੀ ਹੈ। ਇਕ ਪਾਲਣ-ਪੋਸ਼ਣ ਸਲਾਹਕਾਰ ਵਜੋਂ ਉਹ ਨਵੇਂ ਮਾਪਿਆਂ ਨੂੰ ਅਪਣੇ ਬੱਚੇ ਨੂੰ ਸੁਵਾਉਣ, ਖਵਾਉਣ, ਉਨ੍ਹਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਤੋਂ ਲੈ ਕੇ ਸਭ ਕੁੱਝ ਸਿਖਾਉਂਦੀ ਹੈ। ਇਸ ਤੋਂ ਇਲਾਵਾ ਉਹ ਮਾਂ ਨੂੰ ਦੁੱਧ ਚੁੰਘਾਉਣ ਦੀ ਸਿਖਲਾਈ ਵੀ ਦਿੰਦੀ ਹੈ। ਨਵੇਂ ਮਾਪੇ ਅਕਸਰ ਉਨ੍ਹਾਂ ਕੋਲ ਬਹੁਤ ਸਾਰੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ। ਲੋਕ ਉਸ ਤੋਂ ਆਨਲਾਈਨ ਸਲਾਹ ਵੀ ਲੈਂਦੇ ਹਨ।

ਰੋਮਾ ਨੇ ਦੋ ਵਾਰ ਅਪਣੀ ਯੂਨੀਵਰਸਿਟੀ ਦੀ ਪੜ੍ਹਾਈ ਵਿਚਾਲੇ ਛੱਡ ਦਿਤੀ। ਉਹ ਅਪਣੀ ਜ਼ਿੰਦਗੀ ਵਿਚ ਦੋ ਡਿਗਰੀਆਂ ਕਰਨਾ ਚਾਹੁੰਦੀ ਸੀ ਪਰ ਕਿਸੇ ਕਾਰਨ ਉਹ ਪੜ੍ਹਾਈ ਪੂਰੀ ਨਹੀਂ ਕਰ ਸਕੀ। ਹੁਣ ਉਸ ਕੋਲ ਪੈਸੇ ਕਮਾਉਣ ਲਈ ਕੋਈ ਡਿਗਰੀ ਨਹੀਂ ਸੀ, ਫਿਰ ਵੀ ਰੋਮਾ ਨੇ ਜੋ ਹੱਲ ਲੱਭਿਆ ਉਸ ਤੋਂ ਲੋਕ ਹੈਰਾਨ ਹਨ।

(For more news apart from Woman earn 50-lakh per year without degree punjabi news, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement