ਪਾਕਿ ਗਏ ਜਥੇ 'ਚੋਂ ਲਾਪਤਾ ਮੁੰਡਾ ਭਾਰਤ ਪਰਤਿਆ
Published : Apr 25, 2018, 1:20 am IST
Updated : Apr 25, 2018, 1:20 am IST
SHARE ARTICLE
Boy missing
Boy missing

ਅਮਰਜੀਤ ਸਿੰਘ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਾਹਘਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ

ਪਾਕਿਸਤਾਨ ਵਿਖੇ ਵਿਸਾਖੀ ਮਨਾਉਣ ਭਾਰਤ ਤੋਂ ਗਏ ਸਿੱਖ ਜੱਥੇ 'ਚੋਂ ਲਾਪਤਾ ਹੋਇਆ 24 ਸਾਲਾ ਅਮਰਜੀਤ ਸਿੰਘ ਨੂੰ ਅੱਜ ਵਾਹਘਾ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿਤਾ। ਅੰਮ੍ਰਿਤਸਰ ਦਾ ਰਹਿਣ ਵਾਲਾ ਅਮਰਜੀਤ ਸਿੰਘ ਪਾਕਿਸਤਾਨ ਵਿਚ ਵਿਸਾਖੀ ਮਨਾਉਣ ਲਈ 12 ਅਪ੍ਰੈਲ ਨੂੰ ਲਗਭਗ 1700 ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਪੁੱਜਾ ਸੀ। ਅਮਰਜੀਤ ਦੇ ਲਾਪਤਾ ਹੋਣ ਬਾਰੇ ਉਸ ਸਮੇਂ ਪਤਾ ਲੱਗਾ ਜਦ ਸ਼ਰਧਾਲੂਆਂ ਦਾ ਜਥਾ 21 ਅਪ੍ਰੈਲ ਨੂੰ ਭਾਰਤ ਆਉਣ ਲੱਗਾ। ਅਮਰਜੀਤ ਸਿੰਘ ਜਥੇ ਨੂੰ ਛੱਡ ਕੇ ਪਾਕਿਸਤਾਨ ਪੰਜਾਬ ਦੇ ਸ਼ੇਖੂਪੁਰਾ ਵਿਚ ਸਥਿਤ ਅਪਣੇ ਦੋਸਤ ਅਮੀਰ ਰਜ਼ਾਕ ਦੇ ਘਰ ਚਲਾ ਗਿਆ ਸੀ। ਅਮਰਜੀਤ ਸਿੰਘ ਦੇ ਘਰ ਆਉਣ ਤੋਂ ਬਾਅਦ ਰਜ਼ਾਕ ਦੇ ਪਰਵਾਰਕ ਮੈਂਬਰਾਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ।  ਇਸ ਤੋਂ ਬਾਅਦ ਰਜ਼ਾਕ ਅਤੇ ਅਮਰਜੀਤ ਸਿੰਘ ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅਮਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਦਸਿਆ ਕਿ ਉਹ ਜਥੇ ਤੋਂ ਲਾਪਤਾ ਹੋ ਗਿਆ ਸੀ। ਅਮਰਜੀਤ ਸਿੰਘ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਉਸ ਕੋਲ ਇਕ ਮਹੀਨੇ ਦਾ ਵੀਜ਼ਾ ਹੈ

Boy missingBoy missing

ਅਤੇ ਉਹ ਅਪਣੇ ਦੋਸਤ ਦੇ ਘਰ ਕੁੱਝ ਦਿਨ ਰਹਿਣ ਤੋਂ ਬਾਅਦ ਭਾਰਤ ਵਾਪਸ ਚਲਾ ਜਾਵੇਗਾ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਤੋਂ ਪਾਕਿਸਤਾਨੀ ਖੂਫ਼ੀਆ ਏਜੰਸੀਆਂ ਨੇ ਕਈ ਘੰਟੇ ਪੁੱਛ-ਗਿਛ ਕੀਤੀ। ਇਹ ਭਰੋਸਾ ਹੋਣ ਤੋਂ ਬਾਅਦ ਕਿ ਅਮਰਜੀਤ ਸਿੰਘ ਦੇ ਭਾਰਤੀ ਖੂਫ਼ੀਆ ਏਜੰਸੀਆਂ ਨਾਲ ਕੋਈ ਸਬੰਧ ਨਹੀਂ ਹੈ, ਉਸ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਮਰਜੀਤ ਸਿੰਘ 16 ਅਪ੍ਰੈਲ ਨੂੰ ਅਪਣੇ ਜਥੇ ਤੋਂ ਵੱਖ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਇਸ ਵਾਰ ਦੋ ਜਣੇ ਲਾਪਤਾ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਅਮਰਜੀਤ ਸਿੰਘ ਸੀ ਅਤੇ ਦੂਜੀ ਸੀ ਕਿਰਨ ਬਾਲਾ, ਜਿਸ ਨੇ ਜਥੇ ਨਾਲ ਪਾਕਿਸਤਾਨ ਜਾ ਕੇ ਲਾਹੌਰ ਰਹਿੰਦੇ ਇਕ ਪਾਕਿਸਤਾਨੀ ਵਿਅਕਤੀ ਨਾਲ ਮੁਸਲਿਮ ਧਰਮ ਅਪਨਾਉਣ ਤੋਂ ਬਾਅਦ ਵਿਆਹ ਕਰਵਾ ਲਿਆ ਸੀ ਅਤੇ ਹਾਲੇ ਵੀ ਕਿਰਨ ਬਾਲਾ ਪਾਕਿਸਤਾਨ ਵਿਚ ਹੀ ਹੈ। ਕਿਰਨ ਬਾਲਾ ਨੇ ਅਪਣੇ ਵੀਜ਼ੇ ਦੀ ਮਿਆਦ ਵਿਚ ਛੇ ਮਹੀਨੇ ਦਾ ਹੋਰ ਵਾਧਾ ਕਰਵਾ ਲਿਆ ਹੈ।  (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement