ਲੀਬੀਆ 'ਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬੀ, 117 ਲੋਕ ਹੋਏ ਲਾਪਤਾ
Published : Jan 21, 2019, 5:20 pm IST
Updated : Jan 21, 2019, 5:28 pm IST
SHARE ARTICLE
Immigrants boat sink in Libya
Immigrants boat sink in Libya

ਲੀਬੀਆ ਦੇ ਤਟਵਰਤੀ ਖੇਤਰ ਤੋਂ ਕੁਝ ਦੂਰ ਇਕ ਕਿਸ਼ਤੀ ਦੇ ਡੁੱਬਣ ਕਾਰਨ ਘੱਟ ਤੋਂ ਘੱਟ 117 ਲੋਕਾਂ ਦੇ ਲਾਪਤਾ ਹੋਣ ਦਾ ਸ਼ੱਕ ਹੈ.....

ਲੀਬੀਆ : ਲੀਬੀਆ ਦੇ ਤਟਵਰਤੀ ਖੇਤਰ ਤੋਂ ਕੁਝ ਦੂਰ ਇਕ ਕਿਸ਼ਤੀ ਦੇ ਡੁੱਬਣ ਕਾਰਨ ਘੱਟ ਤੋਂ ਘੱਟ 117 ਲੋਕਾਂ ਦੇ ਲਾਪਤਾ ਹੋਣ ਦਾ ਸ਼ੱਕ ਹੈ। ਸੰਯੁਕਤ ਰਾਸ਼ਟਰ ਸਮਰਥਿਤ ਪ੍ਰਵਾਸੀ ਮਾਮਲਿਆਂ ਦੇ ਕੌਮਾਂਤਰੀ ਸੰਗਠਨ ਦੇ ਬੁਲਾਰੇ ਨੇ ਇਸ ਹਾਦਸੇ 'ਚ ਬਚਣ ਵਾਲੇ ਲੋਕਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿਤੀ। ਸੰਗਠਨ ਦੇ ਬੁਲਾਰੇ ਫਲੇਵਿਓ ਡੀ ਗਿਓਕੋਮੋ ਨੇ ਦਸਿਆ ਕਿ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਤਟ ਤੋਂ 50 ਮੀਲ ਦੀ ਦੂਰੀ 'ਤੇ ਡੁੱਬ ਗਈ। ਤਿੰਨ ਲੋਕਾਂ ਨੂੰ ਬਚਾ ਕੇ ਲਾਮਪੇਡੁਸਾ ਟਾਪੂ 'ਤੇ ਲਿਆਂਦਾ ਗਿਆ।

ਇਸ ਹਾਦਸੇ 'ਚ ਬਚਣ ਵਾਲੇ ਲੋਕਾਂ ਮੁਤਾਬਕ ਕਿਸ਼ਤੀ 'ਚ ਕੁਲ 120 ਲੋਕ ਸਵਾਰ ਸਨ। ਲਾਪਤਾ ਲੋਕਾਂ 'ਚ 10 ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਡੀ ਗਿਓਕੋਮੋ ਨੇ ਦਸਿਆ ਕਿ ਲਾਪਤਾ ਲੋਕਾਂ 'ਚ ਇਕ ਦੋ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਜ਼ਿਆਦਾਤਰ ਪ੍ਰਵਾਸੀ ਪੱਛਮੀ ਅਫਰੀਕਾ ਦੇ ਸਨ। ਬੁਲਾਰੇ ਮੁਤਾਬਕ ਲਾਪਤਾ ਪ੍ਰਵਾਸੀਆਂ 'ਚ 40 ਸੁਡਾਨ ਦੇ ਸਨ। (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement