ਸਕਾਟਲੈਂਡ ਅਤੇ ਵੇਲਜ਼ ਵੀ ਆਏ ਭਾਰਤ ਦੀ ਮਦਦ ਲਈ ਅੱਗੇ, ਭੇਜੀ ਮੈਡੀਕਲ ਸਹਾਇਤਾ
Published : May 23, 2021, 12:13 pm IST
Updated : May 23, 2021, 12:13 pm IST
SHARE ARTICLE
 Covid: Scotland and Wales send urgent supplies to India
Covid: Scotland and Wales send urgent supplies to India

ਵੇਲਜ਼ ਸਰਕਾਰ ਦੁਆਰਾ ਭੇਜੇ 638 ਆਕਸੀਜਨ ਕੰਸਨਟ੍ਰੇਟਰ ਅਤੇ 351 ਵੈਂਟੀਲੇਟਰ ਬੁੱਧਵਾਰ ਅਤੇ ਵੀਰਵਾਰ ਨੂੰ ਪਹੁੰਚੇ ਹਨ।

ਗਲਾਸਗੋ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਦੀ ਦੁਨੀਆ ਦੇ ਮੋਹਰੀ ਦੇਸ਼ਾਂ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਇਹਨਾਂ ਦੇਸ਼ਾਂ ਵਿਚ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ। ਸਕਾਟਲੈਂਡ ਅਤੇ ਵੇਲਜ਼ ਤੋਂ ਸੈਂਕੜੇ ਜ਼ਿੰਦਗੀਆਂ ਬਚਾਉਣ ਲਈ ਮੈਡੀਕਲ ਉਪਕਰਨ ਭਾਰਤ ਭੇਜੇ ਗਏ ਹਨ। ਜਿਹਨਾਂ ਵਿੱਚ ਸਕਾਟਲੈਂਡ ਨੇ 40 ਵੈਂਟੀਲੇਟਰ ਅਤੇ 100 ਆਕਸੀਜਨ ਕੰਸਨਟ੍ਰੇਟਰ ਸਹਾਇਤਾ ਵਜੋਂ ਭੇਜੇ ਹਨ। 

Corona CaseCorona 

ਇਹ ਉਪਕਰਨ ਸ਼ੁੱਕਰਵਾਰ ਰਾਤ ਨੂੰ ਭਾਰਤ ਪਹੁੰਚੇ ਹਨ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈ ਆਰ ਸੀ ਐਸ) ਦੁਆਰਾ ਵੰਡੇ ਜਾਣਗੇ। ਇਸਦ ਤੋਂ ਇਲਾਵਾ ਵੇਲਜ਼ ਸਰਕਾਰ ਦੁਆਰਾ ਭੇਜੇ 638 ਆਕਸੀਜਨ ਕੰਸਨਟ੍ਰੇਟਰ ਅਤੇ 351 ਵੈਂਟੀਲੇਟਰ ਬੁੱਧਵਾਰ ਅਤੇ ਵੀਰਵਾਰ ਨੂੰ ਪਹੁੰਚੇ ਹਨ। ਭਾਰਤ ਨੇ ਇਸ ਹਫ਼ਤੇ ਰੋਜ਼ਾਨਾ ਮੌਤਾਂ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ, ਜੋ ਬੁੱਧਵਾਰ ਨੂੰ 4,529 ਤੱਕ ਪਹੁੰਚ ਗਿਆ। 

ਸਕਾਟਲੈਂਡ ਅਤੇ ਵੇਲਜ਼ ਤੋਂ ਭੇਜੇ ਗਏ ਮੈਡੀਕਲ ਉਪਕਰਣਾਂ ਦੀ ਵਰਤੋਂ ਹਸਪਤਾਲਾਂ ਅਤੇ ਇੰਟਿਵੈਂਸਿਵ ਕੇਅਰ ਵਾਰਡਾਂ ਵਿੱਚ ਕੀਤੀ ਜਾ ਸਕਦੀ ਹੈ। ਸਕਾਟਲੈਂਡ ਸਰਕਾਰ ਅਨੁਸਾਰ ਯੂਕੇ ਤੋਂ ਭੇਜੀ ਗਈ ਸਹਾਇਤਾ ਚਾਰ ਦੇਸ਼ਾਂ ਦੇ ਵਾਧੂ ਸਟਾਕ, ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਦੁਆਰਾ ਫੰਡ ਕੀਤੀ ਗਈ ਹੈ। ਯੂਕੇ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਅਨੁਸਾਰ ਵੀ ਬ੍ਰਿਟੇਨ, ਸਕਾਟਿਸ਼ ਅਤੇ ਵੈਲਸ਼ ਸਰਕਾਰਾਂ ਕੋਵਿਡ ਖ਼ਿਲਾਫ਼ ਸੰਘਰਸ਼ ਵਿੱਚ ਭਾਰਤ ਦੀ ਸਹਾਇਤਾ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement