Frank Caprio Death News: ਨਹੀਂ ਰਹੇ ਮਸ਼ਹੂਰ ਅਮਰੀਕੀ ਜੱਜ ਫਰੈਂਕ ਕੈਪਰੀਓ, ਕੈਂਸਰ ਨਾਲ ਤੋੜਿਆ ਦਮ
Published : Aug 21, 2025, 9:40 am IST
Updated : Aug 21, 2025, 10:27 am IST
SHARE ARTICLE
Judge Frank Caprio death News in punjabi
Judge Frank Caprio death News in punjabi

Frank Caprio Death News: 88 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ

Judge Frank Caprio death News in punjabi :  ਅਮਰੀਕਾ ਦੇ ਮਸ਼ਹੂਰ ਜੱਜ ਅਤੇ ਰਿਐਲਿਟੀ ਕੋਰਟ ਸ਼ੋਅ 'ਕੈਟ ਇਨ ਪ੍ਰੋਵੀਡੈਂਸ' ਨਾਲ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ, ਫਰੈਂਕ ਕੈਪਰੀਓ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਕੈਪਰੀਓ ਨੇ ਬਹਾਦਰੀ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ, ਪਰ ਅੰਤ ਵਿੱਚ ਜ਼ਿੰਦਗੀ ਦੀ ਲੜਾਈ ਹਾਰ ਗਏ।

ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀ ਕੀਤੀ ਗਈ ਇੱਕ ਪੋਸਟ ਰਾਹੀਂ ਕੀਤੀ ਗਈ। ਫ੍ਰੈਂਕ ਕੈਪਰੀਓ ਨੂੰ ਦੁਨੀਆ ਭਰ ਦੇ ਲੋਕ ਇਸ ਲਈ ਯਾਦ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਅਦਾਲਤੀ ਕਮਰੇ ਨੂੰ ਨਿਆਂ ਦੇ ਨਾਲ-ਨਾਲ ਮਨੁੱਖਤਾ ਦੀ ਇੱਕ ਉਦਾਹਰਣ ਬਣਾਇਆ। ਛੋਟੇ-ਛੋਟੇ ਮਾਮਲਿਆਂ ਵਿਚ ਉਨ੍ਹਾਂ ਦਾ ਹਮਦਰਦੀ ਭਰਿਆ ਰਵੱਈਆ ਅਤੇ ਗਰੀਬ ਅਤੇ ਦੁਖੀ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਾਲੇ ਫ਼ੈਸਲੇ ਅਕਸਰ ਇੰਟਰਨੈੱਟ 'ਤੇ ਵਾਇਰਲ ਹੁੰਦੇ ਸਨ।

ਜਦੋਂ ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਅਦਾਲਤ ਵਿੱਚ ਆਉਂਦੇ ਸਨ, ਤਾਂ ਕੈਪਰੀਓ ਨੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਿਆ ਅਤੇ ਕਈ ਵਾਰ ਜੁਰਮਾਨਾ ਮੁਆਫ਼ ਕਰ ਦਿੱਤਾ। ਇਹਨਾਂ ਸੰਵੇਦਨਸ਼ੀਲ ਅਤੇ ਮਨੁੱਖੀ ਫ਼ੈਸਲਿਆਂ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਦਿਆਲੂ ਜੱਜ ਬਣਾ ਦਿੱਤਾ।

ਕੈਪਰੀਓ ਦੇ ਕਈ ਕੋਰਟਰੂਮ ਵੀਡੀਓ ਸੋਸ਼ਲ ਮੀਡੀਆ 'ਤੇ ਲੱਖਾਂ ਵਾਰ ਦੇਖੇ ਗਏ ਹਨ। ਕਦੇ ਕਿਸੇ ਬੱਚੇ ਨੂੰ ਹਾਸੇ-ਮਜ਼ਾਕ ਨਾਲ ਸਵਾਲ ਕਰਨਾ, ਕਦੇ ਬਜ਼ੁਰਗਾਂ ਨੂੰ ਸਤਿਕਾਰ ਅਤੇ ਹਮਦਰਦੀ ਨਾਲ ਰਾਹਤ ਦੇਣਾ - ਅਜਿਹੇ ਕਈ ਪਲਾਂ ਨੇ ਦੁਨੀਆ ਭਰ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦੇ ਅਦਾਲਤ ਨਾਲ ਸਬੰਧਤ ਵੀਡੀਓ ਇੱਕ ਅਰਬ ਤੋਂ ਵੱਧ ਵਾਰ ਦੇਖੇ ਜਾ ਚੁੱਕੇ ਹਨ।

(For more news apart from “Judge Frank Caprio death News in punjabi ” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement