ਜਾਣੋ, ਕੌਣ ਹਨ ਭਾਰਤੀ ਮੂਲ ਦੇ Zohran Mamdani, NewYork 'ਚ ਮੇਅਰ ਦੀ ਲੜ ਰਹੇ ਚੋਣ
Published : Jun 26, 2025, 9:14 pm IST
Updated : Jun 26, 2025, 9:14 pm IST
SHARE ARTICLE
Know who is Zohran Mamdani of Indian origin, will contest the mayoral election in New York
Know who is Zohran Mamdani of Indian origin, will contest the mayoral election in New York

ਮਮਦਾਨੀ ਦੀ ਮਹਿੰਗਾਈ ਦੇ ਖ਼ਿਲਾਫ਼ ਲੜਾਈ

ਨਿਊਯਾਰਕ : ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਨਿਊਯਾਰਕ ਵਿੱਚ ਮੇਅਰ ਦੀ ਚੋਣ ਲੜਨ ਜਾ ਰਹੇ ਹਨ। ਇਹ ਖ਼ਬਰ ਸੁਣ ਕੇ ਸਾਰੇ ਹੈਰਾਨ ਹੋ ਗਏ ਹਨ ਉਨਾਂ ਦੇ ਵਿਰੋਧੀਆਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। 33 ਸਾਲਾ ਸਟੇਟ ਅਸੈਂਬਲੀ ਮੈਂਬਰ ਜ਼ੋਹਰਾਨ ਮਮਦਾਨੀ, ਨਿਊਯਾਰਕ ਸਿਟੀ ਮੇਅਰ ਲਈ ਡੈਮੋਕ੍ਰੇਟਿਕ ਉਮੀਦਵਾਰ ਬਣਨ ਲਈ ਤਿਆਰ ਹਨ, ਜੋ ਪਹਿਲੇ ਮੁਸਲਿਮ ਉਮੀਦਵਾਰ ਵਜੋਂ ਇਤਿਹਾਸ ਰਚਣਗੇ। ਚੋਣ ਨਤੀਜਿਆਂ ਲਈ 95 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਿਸ ਵਿੱਚ ਮਮਦਾਨੀ 43 ਫ਼ੀਸਦ ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਦੇ ਮੁਕਾਬਲੇ ਸਾਬਕਾ ਗਵਰਨਰ ਐਂਡਰੂ ਕੁਓਮੋ ਨੇ 36 ਫ਼ੀਸਦ ਵੋਟਾਂ ਹਾਸਿਲ ਕੀਤੀਆਂ ਹਨ। ਯਾਦ ਰਹੇ ਕਿ ਕੁਓਮੋ ਨੇ 2021 'ਚ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ।

ਸੱਤ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਨਿਊਯਾਰਕ ਆ ਗਏ ਸਨ


ਯੂਗਾਂਡਾ ਵਿੱਚ ਜਨਮੇ, ਮਮਦਾਨੀ ਸੱਤ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਨਿਊਯਾਰਕ ਆ ਗਏ ਸਨ। ਉਨ੍ਹਾਂ ਨੇ ਬ੍ਰੌਂਕਸ ਹਾਈ ਸਕੂਲ ਆਫ਼ ਸਾਇੰਸ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਬੋਡੋਇਨ ਕਾਲਜ ਤੋਂ ਅਫ਼ਰੀਕੀ ਅਧਿਐਨ ਵਿੱਚ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਨੇ ਫਲਸਤੀਨ ਲਈ ਇਨਸਾਫ਼ ਦੀ ਮੰਗ ਕਰਨ ਵਾਲੀ ਵਿਦਿਆਰਥੀਆਂ ਦੀ ਕੈਂਪਸ ਇਕਾਈ ਦੀ ਸ਼ੁਰੂਆਤ ਕੀਤੀ।

ਪਹਿਲੇ ਮੁਸਲਿਮ ਉਮੀਦਵਾਰ ਵਜੋਂ ਇਤਿਹਾਸ ਰਚਣਗੇ

ਇਹ ਨੌਜਵਾਨ ਤਰੱਕੀਪਸੰਦ ਆਗੂ, ਜੋ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਤੇ ਦੱਖਣੀ ਏਸ਼ੀਆਈ ਮੇਅਰ ਬਣ ਸਕਦੇ ਹਨ, ਆਪਣੀ ਪਛਾਣ ਅਤੇ ਜੜ੍ਹਾਂ ਨਾਲ ਗਹਿਰਾਈ ਨਾਲ ਜੁੜੇ ਰਹੇ ਹਨ। ਉਨ੍ਹਾਂ ਨੇ ਚੋਣ ਮੁਹਿੰਮ ਲਈ ਉਰਦੂ ਵਿੱਚ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਬਾਲੀਵੁੱਡ ਫਿਲਮਾਂ ਦੇ ਦ੍ਰਿਸ਼ ਵੀ ਸ਼ਾਮਲ ਸਨ। ਇੱਕ ਹੋਰ ਵੀਡੀਓ ਵਿੱਚ ਉਹ ਸਪੇਨਿਸ਼ ਭਾਸ਼ਾ ਵਿੱਚ ਗੱਲ ਕਰਦੇ ਨਜ਼ਰ ਆਉਂਦੇ ਹਨ।

ਮਾਂ ਮੀਰਾ ਨਾਇਰ ਇੱਕ ਪ੍ਰਸਿੱਧ ਫਿਲਮ ਨਿਰਦੇਸ਼ਕਾ

ਉਨ੍ਹਾਂ ਦੀ ਮਾਂ ਮੀਰਾ ਨਾਇਰ ਇੱਕ ਪ੍ਰਸਿੱਧ ਫਿਲਮ ਨਿਰਦੇਸ਼ਕਾ ਹਨ ਤੇ ਪਿਤਾ ਮਹਿਮੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ। ਦੋਵੇਂ ਮਾਪੇ ਹਾਰਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਬ੍ਰੌਂਕਸ ਹਾਈ ਸਕੂਲ ਆਫ਼ ਸਾਇੰਸ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਬੋਡੋਇਨ ਕਾਲਜ ਤੋਂ ਅਫ਼ਰੀਕੀ ਅਧਿਐਨ ਵਿੱਚ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਨੇ ਫਲਸਤੀਨ ਲਈ ਇਨਸਾਫ਼ ਦੀ ਮੰਗ ਕਰਨ ਵਾਲੀ ਵਿਦਿਆਰਥੀਆਂ ਦੀ ਕੈਂਪਸ ਇਕਾਈ ਦੀ ਸ਼ੁਰੂਆਤ ਕੀਤੀ।ਇਹ ਨੌਜਵਾਨ ਤਰੱਕੀਪਸੰਦ ਆਗੂ, ਜੋ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਤੇ ਦੱਖਣੀ ਏਸ਼ੀਆਈ ਮੇਅਰ ਬਣ ਸਕਦੇ ਹਨ, ਆਪਣੀ ਪਛਾਣ ਅਤੇ ਜੜ੍ਹਾਂ ਨਾਲ ਗਹਿਰਾਈ ਨਾਲ ਜੁੜੇ ਰਹੇ ਹਨ।ਉਨ੍ਹਾਂ ਦੀ ਮਾਂ ਮੀਰਾ ਨਾਇਰ ਇੱਕ ਪ੍ਰਸਿੱਧ ਫਿਲਮ ਨਿਰਦੇਸ਼ਕਾ ਹਨ ਤੇ ਪਿਤਾ ਮਹਿਮੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ। ਦੋਵੇਂ ਮਾਪੇ ਹਾਰਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ।

 

Location: United States, New York

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement