ਵ੍ਹਾਈਟ ਹਾਊਸ ਵਿਚ ਵਾਪਸੀ ਦੇ ਸੁਪਨੇ ਦੇਖ ਰਹੇ ਡੋਨਾਲਡ ਟਰੰਪ ਨੂੰ ਲੱਗਿਆ 10 ਲੱਖ ਡਾਲਰ ਦਾ ਜੁਰਮਾਨਾ 
Published : Jan 21, 2023, 12:03 pm IST
Updated : Jan 21, 2023, 12:03 pm IST
SHARE ARTICLE
Donald Trump
Donald Trump

ਕੋਰਟ ਨੇ ਆਪਣੇ ਫੈਸਲੇ ਵਿਚ ਟਰੰਪ ਦੇ ਵਕੀਲ ਅਲੀਨਾ ਹੱਬਾ ’ਤੇ ਵੀ ਜੁਰਮਾਨਾ ਲਗਾਇਆ ਹੈ। 

ਨਿਊਯਾਰਕ - ਅਮਰੀਕਾ ਦੀ ਇਕ ਸੰਘੀ ਅਦਾਲਤ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਕੀਲ ’ਤੇ ਲਗਭਗ 10 ਲੱਖ ਡਾਲਰ ਦਾ ਜੁਰਮਾਨਾ ਠੋਕਿਆ ਹੈ। ਡੋਨਾਲਡ ਟਰੰਪ ’ਤੇ ਇਹ ਜੁਰਮਾਨਾ ਉਨ੍ਹਾਂ ਦੇ ਉਸ ਦਾਅਵੇ ਤੋਂ ਬਾਅਦ ਲਗਾਇਆ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਹਿਲੇਰੀ ਕਲਿੰਟਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਧਾਂਧਲੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਅਮਰੀਕਾ ਦੇ ਜ਼ਿਲ੍ਹਾ ਜੱਜ ਡੋਨਾਲਡ ਐਮ. ਮਿਡਲਬਰੂਕਸ ਨੇ ਕਿਹਾ ਕਿ ਰਿਪਬਲੀਕਨ ਨੇਤਾ, ਜੋ 2024 ਵਿਚ ਵ੍ਹਾਈਟ ਹਾਊਸ ਪਰਤਣ ਦੀ ਉਮੀਦ ਲਗਾਈ ਬੈਠੇ ਹਨ, ਉਹਨਾਂ ਨੇ ਲਗਾਤਾਰ ਅਦਾਲਤਾਂ ਦੀ ਦੁਰਵਰਤੋਂ ਕੀਤੀ ਅਤੇ ਇਕ ਸਿਆਸੀ ਸਾਜ਼ਿਸ਼ ਦੇ ਤਹਿਤ ਬੇਈਮਾਨੀ ਨਾਲ ਅੱਗੇ ਵਧਣ ਲਈ ਮੁਕੱਦਮਾ ਦਾਇਰ ਕੀਤਾ। 
ਡੋਨਾਲਡ ਟਰੰਪ ਨੇ ਜੋ ਮੁਕੱਦਮਾ ਦਾਇਰ ਕੀਤਾ ਸੀ ਜਿਸ ਨੂੰ ਮਿਡਲਬਰੁਕ ਨੇ ਪਿਛਲੇ ਸਾਲ ਖਾਰਜ ਕਰ ਦਿੱਤਾ ਸੀ, ਉਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਿਲੇਰੀ ਕਲਿੰਟਨ ਜੋ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਤੋਂ ਹਾਰ ਗਈ ਸੀ, ਉਸ ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਰੂਸ ਨਾਲ ਮਿਲੀਭੁਗਤ ਕੀਤੀ ਸੀ।

ਇਹ ਵੀ ਪੜ੍ਹੋ: ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ' 

ਉਸ ਮੁਕੱਦਮੇ ਵਿਚ ਟਰੰਪ ਨੇ ਹਰਜਾਨੇ ਦੇ ਰੂਪ ਵਿਚ 70 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ। ਜੱਜ ਨੇ 45 ਸਫ਼ਿਆਂ ਦੇ ਲਿਖਤ ਹੁਕਮ ਵਿਚ ਦੱਸਿਆ ਹੈ ਕਿ ਇਹ ਮੁਕੱਦਮਾ ਕਦੇ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਕਾਨੂੰਨੀ ਦਾਅਵੇ ਦੇ ਰੂਪ ਵਿਚ ਇਸ ਦੀ ਬੇਲੋੜੀ ਸ਼ੁਰੂਆਤ ਤੋਂ ਹੀ ਸਪੱਸ਼ਟ ਸੀ। ਕਿਸੇ ਵੀ ਜ਼ਿੰਮੇਵਾਰ ਵਕੀਲ ਨੂੰ ਇਸ ਨੂੰ  ਦਾਇਰ ਨਹੀਂ ਕਰਨਾ ਚਾਹੀਦਾ ਸੀ। ਇਕ ਸਿਆਸੀ ਉਦੇਸ਼ ਲਈ, ਸੋਧੀ ਸ਼ਿਕਾਇਤ ਨੂੰ ਕਿਸੇ ਵੀ ਸੂਰਤ ਵਿਚ ਕਾਨੂੰਨੀ ਦਾਅਵਾ ਨਹੀਂ ਦੱਸਿਆ ਜਾਣਾ ਚਾਹੀਦਾ ਸੀ। ਕੋਰਟ ਨੇ ਆਪਣੇ ਫੈਸਲੇ ਵਿਚ ਟਰੰਪ ਦੇ ਵਕੀਲ ਅਲੀਨਾ ਹੱਬਾ ’ਤੇ ਵੀ ਜੁਰਮਾਨਾ ਲਗਾਇਆ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement