Pakistan Attack: ਪਾਕਿਸਤਾਨ 'ਚ ਬੰਦੂਕਧਾਰੀਆਂ ਨੇ ਬੱਸਾਂ ਨੂੰ ਬਣਾਇਆ ਨਿਸ਼ਾਨਾ, 23 ਯਾਤਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Published : Aug 26, 2024, 11:25 am IST
Updated : Aug 26, 2024, 11:27 am IST
SHARE ARTICLE
Pakistan Attack on bus passenger news in punjabi
Pakistan Attack on bus passenger news in punjabi

Pakistan Attack: ਇਹ ਘਟਨਾ ਬਲੋਚਿਸਤਾਨ ਦੇ ਮੁਸਾਖੇਲ ਜ਼ਿਲ੍ਹੇ ਦੀ ਹੈ।

Pakistan Attack on bus passenger News in punjabi:  ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਸੋਮਵਾਰ ਨੂੰ ਹਥਿਆਰਬੰਦ ਵਿਅਕਤੀਆਂ ਨੇ ਬੱਸਾਂ ਨੂੰ ਨਿਸ਼ਾਨਾ ਬਣਾਇਆ ਅਤੇ 23 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਲੋਕਾਂ ਨੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਲਿਆ ਅਤੇ ਉਨ੍ਹਾਂ ਦੀ ਪਛਾਣ ਪੁੱਛੀ। ਫਿਰ ਘੱਟੋ-ਘੱਟ 23 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਹ ਘਟਨਾ ਬਲੋਚਿਸਤਾਨ ਦੇ ਮੁਸਾਖੇਲ ਜ਼ਿਲ੍ਹੇ ਦੀ ਹੈ।

ਰਿਪੋਰਟ ਵਿਚ ਸਹਾਇਕ ਕਮਿਸ਼ਨਰ ਮੁਸਾਖੇਲ ਨਜੀਬ ਕੱਕੜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਮੁਸਾਖੇਲ ਦੇ ਰਾਰਾਸ਼ਾਮ ਜ਼ਿਲ੍ਹੇ ਵਿੱਚ ਅੰਤਰ-ਸੂਬਾਈ ਹਾਈਵੇਅ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਥੋਂ ਲੰਘ ਰਹੀਆਂ ਬੱਸਾਂ ਨੂੰ ਰੋਕ ਲਿਆ ਗਿਆ ਅਤੇ ਸਵਾਰੀਆਂ ਹੇਠਾਂ ਉਤਰ ਗਈਆਂ। ਯਾਤਰੀਆਂ ਦੀ ਪਛਾਣ ਪੁੱਛਣ 'ਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਸਾਰੇ ਮ੍ਰਿਤਕ ਪੰਜਾਬ ਸੂਬੇ ਦੇ ਦੱਸੇ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement