ਅਮਰੀਕਾ ਨੇ ਵੈਨਜੂਲਾ ਦੇ ਦੋ ਰਾਜਦੂਤਾਂ ਨੂੰ 48 ਘੰਟੇ ਦੇ ਅੰਦਰ ਦੇਸ਼ ਛੱਡਣ ਲਈ ਕਿਹਾ
Published : May 24, 2018, 1:45 pm IST
Updated : May 24, 2018, 1:45 pm IST
SHARE ARTICLE
Nicolas Maduro
Nicolas Maduro

ਅਮਰੀਕਾ ਨੇ ਵੈਨਜੂਲਾ ਦੇ ਦੋ ਰਾਜਦੂਤਾਂ ਨੂੰ 24 ਘੰਟੇ ਦੇ ਅੰਦਰ ਅੰਦਰ ਦੇਸ਼ ਛੱਡ ਜਾਣ ਦੇ ਹੁਕਮ ਦਿਤੇ ਹਨ। ਅਜਿਹਾ .......

ਵਾਸ਼ਿੰਗਟਨ, 24 ਮਈ (ਏਜੰਸੀ): ਅਮਰੀਕਾ ਨੇ ਵੈਨਜੂਲਾ ਦੇ ਦੋ ਰਾਜਦੂਤਾਂ ਨੂੰ 24 ਘੰਟੇ ਦੇ ਅੰਦਰ ਅੰਦਰ ਦੇਸ਼ ਛੱਡ ਜਾਣ ਦੇ ਹੁਕਮ ਦਿਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਵਿਵਹਾਰ ਵੈਲਜੂਲਾ ਨੇ ਅਮਰੀਕੀ ਰਾਜਦੂਤਾਂ ਨਾਲ ਕੀਤਾ ਸੀ। ਕਰਾਕਾਸ ਵਿਖੇ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਦੇ ਦੋ ਰਾਜਦੂਤਾਂ ਨੂੰ ਵੈਨਜੂਲਾ ਨੇ ਦੇਸ਼ ਛੱਡਣ ਦੇ ਹੁਕਮ ਦਿਤੇ ਸਨ। 

Todd RobinsonTodd Robinsonਜ਼ਿਕਰਯੋਗ ਹੈ ਕਿ ਅਮਰੀਕਾ ਨੇ ਵੈਨਜੂਲਾ 'ਤੇ ਇਸ ਕਰ ਕੇ ਪਾਬੰਦੀਆਂ ਸਖ਼ਤ ਕਰ ਦਿਤੀਆਂ ਹਨ ਕਿਉਂਕਿ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੂਜੀ ਵਾਰ ਲਈ ਅਪਣੇ ਆਪ ਨੂੰ ਉਮੀਦਵਾਰ ਐਲਾਨ ਦਿਤਾ ਹੈ ਜਿਸ ਕਾਰਨ ਅਮਰੀਕਾ ਨਾਰਾਜ਼ ਚੱਲ ਰਿਹਾ ਹੈ। ਅਮਰੀਕਾ ਦੀ ਇਸ ਨਾਰਾਜ਼ਗੀ ਦੇ ਪ੍ਰਤੀਕਰਮ ਵਜੋਂ ਵੈਨਜੂਲਾ ਨੇ ਦੋ ਦਿਨ ਪਹਿਲਾਂ ਅਮਰੀਕਾ ਦੇ ਦੋ ਰਾਜਦੂਤਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿਤੇ ਸਨ। ਅਮਰੀਕਨ ਵਿਦੇਸ਼ ਵਿਭਾਗ ਦੇ ਬੁਲਾਰੇ ਹੀਦਰ ਨੋਰਟ ਨੇ ਦਸਿਆ ਕਿ ਮਦੁਰੋ ਸ਼ਾਸਨ ਨੇ ਅਮਰੀਕਾ ਦੇ ਦੋ ਰਾਜਦੂਤਾਂ ਟੋਡ ਰੋਬੀਲਸ਼ਨ ਅਤੇ ਮਿਸ਼ਨ ਨੂੰ ਉਨ੍ਹਾਂ ਦੀ ਬਿਆਨਬਾਜ਼ੀ ਕਰ ਕੇ ਦੇਸ਼ ਛੱਡਣ ਦੇ ਹੁਕਮ ਦਿਤੇ ਸਨ ਤੇ ਅਮਰੀਕਾ ਨੇ ਇਹ ਕਾਰਵਾਈ ਇਸ ਦੇ ਵਿਰੋਧ 'ਚ ਕੀਤੀ ਹੈ।

Heder NavertHeder Navert

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement