ਇਰਾਕ ਦੇ ਮੋਸੁਲ ਨੇੜੇ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ
Published : Mar 22, 2019, 10:28 am IST
Updated : Mar 22, 2019, 10:28 am IST
SHARE ARTICLE
 83 people killed after boat sinking near Iraq's Mosul
83 people killed after boat sinking near Iraq's Mosul

ਡੁੱਬਣ ਵਾਲੇ ਲੋਕਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ

ਮੋਸੁਲ- ਮੋਸੁਲ ਦੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਵਾਰਾਂ ਦੇ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ ਕਬੀਲੇ ਦੇ ਲੋਕ ਸਨ ਜੋ ਨਵਾਂ ਸਾਲ ਮਨਾ ਰਹੇ ਸਨ। ਉਤਰੀ ਨਾਈਨਵੇਹ ਸੂਬੇ ਵਿਚ ਨਾਗਰਿਕ ਸੁਰੱਖਿਆ ਦੇ ਮੁਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਬਾਹਰ ਨਿਕਲੇ ਸਨ।

ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦਰ ਦਾ ਕਹਿਣਾ ਏ ਕਿ ਨਦੀ ਵਿਚ ਡਿੱਗੇ ਲੋਕਾਂ ਦੀ ਭਾਲ ਲਈ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਸ਼ਤੀ ਪਲਟਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਦਸ ਦਈਏ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ਹਿਰ ਨੂੰ ਆਈਐਸਆਈਐਸ ਦੇ ਅਤਿਵਾਦੀਆਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ ਗਿਆ ਸੀ। 
 

Location: Iraq, Baghdad, Baghdad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement