ਚੀਨ 'ਤੇ ਦੁਬਾਰਾ ਮੰਡਰਾਇਆ ਕੋਰੋਨਾ ਦਾ ਖ਼ਤਰਾ, ਰੋਜ਼ਾਨਾ ਸਾਹਮਣੇ ਆ ਰਹੇ ਹਜ਼ਾਰਾਂ ਮਾਮਲੇ

By : GAGANDEEP

Published : Dec 23, 2022, 10:24 am IST
Updated : Dec 23, 2022, 10:24 am IST
SHARE ARTICLE
photo
photo

ਹਸਪਤਾਲਾਂ ਵਿੱਚ ਹੋ ਰਹੀ ਬੈੱਡਾਂ ਦੀ ਕਮੀ

 

ਚੀਨ 'ਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਲੰਡਨ ਸਥਿਤ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਅਰਫਿਨਿਟੀ ਦਾ ਦਾਅਵਾ ਹੈ ਕਿ ਚੀਨ 'ਚ ਰੋਜ਼ਾਨਾ 10 ਲੱਖ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਨਾਲ ਹੀ 24 ਘੰਟਿਆਂ ਵਿੱਚ 5 ਹਜ਼ਾਰ ਮੌਤਾਂ ਹੋ ਰਹੀਆਂ ਹਨ। ਜੇਕਰ ਅਜਿਹਾ ਹੀ ਜਾਰੀ ਰਿਹਾ ਤਾਂ ਜਨਵਰੀ 'ਚ ਰੋਜ਼ਾਨਾ ਮਾਮਲੇ ਵਧ ਕੇ 37 ਲੱਖ ਹੋ ਜਾਣਗੇ। ਇਸ ਦੇ ਨਾਲ ਹੀ ਮਾਰਚ ਵਿੱਚ ਇਹ ਅੰਕੜਾ 42 ਲੱਖ ਹੋ ਜਾਵੇਗਾ।

ਹਾਲਾਂਕਿ, ਚੀਨ ਤੋਂ ਅਧਿਕਾਰਤ ਅੰਕੜਿਆਂ ਵਿੱਚ ਵੀਰਵਾਰ ਨੂੰ ਸਿਰਫ 4,000 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਪਹਿਲਾਂ ਏਅਰਫਿਨਿਟੀ ਨੇ ਆਪਣੇ ਅੰਦਾਜ਼ੇ 'ਚ ਕਿਹਾ ਸੀ ਕਿ ਚੀਨ 'ਚ ਜ਼ੀਰੋ ਕੋਵਿਡ ਪਾਲਿਸੀ ਖਤਮ ਹੋਣ ਤੋਂ ਬਾਅਦ 21 ਲੱਖ ਮੌਤਾਂ ਹੋ ਸਕਦੀਆਂ ਹਨ। ਦੂਜੇ ਪਾਸੇ ਦੁਨੀਆ 'ਚ ਮਾਮਲੇ ਵੀ ਵਧ ਰਹੇ ਹਨ। ਅਮਰੀਕਾ ਵਿਚ ਸੰਕਰਮਿਤਾਂ ਦੀ ਗਿਣਤੀ 100 ਮਿਲੀਅਨ ਨੂੰ ਪਾਰ ਕਰ ਗਈ ਹੈ। ਜਾਪਾਨ 'ਚ 8 ਮਹੀਨਿਆਂ 'ਚ 41 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਚੀਨੀ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਰਹੀ ਹੈ। ਸਮੂਹਿਕ ਸਸਕਾਰ ਕੀਤੇ ਜਾ ਰਹੇ ਹਨ। ਇਸ ਦੌਰਾਨ ਸਰਕਾਰ ਨੇ ਇੱਕ ਵਾਰ ਫਿਰ ਸਰਹੱਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਨਾਨ ਸੂਬੇ ਵਿੱਚ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਰੁਇਲੀ ਸ਼ਹਿਰ ਵਿੱਚ ਸਰਹੱਦੀ ਲਾਂਘਿਆਂ ਦੀ ਨਿਗਰਾਨੀ ਕਰਨ ਲਈ ਕੈਮਰੇ ਅਤੇ ਅਲਾਰਮ ਲਗਾਏ ਗਏ ਹਨ। ਇੰਨਾ ਹੀ ਨਹੀਂ ਮੋਸ਼ਨ ਸੈਂਸਰ ਅਤੇ ਇਲੈਕਟ੍ਰੀਫਾਈਡ ਫੈਂਸਿੰਗ ਵੀ ਲਗਾਈ ਗਈ ਹੈ।

2021 ਵਿੱਚ ਵੀ ਚੀਨ ਨੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਸੀ। ਦੂਜੇ ਦੇਸ਼ਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਸਰਹੱਦ 'ਤੇ ਗਸ਼ਤ ਵਧਾ ਦਿੱਤੀ ਗਈ ਹੈ। ਰੂਸ ਦੇ ਨਾਲ ਲੱਗਦੇ ਸ਼ਹਿਰ ਹਿਏ 'ਚ ਕੋਵਿਡ ਲਈ ਜ਼ਿੰਮੇਵਾਰ ਲੋਕਾਂ ਬਾਰੇ ਜਾਣਕਾਰੀ ਦੇਣ 'ਤੇ 15 ਲੱਖ ਦਾ ਇਨਾਮ ਰੱਖਿਆ ਗਿਆ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement