ਅਮਰੀਕਾ ਵਲੋਂ ਖ਼ਰੀਦੀ ਗਈ 30 ਕਰੋੜ ਵੈਕਸੀਨ ਦਾ ਹੋ ਰਿਹੈ ਟ੍ਰਾਇਲ
Published : May 25, 2020, 7:34 am IST
Updated : May 25, 2020, 7:34 am IST
SHARE ARTICLE
File Photo
File Photo

ਦੁਨੀਆਂ ਭਰ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਕੋਰੋਨਾ ਦੀ ਦਵਾਈ ਤੇ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ।

ਵਾਸ਼ਿੰਗਟਨ, 24 ਮਈ : ਦੁਨੀਆਂ ਭਰ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਕੋਰੋਨਾ ਦੀ ਦਵਾਈ ਤੇ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਫਿਲਹਾਲ ਅਮਰੀਕਾ ਨੇ ਰੈਮਡਿਸੀਵਰ ਨਾਂ ਦੀ ਦਵਾਈ ਨੂੰ ਕੋਵਿਡ-19 ਦੇ ਇਲਾਜ ਲਈ ਮਨਜ਼ੂਰੀ ਦਿਤੀ ਹੈ। ਇਸ ਤੋਂ ਇਲਾਵਾ ਭਾਰਤ ਤੋਂ ਅਮਰੀਕਾ ਨੇ ਹਾਈਡ੍ਰੋਸੀਕਲੋਰੋਕੁਈਨ ਨਾਂ ਦੀ ਦਵਾਈ ਵੀ ਖ਼ਰੀਦੀ ਹੈ। ਇਸ ਦੌਰਾਨ ਪ੍ਰਭਾਵੀ ਸਾਬਤ ਹੋਣ ਤੋਂ ਪਹਿਲਾਂ ਹੀ ਅਮਰੀਕਾ ਨੇ ਬ੍ਰਿਟਿਸ਼ ਫਾਰਮਾ ਕੰਪਨੀ ਏਸਟ੍ਰਾਜੇਨੇਕਾ ਤੋਂ 30 ਕਰੋੜ ਵੈਕਸੀਨ ਖਰੀਦਣ ਦਾ ਸੌਦਾ ਕਰ ਲਿਆ ਹੈ।

ਅਜੇ ਤਕ ਕੋਈ ਵੀ ਟੀਕਾ ਕੋਰੋਨ ਵਾਇਰਸ ਤੋਂ ਪੂਰੀ ਪ੍ਰਭਾਵੀ ਸਾਬਤ ਨਹੀਂ ਹੋਇਆ। ਦਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਏਸਟ੍ਰਾਜੇਨੇਕਾ ਤੋਂ 1.2 ਅਰਬ ਡਾਲਰ (ਲਗਭਗ 9,000 ਕਰੋੜ ਰੁਪਏ) 'ਚ ਇਹ ਸੌਦਾ ਤਹਿ ਹੋਇਆ ਹੈ। ਅਮਰੀਕਾ ਦੇ ਸਿਹਤ ਮੰਤਰੀ ਅਲੇਕਸ ਅਜਾਰ ਨੇ ਇਸ ਸੌਦੇ ਨੂੰ ਬਹੁਤ ਅਹਿਮ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ 2021 ਤਕ ਟੀਕੇ ਦੇ ਪ੍ਰਭਾਵੀ ਉਪੱਲਬਤਾ ਨੂੰ ਯਕੀਨੀ ਬਣਾਉਣ 'ਚ ਮਦਦ ਮਿਲੇਗੀ। ਇਸ ਟੀਕੇ ਨੂੰ ਯੂਨੀਵਰਸਿਟੀ ਆਫ਼ ਆਕਸਫੋਰਡ ਨੇ ਵਿਕਸਿਤ ਕੀਤਾ ਹੈ ਤੇ ਏਸਟ੍ਰਾਜੇਨੇਕਾ ਨੇ ਇਸਦਾ ਲਾਇਸੈਂਸ ਲਿਆ ਹੈ। ਹਾਲਾਂਕਿ ਹੁਣ ਕੋਵਿਡ-19 ਦਾ ਕਾਰਨ ਬਣਨ ਵਾਲੇ ਕੋਰੋਨਾ ਵਾਇਰਸ 'ਤੇ ਇਸ ਦਾ ਪ੍ਰਭਾਵ ਪ੍ਰਮਾਣਿਤ ਨਹੀਂ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਸ ਸੌਦੇ ਦੇ ਤਹਿਤ ਅਮਰੀਕਾ ਕਲੀਨਿਕਲ ਟ੍ਰਾਇਲ ਦੇ ਤੀਜੇ ਪੜਾਅ ਲਈ ਅਪਣੇ ਇਥੇ 30,000 ਲੋਕਾਂ 'ਤੇ ਇਸ ਦਾ ਨਿਰੀਖਣ ਕਰਵਾਏਗਾ। ਇਸ ਟੀਕੇ ਦਾ ਨਾਂ ਅਸੇਡਡੀ 1222 ਹੈ ਤੇ ਇਸ ਤੋਂ ਪਹਿਲਾਂ ਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਰਲ ਦੀ ਸ਼ੁਰੂਆਤ ਪਿਛਲੇ ਮਹੀਨੇ ਹੋਈ ਹੈ। ਇਸ 'ਚ 18 ਤੋਂ 55 ਸਾਲ ਦੀ ਉਮਰ ਦੇ 1000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement