ਸਵਿੱਜ਼ਰਲੈਂਡ ਦੇ ਸੈਂਟ ਗਾਲੇਨ ਵਿਚ ਬੁਰਕੇ 'ਤੇ ਰੋਕ ਦੇ ਹੱਕ ਵਿਚ ਜਨਮਤ ਸੰਗ੍ਰਹਿ 
Published : Sep 24, 2018, 3:19 pm IST
Updated : Sep 24, 2018, 3:19 pm IST
SHARE ARTICLE
referendum in favor of a ban on burqa
referendum in favor of a ban on burqa

ਸਵਿੱਜ਼ਰਲੈਂਡ ਦੇ ਸੈਂਟ ਗਾਲੇਨ ਦੇ ਵੋਟਰਾਂ ਨੇ ਐਤਵਾਰ ਨੂੰ ਇਕ ਜਨਮਤ

ਬਰਨ : ਸਵਿੱਜ਼ਰਲੈਂਡ ਦੇ ਸੈਂਟ ਗਾਲੇਨ ਦੇ ਵੋਟਰਾਂ ਨੇ ਐਤਵਾਰ ਨੂੰ ਇਕ ਜਨਮਤ ਸੰਗਰਹਿ ਵਿਚ ਸਰਵਜਨਿਕ ਸਥਾਨਾਂ ਤੇ ਚਿਹਰਾ ਢਕਣ ਉਤੇ ਰੋਕ ਲਗਾਉਣ ਦਾ ਸਮਰਥਨ ਕੀਤਾ। ਇਹ ਦੂਸਰਾ ਸੂਬਾ ਹੈ ਜਿੱਥੇ ਬੁਰਕੇ ਉਤੇ ਰੋਕ ਲੱਗੇਗੀ। ਅਧਿਕਾਰਿਕ ਨਤੀਜਿਆਂ ਦੇ ਮੁਤਾਬਿਕ, ਉੱਤਰ-ਪੂਰਬੀ ਸੈਂਟ ਗਾਲੇਨ ਪ੍ਰਾਂਤ ਵਿਚ 36 ਪ੍ਰਤੀਸ਼ਤ ਮਤਦਾਨ ਹੋਇਆ ਸੀ।

Referendum in Favor Of a Ban On BurqaReferendum in Favor Of a Ban On Burqa ਇਸ ਤੋਂ ਦੋ ਸਾਲ ਪਹਿਲਾਂ ਦੱਖਣੀ ਤੀਚੀਨੋ ਨੇ ਵੀ ਬੁਰਕਾ ਅਤੇ ਹੋਰ ਮੁਸਲਿਮ ਮਖੋਟਿਆਂ ਨੂੰ ਰੋਕ ਲਾਉਣ ਦੇ ਲਈ ਕਾਨੂੰਨ ਬਣਾਇਆ ਸੀ ਅਤੇ ਸੈਂਟ ਗਾਲੇਨ ਵੀ ਉਸੇ ਦੇ ਮਿੱਥੇ ਸਿਧਾਤਾਂ ਉੱਤੇ ਚੱਲੇਗਾ। ਗੌਰਤਲਬ ਹੈ ਕਿ ਜ਼ਿਊਰਿਖ਼, ਸੋਲੋਥਨ, ਗਲੇਰੂਸ ਵਰਗੇ ਤਿੰਨ ਸੂਬਿਆਂ ਨੇ ਇਸ ਸਾਲ ਵਿਚ ਇਸ ਤਰ੍ਹਾਂ ਦੇ ਰੋਕ ਲਗਾਉਣ ਦੇ ਤਜਵੀਜ਼ ਨੂੰ ਖ਼ਾਰਿਜ ਕਰ ਦਿੱਤਾ ਹੈ।

Referendum in Favor Of a Ban On BurqaReferendum in Favor Of a Ban On Burqaਪਿਛਲੇ ਸਾਲ ਸੈਂਟ ਗਾਲੇਨ ਦੇ ਸੰਸਦਾਂ ਨੇ ਇਕ ਵਿਧਾਇਕ ਨੂੰ ਪਾਸ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਜੇ ਕੋਈ ਵਿਅਕਤੀ ਸਰਵਜਨਿਕ ਸਥਾਨਾਂ ਤੇ ਆਪਣਾ ਚਿਹਰਾ ਢੱਕ ਕੇ ਲੋਕਾਂ ਦੀ ਸੁਰੱਖਿਆ ਜਾਂ ਧਾਰਮਿਕ ਸ਼ਾਂਤੀ ਨੂੰ ਖਤਰੇ ਵਿਚ ਪਾਉਂਦਾ ਹੈ ਤਾਂ ਉਸ ਉਤੇ ਜੁਰਮਾਨਾ ਲਗਾਇਆ ਜਾਵੇਗਾ।

Referendum in Favor Of a Ban On BurqaReferendum in Favor Of a Ban On Burqa ਖੇਤਰੀ ਸੰਸਦ ਦੇ ਇਸ ਕੱਟੜਪੰਥੀ ਅਤੇ ਮੱਧ ਵਰਗ ਪਾਰਟੀਆਂ ਨੇ ਸਮਰਥਨ ਦਿੱਤਾ ਸੀ ਪਰ ਗਰੀਨ ਅਤੇ ਗਰੀਨ ਲਿਬਰਲ ਪਾਰਟੀਆਂ ਨੇ ਜਨਮਤ ਸੰਗਰਹਿ ਦੀ ਮੰਗ ਕੀਤੀ ਸੀ। ਇਸਲਾਮਿਕ ਸੈਂਟਰਲ ਕਾਉਂਸਲਿੰਗ ਸਵਿਟਜ਼ਰਲੈਂਡ ਨੇ ਐਤਵਾਰ ਨੂੰ ਬੁਰਕਿਆਂ ਉਤੇ ਰੋਕ ਨੂੰ ‘ਇਸਲਾਮੋਫੋਬੀਆ’ ਕਰਾਰ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement