ਪੀਟਰਸਬਰਗ-ਮੁੰਬਈ ਰੂਟ ਨੂੰ ਪੂਰਾ ਕਰਨ ਲਈ ਈਰਾਨ-ਰੂਸ ਵਿਚਾਲੇ ਹੋਇਆ ਸਮਝੌਤਾ
Published : May 19, 2023, 11:16 am IST
Updated : May 19, 2023, 11:16 am IST
SHARE ARTICLE
Iran, Russia Ink Deal to Complete Major Transport Network
Iran, Russia Ink Deal to Complete Major Transport Network

ਇਸ ਦੇ ਪੂਰਾ ਹੋਣ ਤੋਂ ਬਾਅਦ ਰੂਸ ਤੋਂ ਭਾਰਤ ਲਈ ਸਿੱਧਾ ਵਪਾਰ ਮਾਰਗ ਤਿਆਰ ਹੋ ਜਾਵੇਗਾ।

 

ਮਾਸਕੋ:  ਭਾਰਤ ਅਤੇ ਖਾੜੀ ਦੇਸ਼ਾਂ ਨੂੰ ਜੋੜਨ ਵਾਲੇ ਟਰਾਂਸਪੋਰਟ ਨੈੱਟਵਰਕ ਨੂੰ ਪੂਰਾ ਕਰਨ ਲਈ ਰੂਸ ਅਤੇ ਈਰਾਨ ਵਿਚਾਲੇ ਸਮਝੌਤਾ ਹੋ ਗਿਆ ਹੈ। ਪਛਮੀ ਸਮੁੰਦਰੀ ਮਾਰਗਾਂ ਨੂੰ ਬਾਈਪਾਸ ਕਰਨ ਵਾਲਾ ਇਹ ਟਰਾਂਸਪੋਰਟ ਨੈੱਟਵਰਕ ਤਿੰਨ ਸਾਲਾਂ ਵਿਚ ਪੂਰਾ ਹੋ ਜਾਵੇਗਾ। ਇਸ ਦੇ ਤਹਿਤ ਈਰਾਨ ਦੇ ਉਤਰ 'ਚ 164 ਕਿਲੋਮੀਟਰ ਲੰਬੀ ਰੇਲਵੇ ਲਾਈਨ ਬਣਾਈ ਜਾਵੇਗੀ।

ਇਹ ਵੀ ਪੜ੍ਹੋ: ਦੇਸ਼ ਤੋਂ ਬਾਹਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ ਮਹਿੰਗੀ,  ਭਰਨਾ ਪਵੇਗਾ 20 ਫ਼ੀ ਸਦੀ ਟੈਕਸ

ਇਰਾਨ ਦੇ ਦਖਣੀ ਤੱਟ 'ਤੇ ਰੂਸ ਨਾਲ ਸਮੁੰਦਰੀ ਆਵਾਜਾਈ ਮਾਰਗ ਨੂੰ ਜੋੜਨ ਲਈ ਰੂਟ ਦਾ ਇਹੀ ਹਿੱਸਾ ਅਧੂਰਾ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ ਰੂਸ ਤੋਂ ਭਾਰਤ ਲਈ ਸਿੱਧਾ ਵਪਾਰ ਮਾਰਗ ਤਿਆਰ ਹੋ ਜਾਵੇਗਾ। ਇਸ ਨੈੱਟਵਰਕ ਦੇ ਮੁਕੰਮਲ ਹੋਣ ਤੋਂ ਬਾਅਦ ਪਛਮੀ ਸਮੁੰਦਰੀ ਮਾਰਗਾਂ ਦੀ ਲੋੜ ਨਹੀਂ ਰਹੇਗੀ। ਰੂਸ ਅਤੇ ਈਰਾਨ ਦੋਵੇਂ ਪਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਸਖ਼ਤ ਆਰਥਕ ਅਤੇ ਵਿੱਤੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: 2022 ਦੌਰਾਨ ਦੁਨੀਆਂ ਭਰ 'ਚ 883 ਲੋਕਾਂ ਨੂੰ ਦਿਤੀ ਗਈ ਸਜ਼ਾ-ਏ-ਮੌਤ, 2021 ਦੇ ਮੁਕਾਬਲੇ 53 ਫ਼ੀ ਸਦੀ ਜ਼ਿਆਦਾ

ਸਮੁੰਦਰੀ, ਰੇਲ ਅਤੇ ਸੜਕ ਰਾਹੀਂ, ਇਹ ਰਸਤਾ ਉਨ੍ਹਾਂ ਨੂੰ ਰੂਸ ਅਤੇ ਭਾਰਤ ਵਿਚਕਾਰ ਵਪਾਰ ਲਈ ਅਜਿਹਾ ਰਸਤਾ ਪ੍ਰਦਾਨ ਕਰਦਾ ਹੈ, ਜਿਸ ਵਿਚ ਉਨ੍ਹਾਂ ਨੂੰ ਪਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਸਮੁੰਦਰੀ ਰਸਤਿਆਂ ਤੋਂ ਨਹੀਂ ਲੰਘਣਾ ਪਵੇਗਾ। ਇਨ੍ਹਾਂ ਸਮੁੰਦਰੀ ਰਸਤਿਆਂ ਵਿਚ ਭੂਮੱਧ ਸਾਗਰ ਨੂੰ ਲਾਲ ਸਾਗਰ ਨਾਲ ਜੋੜਨ ਵਾਲੀ ਸੁਏਜ਼ ਨਹਿਰ ਵੀ ਸ਼ਾਮਲ ਹੈ, ਜਿਸ ਵਿਚੋਂ ਰੂਸੀ ਜਹਾਜ਼ਾਂ ਨੇ ਲੰਘਣਾ ਹੁੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement