ਇਹ ਬੰਦਾ ਮਸ਼ਹੂਰ ਹੋਣ ਦੇ ਚੱਕਰ 'ਚ ਕਰਦਾ ਸੀ ਇਹ ਕੰਮ
Published : Jan 25, 2020, 11:11 am IST
Updated : Jan 25, 2020, 11:33 am IST
SHARE ARTICLE
File Photo
File Photo

ਡਿਪ੍ਰੈਸ਼ਨ ਦੇ ਚੱਲਦੇ ਲੋਕ ਸਹੀ ਜਾਂ ਗਲਤ ਵਿਚ ਫਰਕ ਕਰਨਾ ਭੁੱਲ ਜਾਂਦੇ ਹਨ। ਅਜਿਹਾ ਹੀ ਕੁਝ ਇਕ ਮਾਡਲ ਦੇ ਨਾਲ ਵੀ ਹੋਇਆ। ਕਈ ਦਿਨਾਂ ਤੋਂ ਕਿਸੇ ਕਾਰਨ ਕਰ ਕੇ ਉਹ

ਟੋਰਾਂਟੋ- ਡਿਪ੍ਰੈਸ਼ਨ ਦੇ ਚੱਲਦੇ ਲੋਕ ਸਹੀ ਜਾਂ ਗਲਤ ਵਿਚ ਫਰਕ ਕਰਨਾ ਭੁੱਲ ਜਾਂਦੇ ਹਨ। ਅਜਿਹਾ ਹੀ ਕੁਝ ਇਕ ਮਾਡਲ ਦੇ ਨਾਲ ਵੀ ਹੋਇਆ। ਕਈ ਦਿਨਾਂ ਤੋਂ ਕਿਸੇ ਕਾਰਨ ਕਰ ਕੇ ਉਹ ਪਰੇਸ਼ਾਨ ਰਹਿਣ ਲੱਗਾ ਸੀ ਦਰਅਸਲ ਮਾਡਲ ਮਸ਼ਹੂਰ ਹੋਣਾ ਚਾਹੁੰਦਾ ਸੀ ਅਜਿਹੇ ਵਿਚ ਮਸ਼ਹੂਰ ਹੋਣ ਲਈ ਉਸ ਨੇ ਇਕ ਖੌਫਨਾਕ ਤਰੀਕਾ ਅਜ਼ਮਾਇਆ

ਉਹ ਜਾਨਵਰਾਂ 'ਤੇ ਜ਼ੁਲਮ ਕਰਦੇ ਹੋਏ ਵੀਡੀਓ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਾਉਂਦਾ ਸੀ। ਬਾਅਦ ਵਿਚ ਉਸ ਨੇ ਇਕ ਸ਼ਖਸ ਦੀ ਵੀ ਹੱਤਿਆ ਕਰ ਦਿੱਤੀ। ਲੰਮੇ ਸਮੇਂ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲ ਹੋ ਸਕੀ। ਦਰਅਸਲ ਇਹ ਮਾਮਲਾ ਕੈਨੇਡਾ ਦਾ ਦੱਸਿਆ ਜਾ ਰਿਹਾ ਹੈ। 
ਕੈਨੇਡਾ ਦੇ ਇਕ ਨੌਜਵਾਨ ਮਾਡਲ ਦੀ ਅਸਲ ਕਹਾਣੀ 'ਤੇ ਨੈੱਟਫਲਿਕਸ ਨੇ ਇਕ ਡਾਕਿਓਮੈਂਟਰੀ ਸੀਰੀਜ਼ ਬਣਾਈ ਹੈ।

ਜਿਸ ਦਾ ਨਾਂ Don’t F**k With Cats ਦਿੱਤਾ ਗਿਆ ਹੈ। ਇਸ ਦੇ 3 ਐਪੀਸੋਡ 2012 ਵਿਚ ਕੈਨੇਡਾ ਵਿਚ ਹੋਏ ਇਕ ਮਾਮਲੇ ਨੂੰ ਦਰਸਾਇਆ ਗਿਆ ਹੈ। ਕੈਨੇਡਾ ਦਾ ਰਹਿਣ ਵਾਲਾ ਇਕ ਮਾਡਲ ਲੁਕਾ ਮੇਗਨੋਟ, ਜਿਹੜਾ ਕਿ ਬੇਰੁਜ਼ਗਾਰ ਹੈ। ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਕਦੇ ਸਫਲ ਨਹੀਂ ਹੋ ਪਾਉਂਦਾ। ਮਸ਼ਹੂਰ ਹੋਣ ਲਈ ਇਹ ਮਾਡਲ ਇੰਟਰਨੈੱਟ 'ਤੇ ਇਕ ਵੀਡੀਓ ਪਾਉਂਦਾ ਹੈ।

ਇਸ ਵਿਚ ਉਹ 2 ਬਿੱਲੀਆਂ ਨੂੰ ਇਕ ਪਲਾਸਟਿਕ ਦੇ ਅੰਦਰ ਬੰਦ ਕਰ ਕੇ ਉਨ੍ਹਾਂ ਦਾ ਸਾਹ ਘੁੱਟ ਦਿੰਦਾ ਹੈ। ਉਹ ਜਾਨਵਰਾਂ ਦੇ ਨਾਲ ਜ਼ੁਲਮ ਕਰਨ ਵਾਲੀਆਂ ਲਗਾਤਾਰ ਵੀਡੀਓ ਸ਼ੇਅਰ ਕਰਦਾ ਹੈ। ਬਾਅਦ ਵਿਚ ਸਾਲ 2012 ਵਿਚ ਚੀਨ ਦੇ ਇਕ ਵਿਦਿਆਰਥੀ ਲਿਨ ਜੁਨ ਨੂੰ ਵੀ ਜਾਨ ਤੋਂ ਮਾਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਇਸ ਦੀ ਵੀਡੀਓ ਬਣਾਈ ਅਤੇ ਇੰਟਰਨੈੱਟ 'ਤੇ ਪਾ ਦਿੱਤੀ

ਜਿਸ ਤੋਂ ਬਾਅਦ ਕੈਨੇਡਾ ਪੁਲਿਸ ਨੂੰ ਉਸ ਦੀ ਭਾਲ ਸੀ। ਕਾਫੀ ਭਾਲ ਕਰਨ ਤੋਂ ਬਾਅਦ ਆਖਿਰਕਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੀਰੀਜ਼ ਵਿਚ ਕਈ ਰੀਅਲ ਫੁਟੇਜ਼ ਦਾ ਇਸਤੇਮਾਲ ਕੀਤਾ ਗਿਆ ਹੈ। 
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement