ਟਰੰਪ ਦੀ ਰੈਲੀ ਨੂੰ ਅਸਫ਼ਲ ਕਰਨ ਲਈ ਨੌਜਵਾਨਾਂ ਦੇ ਸਮੂਹ ਨੇ ਹੱਥ ਮਿਲਾਇਆ
Published : Jun 23, 2020, 11:12 am IST
Updated : Jun 23, 2020, 11:12 am IST
SHARE ARTICLE
Donald Trump
Donald Trump

ਕੁਝ ਨੌਜਵਾਨਾਂ ਨੇ ਟਿਕਟੌਕ ਦਾ ਪ੍ਰਯੋਗ ਕਰਨ ਵਾਲੇ ਨੌਜਵਾਨਾਂ ਅਤੇ ਕੋਰੀਆਈ ਪੌਪ ਸੰਗੀਤ ਦੇ ਪ੍ਰਸ਼ਸਕਾਂ ਨੇ ਸੋਸ਼ਲ ਮੀਡੀਆ ’ਤੇ ਅਮਰੀਕੀ

ਵਾਸ਼ਿੰਗਟਨ, 22 ਜੂਨ : ਕੁਝ ਨੌਜਵਾਨਾਂ ਨੇ ਟਿਕਟੌਕ ਦਾ ਪ੍ਰਯੋਗ ਕਰਨ ਵਾਲੇ ਨੌਜਵਾਨਾਂ ਅਤੇ ਕੋਰੀਆਈ ਪੌਪ ਸੰਗੀਤ ਦੇ ਪ੍ਰਸ਼ਸਕਾਂ ਨੇ ਸੋਸ਼ਲ ਮੀਡੀਆ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਦੀ ਰੈਲੀ ਨੂੰ ਅਸਫ਼ਲ ਸਨਾਉਣ ਦਾ ਯਤਨ ਕੀਤਾ। ਟੁਲਸਾ, ਓਕਲਾਹਾਮਾ ਵਿਚ ਸਨਿਚਰਵਾਰ ਨੂੰ ਟਰੰਪ ਦੀ ਰੈਲੀ ਤੋਂ ਕੁਝ ਦਿਨ ਪਹਿਲਾਂ ਨੌਜਵਾਨਾਂ ਦੇ ਇਹ ਸਮੂਹ ਟਰੰਪ ਦੇ ਸਮਾਗਮ ਦਾ ਵਿਰੋਧ ਕਰਨ ਲਈ ਇਕਜੁਟ ਹੋ ਗਏ। ਸਮਾਗਮ ਵਿਚ ਘੱਟ ਭੀੜ ਲਈ ਇਨ੍ਹਾਂ ਨੌਜਵਾਨਾਂ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਰਿਪਬਲਿਕਨ ਪਾਰਟੀ ਦੇ ਅਭਿਆਨ ਦੇ ਸਾਬਕਾ ਰਣਨੀਤੀਕਾਰ ਸਟੀਵ ਸਕਮਿਡਟ ਨੇ ਸਨਿਚਰਵਾਰ ਨੂੰ ਟਵੀਟ ਕੀਤਾ,‘‘ਪਾਰਕ ਸਿਟੀ ਊਟਾ ਵਿਚ ਮੇਰੀ 16 ਸਾਲ ਦੀ ਧੀ ਅਤੇ ਉਸ ਦੇ ਦੋਸਤਾਂ ਕੋਲ ਸੈਂਕੜੇ ਟਿਕਟ ਹਨ। ਤੁਹਾਨੂੰ ਇਨ੍ਹਾਂ ਅਮਰੀਕੀ ਨੌਜਵਾਨਾਂ ਨੇ ਘੁਮਾ ਦਿਤਾ ਹੈ।’’ਟਵੀਟ ’ਤੇ ਇਕ ਲੱਖ ਤੋਂ ਜ਼ਿਆਦਾ ਲਾਈਕ ਆਏ ਅਤੇ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਬੱਚਿਆਂ ਕੋਲ ਵੀ ਇਨੀਆਂ ਹੀ ਟਿਕਟਾਂ ਹਨ।

ਇਕ ਬਿਆਨ ਵਿਚ ਟਰੰਪ ਦੇ ਅਭਿਆਨ ਨੇ ਮੀਡੀਆ ਦੀਆਂ ਉਨਾਂ ਫ਼ਰਜ਼ੀ ਖ਼ਬਰਾਂ ’ਤੇ ਦੋਸ਼ ਲਗਾਇਆ ਜਿਸ ਵਿਚ ਕੋਵਿਡ-19 ਕਾਰਨ ਲੋਕਾਂ ਨੂੰ ਸਮਾਗਮ ਤੋਂ ਦੂਰ ਰਹਿਣ ਅਤੇ ਦੇਸ਼ ਵਿਚ ਨਸਲੀ ਭੇਦਭਾਵ ਵਿਰੁਧ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਟੂਲਸਾ ਵਿਚ 19,000 ਸੀਟਾਂ ਵਾਲੇ ਬੀ.ਓ.ਕੇ ਸੈਂਟਰ ਵਿਚ ਕੇਵਲ 6200 ਸੀਟਾਂ ਹੀ ਭਰ ਸਕੀਆਂ। ਸ਼ਹਿਰ ਦੇ ਅਧਿਕਾਰੀਆਂ ਨੇ ਇਕ ਲੱਖ ਤੋਂ ਜ਼ਿਆਦਾ ਭੀੜ ਇਕੱਠੀ ਹੋਣ ਦੀ ਉਮੀਦ ਜਤਾਈ ਸੀ।                  (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement