African ਦੇਸ਼ Niger ਵਿਚ Terrorist Attack ਵਿਚ ਦੋ ਭਾਰਤੀ ਨਾਗਰਿਕਾਂ ਦੀ ਮੌਤ, ਇਕ ਅਗ਼ਵਾ
Published : Jul 20, 2025, 1:04 pm IST
Updated : Jul 20, 2025, 1:04 pm IST
SHARE ARTICLE
Two Indians Killed, One Kidnapped in Terrorist Attack in African Country Niger Latest News in Punjabi 
Two Indians Killed, One Kidnapped in Terrorist Attack in African Country Niger Latest News in Punjabi 

ਜਾਣੋ ਭਾਰਤੀ ਦੂਤਾਵਾਸ ਨੇ ਕੀ ਕਿਹਾ?

Two Indians Killed, One Kidnapped in Terrorist Attack in African Country Niger Latest News in Punjabi ਨਿਆਮੀ : ਪੱਛਮੀ ਅਫ਼ਰੀਕੀ ਦੇਸ਼ ਦੇ ਨਾਈਜਰ ਦੇ ਡੋਸੋ ਖੇਤਰ ਵਿਚ ਇਕ ਅਤਿਵਾਦੀ ਹਮਲੇ ਵਿਚ ਦੋ ਭਾਰਤੀ ਨਾਗਰਿਕ ਮਾਰੇ ਗਏ, ਜਦੋਂ ਕਿ ਅਤਿਵਾਦੀਆਂ ਨੇ ਇਕ ਨਾਗਰਿਕ ਨੂੰ ਅਗ਼ਵਾ ਕਰ ਲਿਆ। ਇਸ ਸਬੰਧੀ ਨਾਈਜਰ ਵਿਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਘਟਨਾ ਬਾਰੇ ਜਾਣਕਾਰੀ ਦਿਤੀ। 

X 'ਤੇ ਇਕ ਪੋਸਟ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ 15 ਜੁਲਾਈ ਨੂੰ ਨਾਈਜਰ ਦੇ ਡੋਸੋ ਖੇਤਰ ਵਿਚ ਇਕ ਘਿਨਾਉਣੇ ਅਤਿਵਾਦੀ ਹਮਲੇ ਵਿਚ ਦੋ ਭਾਰਤੀ ਨਾਗਰਿਕ ਦੁਖਦਾਈ ਤੌਰ 'ਤੇ ਮਾਰੇ ਗਏ ਅਤੇ ਇਕ ਨੂੰ ਅਗ਼ਵਾ ਕਰ ਲਿਆ ਗਿਆ। ਦੁਖੀ ਪਰਵਾਰਾਂ ਪ੍ਰਤੀ ਸਾਡੀ ਦਿਲੀ ਸੰਵੇਦਨਾ। ਨਾਈਜਰ ਦੀ ਰਾਜਧਾਨੀ ਨਿਆਮੀ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਅਤੇ ਅਗ਼ਵਾ ਕੀਤੇ ਵਿਅਕਤੀ ਨੂੰ ਰਿਹਾਅ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਦੂਤਾਵਾਸ ਨੇ ਨਾਈਜਰ ਵਿਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਵੀ ਦਿਤੀ ਹੈ।

ਅਰਬ ਨਿਊਜ਼ ਨੇ ਸਥਾਨਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਨਿਆਮੀ ਤੋਂ ਲਗਭਗ 100 ਕਿਲੋਮੀਟਰ (63 ਮੀਲ) ਦੂਰ ਡੋਸੋ ਖੇਤਰ ਵਿਚ ਇਕ ਬਿਜਲੀ ਲਾਈਨ ਦੇ ਨਿਰਮਾਣ ਸਥਾਨ 'ਤੇ ਸੁਰੱਖਿਆ ਪ੍ਰਦਾਨ ਕਰ ਰਹੀ ਨਾਈਜੀਰੀਆਈ ਫ਼ੌਜ ਦੀ ਇਕ ਯੂਨਿਟ 'ਤੇ ਹਮਲਾ ਕੀਤਾ। ਦੱਸ ਦਈਏ ਕਿ ਮਾਰਚ ਦੇ ਸ਼ੁਰੂ ਵਿਚ, ਇਸਲਾਮਿਕ ਸਟੇਟ ਦੁਆਰਾ ਨਾਈਜੀਰ ਦੇ ਗ੍ਰੇਟਰ ਸਹਾਰਾ ਦੇ ਕੋਕੋਰੂ ਵਿਚ ਇਕ ਅਤਿਵਾਦੀ ਹਮਲਾ ਕੀਤਾ ਗਿਆ ਸੀ, ਜਿਸ ਵਿਚ 44 ਨਾਗਰਿਕ ਮਾਰੇ ਗਏ ਸਨ ਅਤੇ 13 ਗੰਭੀਰ ਜ਼ਖ਼ਮੀ ਹੋ ਗਏ ਸਨ।

(For more news apart from stay tuned to Rozana Spokesman.)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement