ਅਮਰੀਕਾ: ਮਰਲੇ ਲਿਵੈਂਡ ਨੇ ਲਗਾਤਾਰ 48 ਕਿਲੋਮੀਟਰ ਤੈਰਾਕੀ ਕਰ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
Published : Apr 21, 2023, 11:36 am IST
Updated : Apr 21, 2023, 11:36 am IST
SHARE ARTICLE
Florida swimmer collects trash while breaking world record
Florida swimmer collects trash while breaking world record

14 ਘੰਟੇ 15 ਮਿੰਟ ਵਿਚ ਤੈਅ ਕੀਤਾ ਸਫ਼ਰ

 

ਵਾਸ਼ਿੰਗਟਨ:  ਅਮਰੀਕਾ ਦੀ ਮਰਲੇ ਲਿਵੈਂਡ ਨੇ ਲਗਾਤਾਰ 48 ਕਿਲੋਮੀਟਰ ਤੱਕ ਤੈਰਾਕੀ ਕਰ ਕੇ ਆਪਣਾ ਹੀ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। ਮਰਮੇਡ ਮਰਲੇ ਵਜੋਂ ਮਸ਼ਹੂਰ ਲੇਵੈਂਡ ਨੇ ਮਿਆਮੀ ਦੀ ਬਿਸਕੇਨ ਖਾੜੀ ਵਿਚ ਮੋਨੋਫਿਨ ਪਹਿਨ ਕੇ ਤੈਰਾਕੀ ਕਰਕੇ ਰਿਕਾਰਡ ਕਾਇਮ ਕੀਤਾ। ਉਸ ਨੇ ਸਫ਼ਰ ਨੂੰ ਪੂਰਾ ਕਰਨ ਲਈ 14 ਘੰਟੇ 15 ਮਿੰਟ ਲਏ।

ਇਹ ਵੀ ਪੜ੍ਹੋ: ਅੱਤਵਾਦੀ ਹਮਲੇ ’ਚ ਸੂਬੇ ਦੇ 4 ਫ਼ੌਜੀ ਹੋਏ ਸ਼ਹੀਦ, ਸੋਗ 'ਚ ਡੁੱਬਿਆ ਪੂਰਾ ਪੰਜਾਬ

ਲਿਵੈਂਡ ਨੇ ਦੱਸਿਆ ਕਿ ਉਸ ਨੇ ਸਮੁੰਦਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਹ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਦੀ ਮਦਦ ਨਾਲ ਨੌਂ ਕਿਲੋ ਸਮੁੰਦਰੀ ਕੂੜਾ ਇਕੱਠਾ ਕੀਤਾ। ਇਸ ਤੋਂ ਪਹਿਲਾਂ ਉਸ ਨੇ 2022 ਵਿਚ 42 ਕਿਲੋਮੀਟਰ ਤੈਰਾਕੀ ਕਰਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਸਮੁੰਦਰ ਨੂੰ ਸਾਫ਼ ਰੱਖਣ ਲਈ ਉਨ੍ਹਾਂ ਦੇ ਯਤਨ ਅੱਗੇ ਵੀ ਜਾਰੀ ਰਹਿਣਗੇ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement