ਥਾਈਲੈਂਡ 'ਚ ਬੱਸ ਹਾਦਸਾ, 18 ਲੋਕਾਂ ਦੀ ਮੌਤ
Published : Mar 23, 2018, 3:12 am IST
Updated : Mar 23, 2018, 3:12 am IST
SHARE ARTICLE
Bus Accident in thailand
Bus Accident in thailand

ਬੱਸ ਸੜਕ ਤੋਂ ਫਿਸਲ ਕੇ ਇਕ ਦਰੱਖ਼ਤ ਨਾਲ ਟਕਰਾ ਗਈ ਜਿਸ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ

ਪੂਰਬੀ ਉਤਰੀ ਥਾਈਲੈਂਡ ਵਿਚ ਇਕ ਬੱਸ ਸੜਕ ਤੋਂ ਫਿਸਲ ਕੇ ਇਕ ਦਰੱਖ਼ਤ ਨਾਲ ਟਕਰਾ ਗਈ ਜਿਸ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ ਜਦੋਂ ਕਿ ਦਰਜਨਾਂ ਵਿਅਕਤੀ ਹੋਰ ਜ਼ਖ਼ਮੀ ਹੋ ਗਏ ਹਨ।ਅਧਿਕਾਰੀਆਂ ਨੇ ਦਸਿਆ ਕਿ ਹਾਦਸਾ ਕਲ ਸ਼ਾਮ ਨੂੰ ਥਾਈਲੈਂਡ ਦੇ ਨਖੋਨ ਰਤਚਾਸੀਮਾ ਸੂਬੇ ਵਿਚ ਹੋਇਆ। ਇਸ ਡਬਲ ਡੇਕਰ ਬੱਸ ਰਾਹੀਂ ਕਰੀਬ 50 ਯਾਤਰੀ ਛੁੱਟੀਆਂ ਤੋਂ ਬਾਅਦ ਘਰ ਪਰਤ ਰਹੇ ਸਨ। ਸੂਬੇ ਦੀ ਐਮਰਜੈਂਸੀ ਮੈਡੀਕਲ ਸੇਵਾ ਵਿਭਾਗ ਦੇ ਇਕ ਅਧਿਕਾਰੀ ਸੁਤੇਪ ਰੁਨਤਾਵਿਲ ਨੇ ਦਸਿਆ ਕਿ 18 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ 12 ਔਰਤਾਂ, 6 ਪੁਰਸ਼ ਅਤੇ 1 ਬੱਚਾ ਸ਼ਾਮਲ ਹੈ।

Bus Accident in thailandBus Accident in thailand

ਸੁਤੇਪ ਨੇ ਦਸਿਆ ਕਿ ਹੇਠਾਂ ਵਲ ਉਤਰ ਰਹੀ ਬੱਸ 'ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਜਿਸ ਕਾਰਨ ਬੱਸ ਫਿਸਲਦੀ ਹੋਈ ਇਕ ਦਰੱਖ਼ਤ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਬੱਸ 2 ਹਿੱਸਿਆਂ ਵਿਚ ਵੰਡੀ ਗਈ ਸੀ। ਇਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਬੱਸ ਦੀ ਬਰੇਕ ਫ਼ੇਲ੍ਹ ਹੋ ਗਈ ਸੀ।     (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement