Iran-US Conflict: ਟਰੰਪ ਨੇ ਜੰਗ ਸ਼ੁਰੂ ਕੀਤੀ, ਖ਼ਤਮ ਅਸੀਂ ਕਰਾਂਗੇ : ਇਰਾਨ
Published : Jun 24, 2025, 6:34 am IST
Updated : Jun 24, 2025, 6:34 am IST
SHARE ARTICLE
Iran-US Conflict
Iran-US Conflict

ਈਰਾਨ ਨੇ ਕੀਤੇ ਕਤਰ ਅਤੇ ਸੀਰੀਆ ਦੇ ਅਮਰੀਕੀ ਏਅਰਬੇਸ ’ਤੇ ਹਮਲੇ

Iran-US Conflict: ਇਜ਼ਰਾਈਲ-ਇਰਾਨ ਜੰਗ ਵਿਚ ਅਮਰੀਕਾ ਵਲੋਂ ਕੀਤੇ ਹਮਲੇ ਦਾ ਵਿਰੋਧ ਕਰਦਿਆਂ ਇਰਾਨ ਨੇ ਕਿਹਾ ਹੈ ਕਿ ਉਹ ਅਪਣਾ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰੇਗਾ। ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੇਤਾਵਨੀ ਦਿੰਦਿਆਂ ਕਿਹਾ, ‘ਅਸੀਂ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰਾਂਗੇ, ਟਰੰਪ ਨੇ ਜੰਗ ਸ਼ੁਰੂ ਕੀਤੀ ਹੈ ਤੇ ਅਸੀਂ ਖ਼ਤਮ ਕਰਾਂਗੇ।’ ਇਸੇ ਦੌਰਾਨ ਇਰਾਨ ਨੇ ਸੀਰੀਆ ਅਤੇ ਕਤਰ ’ਚ ਸਥਿਤ ਅਮਰੀਕੀ ਏਅਰਬੇਸ ’ਤੇ ਮਿਜ਼ਾਈਲਾਂ ਦਾਗੀਆਂ। ਅਮਰੀਕਾ ਵਲੋਂ ਇਜ਼ਰਾਈਲ ਦੀ ਹਮਾਇਤ ਕਰਦਿਆਂ ਇਰਾਨ ’ਤੇ ਕੀਤੇ ਹਮਲੇ ਤੋਂ ਬਾਅਦ ਜਿੱਥੇ ਕਈ ਮੁਲਕ ਇਸ ਦਾ ਵਿਰੋਧ ਕਰ ਰਹੇ ਹਨ, ਉਥੇ ਅਮਰੀਕਾ ਦੇ ਨਿਊਯਾਰਕ ਸਮੇਤ ਕਈ ਵੱਡੇ ਸ਼ਹਿਰਾਂ ਵਿਚ ਜੰਗ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਮੌਜੂਦਾ ਸਥਿਤੀਆਂ ’ਤੇ ਸਿਆਸੀ ਵਿਸ਼ਲੇਸ਼ਕਾਂ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਹੈ ਕਿ ਅਮਰੀਕਾ ਦਾ ਦਖ਼ਲ ਸੰਸਾਰ ਨੂੰ ਤੀਜੀ ਜੰਗ ਵਲ ਧੱਕ ਰਿਹਾ ਹੈ। 

ਇਰਾਨ ਨੇ ਅਮਰੀਕਾ ਵਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਇਜ਼ਰਾਈਲ ’ਤੇ ਅੱਜ ਤਾਬੜ-ਤੋੜ ਹਮਲੇ ਕੀਤੇ।  ਇਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਇਜ਼ਰਾਈਲ ਨੇ ਵੀ ਤਹਿਰਾਨ ਵਿਚ ਇਰਾਨੀ ਫ਼ੌਜ ਦੀ ਯੂਨਿਟ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨਾਲ ਜੁੜੇ ਟਿਕਾਣਿਆਂ ’ਤੇ ਹਮਲੇ ਕੀਤੇ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿਚ ਇਰਾਨ ਦੇ ਸੈਂਕੜੇ ਫ਼ੌਜੀ ਮਾਰੇ ਗਏ ਹਨ। ਇਸੇ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਮਦਦ ਮੰਗੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱੱਬਾਸ ਮਾਸਕੋ ਵਿਚ ਪੁਤਿਨ ਨੂੰ ਮਿਲਣ ਗਏ ਹਨ। ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਹੋਇਆ ਹੈ ਕਿ ਇਰਾਨ ਰੂਸ ਤੋਂ ਕਿਸ ਤਰ੍ਹਾਂ ਦੀ ਮਦਦ ਚਾਹੁੰਦਾ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਰੂਸ ਨੇ ਇਰਾਨ ਨੂੰ ਮਦਦ ਦਾ ਭਰੋਸਾ ਦਿਤਾ ਹੈ।

ਸੀਰੀਆ ਵਿਚ ਅਮਰੀਕੀ ਮਿਲਟਰੀ ਬੇਸ ’ਤੇ ਹਮਲਾ : ਦੂਜੇ ਪਾਸੇ ਸੀਰੀਆ ਦੇ ਹਸਾਕਾ ਪ੍ਰਾਂਤ ਵਿਚ ਇਕ ਅਮਰੀਕੀ ਮਿਲਟਰੀ ਬੇਸ ’ਤੇ ਹਮਲਾ ਹੋਇਆ ਹੈ। ਹਾਲਾਂਕਿ ਇਹ ਹਮਲਾ ਇਰਾਨ ਨੇ ਕੀਤਾ ਜਾ ਨਹੀਂ, ਇਹ ਪਤਾ ਨਹੀਂ ਚਲਿਆ ਹੈ। ਨਿਊਯਾਰਕ ਟਾਈਮਜ਼ ਦੀਆਂ ਰਿਪੋਰਟਾਂ ਅਨੁਸਾਰ ਇਰਾਨ ਅਪਣੇ ਪਰਮਾਣੂ ਟਿਕਾਣਿਆਂ ’ਤੇ ਹਮਲਿਆਂ ਦੇ ਜਵਾਬ ਵਿਚ ਮਿਡਲ ਈਸਟ ਸਥਿਤ ਅਮਰੀਕੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement