ਇਹ ਯੂਨੀਵਰਸਿਟੀ ਦਵੇਗੀ ਵਿਦਿਆਰਥੀਆਂ ਨੂੰ ਭੰਗ ਪੀਣ ਦੀ ਇਜਾਜ਼ਤ 
Published : Nov 18, 2018, 5:37 pm IST
Updated : Nov 18, 2018, 5:46 pm IST
SHARE ARTICLE
Marijuana
Marijuana

ਕੈਨੇਡਾ ਦੀ ਬਰਤਾਨੀਆ ਕੋਲੰਬੀਆ ਯੂਨੀਵਰਸਿਟੀ ਅਪਣੇ ਕੰਪਲੈਕਸ 'ਚ ਭੰਗ ਪੀਣ ਨੂੰ ਕਾਨੂੰਨੀ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣ...

ਕੈਨੇਡਾ (ਭਾਸ਼ਾ): ਕੈਨੇਡਾ ਦੀ ਬਰਤਾਨੀਆ ਕੋਲੰਬੀਆ ਯੂਨੀਵਰਸਿਟੀ ਅਪਣੇ ਕੰਪਲੈਕਸ 'ਚ ਭੰਗ ਪੀਣ ਨੂੰ ਕਾਨੂੰਨੀ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣ ਸਕਦੀ ਹੈ ਦਰਅਸਲ ਪਿਛਲੇ ਮਹੀਨੇ ਕੈਨੇਡਾ ਵਿਚ ਭੰਗ ਰੱਖਣ ਅਤੇ ਵੇਚਣ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ ਜਿਸ ਤੋਂ ਬਾਅਦ ਯੂਨੀਵਰਸਿਟੀ ਕਮੇਟੀ ਵਲੋਂ 'ਕੰਪਲੈਕਸ ਵਿਚ ਸਿਗਰਟਨੋਸ਼ੀ' ਨਾਂ ਦਾ ਇਕ ਪ੍ਰਸਤਾਵ ਲਿਆਂਦਾ ਗਿਆ ਸੀ।

MarijuanaMarijuana

ਇਸ ਪ੍ਰਸਤਾਵ ਨੂੰ ਭਾਈਚਾਰੇ ਦੀ ਸਲਾਹ ਲਈ ਪੈਂਡਿੰਗ ਰੱਖਿਆ ਗਿਆ ਹੈ ਅਤੇ ਫਰਵਰੀ 'ਚ ਇਸ 'ਤੇ ਆਖਰੀ ਫੈਸਲਾ ਲਿਆ ਜਾ ਸਕਦਾ ਹੈ।ਮਸੌਦੇ ਦੇ ਮੁਤਾਬਕ ,  ਪਰਿਸਰ ਵਿਚ ਭੰਗ ਪੀਣ ਲਈ ਵਿਸ਼ੇਸ਼ ਸਥਾਨ ਵੀ ਬਣਾਇਆ ਜਾਵੇਗਾ। ਯੂਨੀਵਰਸਿਟੀ ਦੇ ਕੌਂਸਲ ਨੇ ਦੱਸਿਆ ਕਿ ਜਲਦੀ ਹੀ ਇਸ 'ਤੇ ਫੈਸਲਾ ਸਾਹਮਣੇ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੀਤੀ ਇਸ ਗੱਲ ਦਾ ਵੀ ਖਿਆਲ ਰੱਖੇਗੀ ਕਿ ਕੰਪਲੈਕਸ 'ਚ ਅਨੁਸ਼ਾਸਨ ਵੀ ਬਣਿਆ ਰਹੇ।

MarijuanaMarijuana

ਇਸ ਨੀਤੀ ਮੁਤਾਬਕ ਨਿਰਧਾਰਤ ਸਥਾਨਾਂ ਦੇ ਇਲਾਵਾ ਹੋਰ ਕਿਤੇ ਵੀ ਭੰਗ ਪੀਣ 'ਤੇ ਰੋਕ ਹੋਵੇਗੀ। ਕੰਪਲੈਕਸ 'ਚ ਉਸ ਦੀ ਖੇਤੀ ਅਤੇ ਵਿਕਰੀ 'ਤੇ ਵੀ ਪਾਬੰਦੀ ਹੋਵੇਗੀ। ਨੀਤੀ ਮੁਤਾਬਕ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਕੰਮ ਦੌਰਾਨ ਜਾਂ ਉਸ ਤੋਂ ਪਹਿਲਾਂ ਸ਼ਰਾਬ ਅਤੇ ਭੰਗ ਸਮੇਤ ਕਿਸੇ ਵੀ ਹਾਨੀਕਾਰਕ ਪਦਾਰਥ ਲੈਣ ਤੋਂ ਦੂਰ ਰਹਿਣਾ ਹੋਵੇਗਾ। ਜ਼ਿਕਰਯੋਗ ਹੈ ਕਿ ਉਰੂਗੇਏ ਤੋਂ ਬਾਅਦ ਕੈਨੇਡਾ ਨਿੱਜੀ ਤੌਰ 'ਤੇ ਭੰਗ ਰੱਖਣ ਅਤੇ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਵਾਲਾ ਦੂਜਾ ਦੇਸ ਹੈ।

ਸਰਕਾਰ ਵੱਲੋਂ ਕਰੀਬ 1.5 ਕਰੋੜ ਪਰਿਵਾਰਾਂ ਨੂੰ ਈਮੇਲ ਰਾਹੀਂ ਨਵੇਂ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਨਵੇਂ ਕਾਨੂੰਨ ਨਾਲ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਹੈ ਡਰੱਗਸ ਲੈ ਕੇ ਗੱਡੀ ਚਲਾਉਣ ਵਾਲਿਆਂ ਨਾਲ ਕਿਵੇਂ ਨਜਿੱਠਿਆ ਜਾਵੇ। ਕੈਨੇਡਾ ਦੇ ਸੂਬੇ ਅਤੇ ਪ੍ਰਸ਼ਾਸਨ ਮਹੀਨਿਆਂ ਤੋਂ ਇਸ ਪਾਬੰਦੀ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement