ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮਰਦ ਦੀ 112 ਸਾਲ ਦੀ ਉਮਰ ’ਚ ਮੌਤ 
Published : Nov 26, 2024, 11:01 pm IST
Updated : Nov 26, 2024, 11:01 pm IST
SHARE ARTICLE
John Alfred Tinniswood
John Alfred Tinniswood

ਟਿਨਿਸਵੁੱਡ ਨੇ ਅਪਣੀ ਲੰਮੀ ਉਮਰ ਦਾ ਕਾਰਨ ‘ਪੂਰੀ ਤਰ੍ਹਾਂ ਅਪਣੀ ਕਿਸਮਤ’ ਨੂੰ ਦਸਿਆ ਸੀ

ਲੰਡਨ : ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮਰਦ ਜੌਨ ਅਲਫਰੈਡ ਟਿਨਿਸਵੁੱਡ ਦਾ 112 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ ਨੌਂ ਮਹੀਨਿਆਂ ਲਈ ਸੱਭ ਤੋਂ ਬਜ਼ੁਰਗ ਮਰਦ ਹੋਣ ਦਾ ਖਿਤਾਬ ਰੱਖਿਆ ਸੀ। 

ਟਿਨੀਸਵੁੱਡ ਦੇ ਪਰਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦਾ ਸੋਮਵਾਰ ਨੂੰ ਉੱਤਰ-ਪਛਮੀ ਇੰਗਲੈਂਡ ਵਿਚ ਲਿਵਰਪੂਲ ਨੇੜੇ ਇਕ ਕੇਅਰ ਹੋਮ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 26 ਅਗੱਸਤ 1912 ਨੂੰ ਹੋਇਆ ਸੀ। 

ਟਿਨਿਸਵੁੱਡ ਨੇ ਅਪਣੀ ਲੰਮੀ ਉਮਰ ਦਾ ਕਾਰਨ ‘ਪੂਰੀ ਤਰ੍ਹਾਂ ਅਪਣੀ ਕਿਸਮਤ’ ਨੂੰ ਦਸਿਆ। ਰਿਟਾਇਰਡ ਅਕਾਊਂਟੈਂਟ ਅਤੇ ਪਰਦਾਦਾ ਟਿਨਿਸਵੁੱਡ ਨੇ ਅਪ੍ਰੈਲ ’ਚ ਗਿਨੀਜ਼ ਵਰਲਡ ਰੀਕਾਰਡ ਜ਼ ਵਲੋਂ ਸੱਭ ਤੋਂ ਬਜ਼ੁਰਗ ਵਿਅਕਤੀ ਐਲਾਨੇ ਜਾਣ ’ਤੇ ਕਿਹਾ ਸੀ, ‘‘ਤੁਸੀਂ ਜਾਂ ਤਾਂ ਲੰਮੇ ਸਮੇਂ ਤਕ ਜੀਉਂਦੇ ਹੋ ਜਾਂ ਘੱਟ ਸਮੇਂ ਤਕ ਅਤੇ ਇਸ ਬਾਰੇ ਤੁਸੀਂ ਬਹੁਤ ਕੁੱਝ ਨਹੀਂ ਕਰ ਸਕਦੇ।’’

ਜੇ ਇਸ ਦਾ ਕੋਈ ਰਾਜ਼ ਸੀ, ਤਾਂ ਉਹ ਇਹ ਸੀ ਕਿ ਸੰਜਮ ਹੀ ਇਕ ਸਿਹਤਮੰਦ ਜੀਵਨ ਦੀ ਕੁੰਜੀ ਹੈ। ਉਨ੍ਹਾਂ ਨੇ ਕਦੇ ਸਿਗਰਟ ਨਹੀਂ ਪੀਤੀ, ਸ਼ਾਇਦ ਹੀ ਸ਼ਰਾਬ ਪੀਤੀ ਅਤੇ ਹਰ ਸ਼ੁਕਰਵਾਰ ਮੱਛੀ ਅਤੇ ਚਿਪਸ ਖਾਣ ਤੋਂ ਇਲਾਵਾ ਕੋਈ ਵਿਸ਼ੇਸ਼ ਖੁਰਾਕ ਨਹੀਂ ਖਾਧੀ ਸੀ। 

ਉਹ ਟਾਈਟੈਨਿਕ ਦੇ ਡੁੱਬਣ ਤੋਂ ਕੁੱਝ ਮਹੀਨਿਆਂ ਬਾਅਦ ਪੈਦਾ ਹੋਏ ਸਨ। ਉਨ੍ਹਾਂ ਨੇ ਦੋ ਵਿਸ਼ਵ ਜੰਗ ਵੇਖੇ ਸਨ ਅਤੇ ਦੂਜੇ ਵਿਸ਼ਵ ਜੰਗ ’ਚ ‘ਬ੍ਰਿਟਿਸ਼ ਆਰਮੀ ਪੇ ਕੋਰ’ ’ਚ ਸੇਵਾ ਨਿਭਾਈ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement