ਨਿਊਜ਼ੀਲੈਂਡ ’ਚ ਵਧ ਰਹੇ ਕੋਰੋਨਾ ਕੇਸਾਂ ’ਚ ਭਾਰਤ ਤੋਂ ਪਰਤੇ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ
Published : Jun 26, 2020, 10:53 am IST
Updated : Jun 26, 2020, 10:54 am IST
SHARE ARTICLE
corona Virus
corona Virus

ਨਿਊਜ਼ੀਲੈਂਡ ’ਚ ਅੱਜ ਕੋਵਿਡ-19 ਦੇ 3 ਹੋਰ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚ ਫਿਰ ਭਾਰਤ ਤੋਂ ਆਏ

ਔਕਲੈਂਡ, 25 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ’ਚ ਅੱਜ ਕੋਵਿਡ-19 ਦੇ 3 ਹੋਰ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚ ਫਿਰ ਭਾਰਤ ਤੋਂ ਆਏ ਇਕ ਯਾਤਰੀ ਦਾ ਨਾਂਅ ਹੈ। ਨਵੇਂ ਆਏ 3 ਕੇਸਾਂ ਵਿਚੋਂ 2 ਕ੍ਰਾਈਸਟਚਰਚ ਅਤੇ 1 ਰੋਟੋਰੂਆ ਤੋਂ ਹੈ। ਪਹਿਲਾ ਕੇਸ ਇਕ 30 ਸਾਲਾ ਮਹਿਲਾ ਨਾਲ ਸਬੰਧਤ ਹੈ ਜੋ 20 ਜੂਨ ਨੂੰ ਪੇਰੂ (ਦਖਣੀ ਅਮਰੀਕਾ) ਤੋਂ ਆਈ ਸੀ। ਉਹ ਰੋਟੋਰੂਆ ਵਿਖੇ ਆਈਸੋਲੇਸ਼ਨ ’ਚ ਰਹਿ ਰਹੀ ਸੀ ਅਤੇ ਉਸ ਦਾ ਤੀਜੇ ਦਿਨ ਰੁਟੀਨ ਟੈਸਟ ਪਾਜ਼ੇਟਿਵ ਆਇਆ। ਉਸ ਨੂੰ ਜੈੱਟ ਪਾਰਕ ਹੋਟਲ ਦੀ ਕੁਆਰਨਟੀਨ ਸਹੂਲਤ ਵਿਚ ਤਬਦੀਲ ਕੀਤਾ ਗਿਆ ਹੈ। ਆਕਲੈਂਡ ਏਅਰਪੋਰਟ ਤੋਂ ਰੋਟੋਰੂਆ ਦੇ ਈਬਿਸ ਹੋਟਲ ਜਾਣ ਵਾਲੀ ਬੱਸ ਦੇ ਹਰ ਇਕ ਵਿਅਕਤੀ, ਜਿਸ ਵਿਚ ਬੱਸ ਡਰਾਈਵਰ ਵੀ ਸ਼ਾਮਲ ਹੈ ਨੂੰ ਆਈਸੋਲੇਸ਼ਨ ਵਿਚ ਰਖਿਆ ਗਿਆ ਹੈ ਅਤੇ ਜਾਂਚ ਕੀਤੀ ਜਾਏਗੀ।

File PhotoFile Photo

ਦੂਜਾ ਕੇਸ 70 ਸਾਲਾਂ ਦੇ ਇਕ ਵਿਅਕਤੀ ਨਾਲ ਸਬੰਧਤ ਹੈ ਜੋ 20 ਜੂਨ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਇਆ ਸੀ। ਇਸ ਨੂੰ ਕ੍ਰਾਈਸਟਚਰਚ ਦੇ ਕਮੋਡੋਰ ਏਅਰਪੋਰਟ ਹੋਟਲ ਵਿਚ ਠਹਿਰਾਇਆ ਗਿਆ ਸੀ ਤੇ ਉਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਉਸ ਦਾ ਟੈਸਟ ਤੀਜੇ ਦਿਨ ਕੀਤਾ ਗਿਆ ਸੀ। ਤੀਸਰਾ ਕੇਸ ਵੀ ਭਾਰਤ ਤੋਂ ਆਏ 30 ਸਾਲਾ ਦੇ ਇਕ ਵਿਅਕਤੀ ਦਾ ਹੈ ਜੋ 20 ਜੂਨ ਨੂੰ ਨਵੀਂ ਦਿੱਲੀ ਤੋਂ ਆਇਆ ਸੀ ਉਸ ਨੂੰ ਵੀ ਕਮੋਡੋਰ ਏਅਰਪੋਰਟ ਹੋਟਲ ਵਿਚ ਰਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਆਦਮੀ ਉਸੇ ਉਡਾਣ ਵਿਚ ਆਏ ਸਨ, ਜਿਸ ਵਿਚ ਪਹਿਲਾਂ ਇਕ ਪਤੀ, ਪਤਨੀ ਅਤੇ ਉਨ੍ਹਾਂ ਦਾ 2 ਸਾਲ ਤੋਂ ਘਟ ਉਮਰ ਦਾ ਬੱਚਾ ਪਾਜ਼ੇਟਿਵ ਆਏ ਸਨ। ਕ੍ਰਾਈਸਟਚਰਚ ਦੇ ਦੋ ਮਾਮਲਿਆਂ ਦੇ ਕਿਸੇ ਵੀ ਸੰਭਾਵਤ ਸੰਪਰਕ ਦੀ ਪਛਾਣ ਕੀਤੀ ਜਾ ਰਹੀ ਹੈ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement