Canada News: ਕੰਜ਼ਰਵੇਟਿਵ ਪਾਰਟੀ ਨੇ ਕੈਨੇਡੀਅਨ ਪਾਰਲੀਮੈਂਟ ਲਈ ਅਹਿਮ ਜ਼ਿਮਨੀ ਚੋਣ ਜਿੱਤੀ, ਟਰੂਡੋ ਦੀ ਲਿਬਰਲ ਪਾਰਟੀ ਨੂੰ ਹਰਾਇਆ
Published : Jun 26, 2024, 8:12 am IST
Updated : Jun 26, 2024, 8:12 am IST
SHARE ARTICLE
Canada: Setback for Justin Trudeau as Liberal party loses longtime stronghold in bypolls
Canada: Setback for Justin Trudeau as Liberal party loses longtime stronghold in bypolls

ਟੋਰਾਂਟੋ-ਸੇਂਟ ਲਿਬਰਲ ਦੇ ਗੜ੍ਹ ਵਾਲੀ ਜ਼ਿਮਨੀ ਚੋਣ ਵਿਚ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਜਿੱਤ ਹਾਸਲ ਕੀਤੀ

Canada News:  ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਫੈਡਰਲ ਜ਼ਿਮਨੀ ਚੋਣ ਵਿਚ ਝਟਕਾ ਲੱਗਿਆ ਹੈ। ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਦੀ ਲਿਬਰਲ ਪਾਰਟੀ ਨੂੰ ਉਸ ਦੇ ਹੀ ਗੜ੍ਹ ਵਿਚ ਹਰਾ ਦਿਤਾ। ਟੋਰਾਂਟੋ-ਸੇਂਟ ਲਿਬਰਲ ਦੇ ਗੜ੍ਹ ਵਾਲੀ ਜ਼ਿਮਨੀ ਚੋਣ ਵਿਚ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਲਿਬਰਲ ਪਾਰਟੀ ਦੇ ਲੈਸਲੀ ਚਰਚ ਨੂੰ 590 ਵੋਟਾਂ ਨਾਲ ਹਰਾਇਆ।

ਇਸ ਚੋਣ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਭਾਰਤੀ ਮੂਲ ਦੇ ਉਮੀਦਵਾਰ ਅੰਮ੍ਰਿਤ ਪਰਹਾਰ ਵੀ ਸ਼ਾਮਲ ਸਨ। ਟੋਰਾਂਟੋ—ਸੇਂਟ ਪੌਲ ਟੋਰਾਂਟੋ, ਓਨਟਾਰੀਓ ਸੂਬੇ ਦਾ ਇਕ ਸੰਘੀ ਚੋਣ ਜ਼ਿਲ੍ਹਾ ਹੈ। ਲਿਬਰਲ ਪਾਰਟੀ ਨੇ 1993 ਤੋਂ ਟੋਰਾਂਟੋ-ਸੇਂਟ ਪਾਲ ਉਤੇ ਕਬਜ਼ਾ ਕੀਤਾ ਸੀ। ਇਹ ਹਾਊਸ ਆਫ ਕਾਮਨਜ਼ ਦੀਆਂ 338 ਸੀਟਾਂ ਵਿਚੋਂ ਇਕ ਹੈ।

ਇਸ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਕੈਨੇਡੀਅਨ ਮੀਡੀਆ ਨੇ ਸਟੀਵਰਟ ਦੀ ਜਿੱਤ ਨੂੰ ਹੈਰਾਨ ਕਰਨ ਵਾਲਾ ਦਸਿਆ, ਕਿਉਂਕਿ ਇਹ ਸੀਟ 30 ਸਾਲਾਂ ਤੋਂ ਵੱਧ ਸਮੇਂ ਤੋਂ ਕੰਜ਼ਰਵੇਟਿਵਾਂ ਕੋਲ ਸੀ। ਸੋਮਵਾਰ ਤੋਂ ਪਹਿਲਾਂ ਇਹ ਸੀਟ ਲਗਾਤਾਰ 10 ਵਾਰ ਲਿਬਰਲ ਪਾਰਟੀ ਕੋਲ ਸੀ। ਸਾਬਕਾ ਐਮਪੀ ਕੈਰੋਲਿਨ ਬੇਨੇਟ – ਜਿਸ ਦੀ ਡੈਨਮਾਰਕ ਵਿਚ ਰਾਜਦੂਤ ਵਜੋਂ ਨਿਯੁਕਤੀ ਕਾਰਨ ਜ਼ਿਮਨੀ ਚੋਣ ਹੋਈ, ਉਹ 25 ਸਾਲਾਂ ਤੋਂ ਵੱਧ ਸਮੇਂ ਲਈ ਸਥਾਨਕ ਪ੍ਰਤੀਨਿਧੀ ਸੀ।

ਸ਼ੁਰੂਆਤੀ ਨਤੀਜਿਆਂ ਦੇ ਅਨੁਸਾਰ, ਸਟੀਵਰਟ ਨੂੰ 42.1 ਪ੍ਰਤੀਸ਼ਤ ਵੋਟਾਂ ਮਿਲੀਆਂ, ਉਨ੍ਹਾਂ ਦੇ ਹੱਕ ਵਿਚ 15,555 ਵੋਟਾਂ ਪਈਆਂ। ਚਰਚ ਨੂੰ 40.5 ਫ਼ੀ ਸਦੀ ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਲਈ 14,965 ਵੋਟਾਂ ਪਈਆਂ। ਐਨਡੀਪੀ ਉਮੀਦਵਾਰ ਪਰਹਾਰ 10.9 ਫ਼ੀ ਸਦੀ ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਗ੍ਰੀਨ ਪਾਰਟੀ ਲਈ ਚੋਣ ਲੜ ਰਹੇ ਕ੍ਰਿਸ਼ਚੀਅਨ ਕੈਲਿਸ ਨੂੰ 2.9 ਫ਼ੀ ਸਦੀ ਵੋਟਾਂ ਮਿਲੀਆਂ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਪਾਰਟੀ ਦੇ ਇਤਿਹਾਸਕ ਗੜ੍ਹ ਨੂੰ ਗੁਆਉਣ ਨਾਲ ਪ੍ਰਧਾਨ ਮੰਤਰੀ ਟਰੂਡੋ 'ਤੇ ਦਬਾਅ ਵਧ ਸਕਦਾ ਹੈ।

ਸੀਬੀਸੀ ਨਿਊਜ਼ ਨੇ ਟਿੱਪਣੀ ਕੀਤੀ, "ਟਰੂਡੋ ਨੂੰ ਅਪਣੇ ਗੜ੍ਹ ਵਿਚ ਕੰਜ਼ਰਵੇਟਿਵਾਂ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕੁੱਝ ਆਤਮ-ਮੰਥਨ ਜ਼ਰੂਰ ਕਰਨਾ ਚਾਹੀਦਾ ਹੈ। ਮਹਿੰਗਾਈ, ਗੁਜ਼ਾਰਾ ਚਲਾਉਣ ਲਈ ਸੰਘਰਸ਼ ਕਰ ਰਹੇ ਲੋਕਾਂ, ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਅਤੇ ਵਧੇ ਹੋਏ ਪ੍ਰਵਾਸ ਕਾਰਨ ਟਰੂਡੋ ਦੀ ਲੋਕਪ੍ਰਿਅਤਾ ਵਿਚ ਗਿਰਾਵਟ ਆਈ ਹੈ”।

(For more Punjabi news apart from Canada: Setback for Justin Trudeau as Liberal party loses longtime stronghold in bypolls, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement