ਕੋਵਿਡ-19 ਦਾ ਨਵਾਂ ਮਾਮਲਾ, ਸਰਕਾਰ ਦੀ ਵਧੀ ਚਿੰਤਾ
Published : Jun 27, 2020, 10:21 am IST
Updated : Jun 27, 2020, 10:21 am IST
SHARE ARTICLE
corona
corona

ਕੋਰੋਨਾ ਮੁਕਤ ਹੁੰਦਾ-ਹੁੰਦਾ ਨਿਊਜ਼ੀਲੈਂਡ ਫਿਰ ਘਿਰਿਆ

ਵੇਲਿੰਗਟਨ, 26 ਜੂਨ: ਨਿਊਜ਼ੀਲੈਂਡ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਸਬੰਧੀ ਮਾਮਲੇ ਸਾਹਮਣੇ ਆ ਰਹੇ ਹਨ, ਇਸ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਨਿਊਜ਼ੀਲੈਂਡ ਵਿਚ ਸ਼ੁਕਰਵਾਰ ਨੂੰ ਕੋਵਿਡ-19 ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਦੇਸ਼ ਵਿਚ ਕੁਲ ਐਕਟਿਵ ਮਾਮਲੇ 14 ਹੋ ਗਏ ਹਨ।

File PhotoFile Photo

ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ 14 ਮਾਮਲੇ ਪ੍ਰਬੰਧਿਤ  ਆਈਸੋਲੇਸ਼ਨ ਸਹੂਲਤਾਂ ਵਿਚ ਹਨ ਅਤੇ ਇਨ੍ਹਾਂ ਦੇ ਕਮਿਊਨਿਟੀ ਫ਼ੈਲਣ ਦਾ ਕੋਈ ਮਾਮਲਾ ਨਹੀਂ ਹੈ। ਮਾਮਲਾ ਇਕ 30 ਸਾਲਾ ਵਿਅਕਤੀ ਦਾ ਹੈ ਜੋ 21 ਜੂਨ ਨੂੰ ਦੋਹਾ ਅਤੇ ਬ੍ਰਿਸਬੇਨ ਜ਼ਰੀਏ ਕੀਨੀਆ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ। ਉਹ ਨੋਵੋਟੈਲ ਏਲਰਸਲੀ ਵਿਖੇ ਰਹਿ ਰਿਹਾ ਹੈ ਅਤੇ ਸ਼ੁਕਰਵਾਰ ਨੂੰ ਜੇਟ ਪਾਰਕ ਹੋਟਲ ਚਲਾ ਜਾਵੇਗਾ। ਸਿਹਤ ਮੰਤਰਾਲੇ ਦੇ ਮੁਤਾਬਕ, ਵਿਅਕਤੀ ਅਪਣੇ ਠਹਿਰਨ ਦੇ ਤੀਜੇ ਦਿਨ ਰੁਟੀਨ ਟੈਸਟ ਦੇ ਹਿੱਸੇ ਵਜੋਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ।

ਉੱਧਰ ਵਿਸ਼ਵ ਸਿਹਤ ਸੰਗਠਨ ਨੇ ਦਸਿਆ ਕਿ ਨਿਊਜ਼ੀਲੈਂਡ ਦੇ ਰਿਪੋਰਟ ਕੀਤੇ ਗਏ ਕੋਵਿਡ-19 ਦੇ ਕੁਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਹੁਣ 1,170 ਹੈ। ਇਹ ਵੀ ਕਿਹਾ ਗਿਆ ਹੈ, “ਵਾਇਰਸ ਲਈ ਸਾਡੀ ਚੱਲ ਰਹੀ ਕਮਿਊਨਿਟੀ ਜਾਂਚ ਅਤੇ ਨਿਗਰਾਨੀ ਦੇ ਹਿੱਸੇ ਵਜੋਂ ਅਜੇ ਵੀ ਠੰਡ ਜਾਂ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦੀ ਵਿਆਪਕ ਜਾਂਚ ਕੀਤੀ ਜਾਏਗੀ।” ਨਿਊਜ਼ੀਲੈਂਡ ਵਿਚ ਕੋਵਿਡ-19 ਨਾਲ ਸਬੰਧਤ ਮੌਤਾਂ ਦੀ ਗਿਣਤੀ 22 ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement