ਕਮਲਾ ਹੈਰਿਸ ਦੇ ਨਾਮ ਦਾ ਗ਼ਲਤ ਉਚਾਰਣ ਕਰਨ 'ਤੇ ਪਰਡਯੂ ਦੀ ਨਿੰਦਾ
Published : Oct 19, 2020, 8:34 am IST
Updated : Oct 19, 2020, 8:34 am IST
SHARE ARTICLE
Kamala Harris
Kamala Harris

ਗ਼ਲਤ ਨਾਮ ਲੈਣ ਅਤੇ ਇਸ ਤਰ੍ਹਾਂ ਮਜ਼ਾਕ ਉਡਾਉਣ ਨਾਲ ਹੈਰਿਸ ਦੇ ਸਮਰਥਕ ਨਾਰਾਜ਼ ਹੋ ਗਏ

ਵਾਸ਼ਿੰਗਟਨ : ਜਾਰਜੀਆ ਵਿਚ ਇਕ ਚੋਣ ਰੈਲੀ ਵਿਚ ਰਿਪਬਲਿਕਨ ਪਾਰਟੀ ਦੇ ਸੇਨੇਟਰ ਡੇਵਿਡ ਪਰਡਯੂ ਵਲੋਂ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦਾ ਲਗਾਤਾਰ ਗ਼ਲਤ ਨਾਮ ਲੈਣ ਤੋਂ ਨਾਰਾਜ਼ ਹੈਰਿਸ ਸਮਰਥਕਾਂ ਨੇ 'ਮਾਈ ਨੇਮ ਇਜ਼' ਅਤੇ  'ਆਈ ਸਟੈਂਡ ਵਿਦ ਕਮਲਾ' ਨਾਮ ਨਾਲ ਆਨਲਾਈਨ ਅਭਿਆਨ ਸ਼ੁਰੂ ਕੀਤਾ ਹੈ।

David PerdueDavid Perdue

ਅਸਲ ਵਿਚ ਪਰਡਯੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਮੀਦਵਾਰੀ ਦੇ ਸਮਰਥਨ ਵਿਚ ਹੋਈ ਇਕ ਚੋਣ ਰੈਲੀ ਵਿਚ ਹੈਰਿਸ ਦਾ ਲਗਾਤਾਰ ਗ਼ਲਤ ਨਾਮ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ। ਸ਼ੁਕਰਵਾਰ ਨੂੰ ਮੇਕਨ ਸ਼ਹਿਰ ਵਿਚ ਇਕ ਰੈਲੀ ਵਿਚ ਪਰਡਯੂ ਨੇ ਹੈਰਿਸ ਲਈ ਕਿਹਾ ਸੀ,''ਕਾਹ-ਮਹ-ਲਾ ? ਕਮਲਾ-ਮਲਾ-ਮਲਾ ? ਪਤਾ ਨਹੀਂ ਕੀ ਹੈ।'' ਗ਼ਲਤ ਨਾਮ ਲੈਣ ਅਤੇ ਇਸ ਤਰ੍ਹਾਂ ਮਜ਼ਾਕ ਉਡਾਉਣ ਨਾਲ ਹੈਰਿਸ ਦੇ ਸਮਰਥਕ ਨਾਰਾਜ਼ ਹੋ ਗਏ।

Kamala HarrisKamala Harris

ਉਥੇ ਹੀ ਹੈਰਿਸ ਦੇ ਬੁਲਾਰੇ ਸਬਰੀਨਾ ਸਿੰਘ ਨੇ ਕਿਹਾ,''ਮੈਂ ਇਸ ਨੂੰ ਆਸਾਨ ਕਰਦੀ ਹਾਂ, ਜੇਕਰ ਤੁਸੀ ਇਸ ਦਾ ਉਚਾਰਣ ਕਰ ਸਕੋ,'ਸਾਬਕਾ ਸੇਨੇਟਰ ਡੇਵਿਡ ਪਰਡਯੂ' ਤਾਂ ਤੁਸੀ ਕਹਿ ਸਕਦੇ ਹੋ, ਹੋਣ ਵਾਲੀ ਉਪ ਰਾਸ਼ਟਰਪਤੀ ਕਮਲਾ ਹੈਰਿਸ।'' ਨਿਊਯਾਰਕ ਦੇ ਦਖਣੀ ਜ਼ਿਲ੍ਹੇ ਦੀ ਸਾਬਕਾ ਅਟਾਰਨੀ ਜਨਰਲ ਪ੍ਰੀਤ ਭਰਾਰਾ ਨੇ ਟਵੀਟ ਕੀਤਾ,''ਮੇਰਾ ਨਾਮ ਪ੍ਰੀਤ ਹੈ, ਜਿਸ ਦਾ ਅਰਥ ਹੈ ਪਿਆਰ।'' ਇਸ ਤੋਂ ਇਲਾਵਾ ਕਈ ਭਾਰਤੀ ਮੂਲ ਦੀਆਂ ਨਾਮੀਂ ਹਸਤੀਆਂ ਨੇ ਵੀ ਅਪਣੇ ਹਿੰਦੀ ਨਾਵਾਂ ਦੀ ਵਿਆਖਿਆ ਕੀਤੀ ਅਤੇ ਬਿਆਨ ਪ੍ਰਤੀ ਰੋਸ ਜ਼ਾਹਰ ਕੀਤਾ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement