ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ, ਰੂਸ ਨੇ ਯੂਕਰੇਨ 'ਤੇ ਫਿਰ ਕੀਤਾ ਹਮਲਾ, 5 ਦੀ ਮੌਤ

By : GAGANDEEP

Published : Aug 19, 2023, 7:38 pm IST
Updated : Aug 19, 2023, 7:38 pm IST
SHARE ARTICLE
photo
photo

37 ਲੋਕ ਹੋਏ ਜ਼ਖ਼ਮੀ

 

 ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਜਾਰੀ ਹੈ। ਦੋਵਾਂ ਦੇਸ਼ਾਂ ਤੋਂ ਹਿੰਸਕ ਹਮਲੇ ਹੋਏ ਹਨ। ਹਾਲ ਹੀ 'ਚ ਯੂਕਰੇਨ ਨੇ ਮਾਸਕੋ 'ਤੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਕਾਰਨ ਰੂਸ ਕਿਤੇ ਨਾ ਕਿਤੇ ਭੜਕਿਆ ਹੈ। ਅਜਿਹੇ 'ਚ ਰੂਸ ਯੂਕਰੇਨ 'ਤੇ ਮਿਜ਼ਾਈਲਾਂ, ਡਰੋਨ ਅਤੇ ਰਾਕੇਟ ਨਾਲ ਹਮਲਾ ਕਰ ਰਿਹਾ ਹੈ। ਤਾਜ਼ਾ ਹਮਲੇ 'ਚ ਰੂਸ ਨੇ ਯੂਕਰੇਨ ਦੇ ਚੇਰਨੀਹਾਈਵ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 37 ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਸਾਂਝੀ ਕੀਤੀ। 

ਇਹ ਵੀ ਪੜ੍ਹੋ: ਪਿੰਡ ਘੜੁੰਮ ਤੋਂ ਬੰਨ੍ਹ ਟੁੱਟਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ- ਲਾਲਜੀਤ ਭੁੱਲਰ  

ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਲੋਕ ਧਾਰਮਿਕ ਛੁੱਟੀ ਮਨਾਉਣ ਲਈ ਚਰਚ ਜਾ ਰਹੇ ਸਨ। ਰੂਸ ਵਲੋਂ ਕੀਤੇ ਗਏ ਮਿਜ਼ਾਈਲ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 37 ਲੋਕ ਜ਼ਖ਼ਮੀ ਹਨ। ਮੰਤਰਾਲੇ ਮੁਤਾਬਕ ਜ਼ਖ਼ਮੀਆਂ 'ਚ 11 ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। 

 ਇਹ ਵੀ ਪੜ੍ਹੋ: ਫਾਜ਼ਿਲਕਾ 'ਚ 2 ਮੱਝਾਂ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ, ਸਦਮੇ ਵਿਚ ਪ੍ਰਵਾਰ

ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਇਸ ਸਮੇਂ ਸਵੀਡਨ ਦੌਰੇ 'ਤੇ ਹਨ। ਹਾਲਾਂਕਿ, ਉਨ੍ਹਾਂ ਨੇ ਟੈਲੀਗ੍ਰਾਮ 'ਤੇ ਰੂਸੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮਿਜ਼ਾਈਲ ਚੇਰਨੀਹਿਵ ਵਿਚ ਸਾਡੇ ਸ਼ਹਿਰ ਦੇ ਬਿਲਕੁਲ ਵਿਚਕਾਰ ਡਿੱਗੀ। ਇਥੇ ਇਕ ਪੌਲੀਟੈਕਨਿਕ ਯੂਨੀਵਰਸਿਟੀ ਅਤੇ ਇਕ ਥੀਏਟਰ ਵੀ ਹੈ। ਅਜਿਹੇ 'ਚ ਰੂਸ ਦਾ ਇਹ ਹਮਲਾ ਉਨ੍ਹਾਂ ਦੀ ਅੱਤਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। 

ਜ਼ੇਲੇਂਸਕੀ ਨੇ ਅੱਗੇ ਕਿਹਾ ਕਿ ਚੇਰਨੀਹਾਈਵ ਸ਼ਹਿਰ ਦੇ ਲੋਕਾਂ ਲਈ ਇਕ ਆਮ ਦਿਨ ਨੂੰ ਰੂਸ ਨੇ ਦੁਖਦਾਈ ਅਤੇ ਦਰਦਨਾਕ ਦਿਨ ਵਿਚ ਬਦਲ ਦਿਤਾ। ਜ਼ੇਲੇਨਸਕੀ ਨੇ ਪੋਸਟ ਦੇ ਨਾਲ ਇਕ ਛੋਟਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਖੇਤਰੀ ਡਰਾਮਾ ਥੀਏਟਰ ਦੇ ਸਾਹਮਣੇ ਇਕ ਚੌਰਾਹੇ ਵਿਚ ਫੈਲਿਆ ਮਲਬਾ ਅਤੇ ਉਥੇ ਖੜ੍ਹੀਆਂ ਕਾਰਾਂ ਨੂੰ ਭਾਰੀ ਨੁਕਸਾਨ ਹੋਇਆ ਦਿਖਾਇਆ ਗਿਆ ਹੈ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement