ਕਰਾਚੀ ਵਿਚ ਮੀਂਹ ਤੇ ਤੂਫ਼ਾਨ ਨਾਲ ਭਾਰੀ ਤਬਾਹੀ, 19 ਲੋਕਾਂ ਦੀ ਮੌਤ
Published : Mar 20, 2026, 6:35 am IST
Updated : Mar 20, 2026, 7:49 am IST
SHARE ARTICLE
Karachi Heavy Rain News
Karachi Heavy Rain News

ਰਾਹਤ ਟੀਮਾਂ ਮਲਬਾ ਹਟਾਉਣ ਵਿਚ ਲੱਗੀਆਂ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਲਾਸ਼ਾਂ ਜਾਂ ਬਚੇ ਹੋਏ ਲੋਕ ਮਿਲ ਸਕਦੇ ਹਨ।

ਕਰਾਚੀ: ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਭਾਰੀ ਮੀਂਹ, ਤੂਫ਼ਾਨੀ ਹਵਾਵਾਂ ਅਤੇ ਬਿਜਲੀ ਕੜਕਣ ਕਾਰਨ ਵੱਖ-ਵੱਖ ਹਾਦਸਿਆਂ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਕੋਰੰਗੀ ਵਿਚ 12 ਲੋਕਾਂ ਦੀ ਮੌਤ ਹੋਈ ਜਦੋਂ ਟੈਲੀਫ਼ੋਨ ਐਕਸਚੇਂਜ ਦੀ ਛੱਤ ਅਤੇ ਕੰਧ ਢਹਿ ਗਈ।

ਬੁਧਵਾਰ  ਰਾਤ ਹੋਈਆਂ ਮੌਤਾਂ ਵਿਚ ਛੱਤਾਂ ਅਤੇ ਕੰਧਾਂ ਢਹਿ ਜਾਣਾ, ਬਿਜਲੀ ਦਾ ਕਰੰਟ ਲੱਗਣਾ, ਦਰੱਖਤਾਂ ਅਤੇ ਸਾਈਨਬੋਰਡਾਂ ਦਾ ਡਿੱਗਣਾ ਸ਼ਾਮਲ ਹੈ। ਮਲਿਰ ਵਿਚ ਦੋ ਲੋਕ ਬਿਜਲੀ ਡਿੱਗਣ ਨਾਲ ਮਾਰੇ ਗਏ। ਲਾਂਧੀ ਦੇ ਮਜੀਦ ਕਾਲੋਨੀ ਅਤੇ ਕਲਿਫਟਨ ਇਲਾਕੇ ਵਿਚ ਵੀ ਹਾਦਸੇ ਵਾਪਰੇ, ਜਿੱਥੇ ਇਕ ਔਰਤ ਦੀ ਲਾਸ਼ ਡਿੱਗੇ ਦਰੱਖਤ ਹੇਠੋਂ ਮਿਲੀ।

ਪਾਕਿਸਤਾਨ ਮੌਸਮ ਵਿਭਾਗ ਨੇ ਹੋਰ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ ।ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਰਾਹਤ ਟੀਮਾਂ ਮਲਬਾ ਹਟਾਉਣ ਵਿਚ ਲੱਗੀਆਂ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਲਾਸ਼ਾਂ ਜਾਂ ਬਚੇ ਹੋਏ ਲੋਕ ਮਿਲ ਸਕਦੇ ਹਨ। ਜ਼ਿਆਦਾਤਰ ਹਾਦਸੇ ਨੀਵੇਂ ਅਤੇ ਗਰੀਬ ਇਲਾਕਿਆਂ ਵਿਚ ਵਾਪਰੇ ਹਨ। (ਏਜੰਸੀ)

Location: Pakistan, Sindh, Karachi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement