Trending News : ਹਨੀਮੂਨ 'ਤੇ ਪਤਨੀ ਨੂੰ ਸਰਪ੍ਰਾਈਜ਼ ਦੇਣਾ ਪਿਆ ਮਹਿੰਗਾ , ਲਾੜੇ ਨੇ ਕਰ ਦਿੱਤੀ ਵੱਡੀ ਗਲਤੀ, ਪਤਨੀ ਦੀਆਂ ਵੀ ਨਿਕਲੀਆਂ ਚੀਕਾਂ
Published : Aug 18, 2024, 1:53 pm IST
Updated : Aug 18, 2024, 1:53 pm IST
SHARE ARTICLE
honeymoon
honeymoon

ਹਨੀਮੂਨ ਵਾਲੀ ਰਾਤ ਨੂੰ ਗਾਇਬ ਹੋ ਗਿਆ ਲਾੜੇ ਦਾ ਪ੍ਰਾਈਵੇਟ ਪਾਰਟ !

Trending News : ਇੱਕ ਲਾੜੇ ਨੂੰ ਹਨੀਮੂਨ 'ਤੇ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣਾ ਮਹਿੰਗਾ ਪੈ ਗਿਆ ਹੈ। ਦਰਅਸਲ ਸਰਪ੍ਰਾਈਜ਼ ਦੇਣ ਦੇ ਚੱਕਰ 'ਚ ਉਸ ਦੇ ਹੱਥ 'ਚ ਵਿਸਫੋਟ ਹੋ ਗਿਆ, ਜਿਸ ਕਾਰਨ ਉਸ ਦਾ ਇਕ ਹੱਥ ਕੱਟਣਾ ਪਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸ ਦੇ ਸਰੀਰ ਦੇ ਕਈ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਪੂਰਾ ਮਾਮਲਾ ਕੈਨੇਡਾ ਦਾ ਹੈ।

 

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ 23 ਸਾਲਾ ਲੇਵੀ ਦਾ ਵਿਆਹ 24 ਸਾਲਾ ਐਮੀ ਨਾਲ ਹੋਇਆ ਸੀ। ਉਹ ਵਿਆਹ ਤੋਂ ਪੰਜ ਦਿਨ ਬਾਅਦ ਹਨੀਮੂਨ 'ਤੇ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਲੇਵੀ ਨੇ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣ ਲਈ ਇੱਕ ਪਟਾਕਾ ਤਿਆਰ ਕੀਤਾ, ਜਿਸ ਨੂੰ ਅੱਗ ਲਗਾ ਕੇ ਪਾਣੀ ਵਿੱਚ ਸੁੱਟਣਾ ਸੀ। 

ਪਾਣੀ ਵਿੱਚ ਡਿੱਗਣ ਤੋਂ 60 ਸਕਿੰਟ ਬਾਅਦ ਪਟਾਕਾ ਵਿਸਫੋਟ ਕਰਦਾ ਹੈ ਅਤੇ ਉਸ ਨਾਲ ਪਾਣੀ ਦੇ ਤਲ ਤੋਂ ਕਈ ਫੁੱਟ ਉੱਚਾ ਫੁਵਾਰਾ ਬਣਦਾ ਹੈ। ਲੇਵੀ ਮੁਤਾਬਕ ਉਸ ਤੋਂ ਪਟਾਕਾ ਬਣਾਉਣ 'ਚ ਗਲਤੀ ਹੋ ਗਈ। ਦੁਕਾਨ ਬੰਦ ਹੋਣ ਕਾਰਨ ਉਹ ਉਸ ਦਾ ਕੁੱਝ ਪਾਰਟ ਨਹੀਂ ਲੈ ਸਕੇ ਅਤੇ ਪਾਣੀ ਵਿੱਚ ਸੁੱਟਣ ਤੋਂ ਪਹਿਲਾਂ ਹੀ ਫਟ ਗਿਆ।

ਲੇਵੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਹੋਸ਼ ਵਿੱਚ ਨਹੀਂ ਸੀ। ਉਸ ਨੂੰ ਸਿਰਫ ਇਹ ਹੀ ਯਾਦ ਸੀ ਕਿ ਉਸਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਉਸਨੂੰ ਆਪਣੇ ਹੱਥ ਅਤੇ ਪੈਰ ਮਹਿਸੂਸ ਨਹੀਂ ਹੋ ਰਹੇ ਸੀ ਅਤੇ ਉਹ ਖੂਨ ਨਾਲ ਲੱਥਪੱਥ ਪਿਆ ਸੀ। ਜਦੋਂ ਲੇਵੀ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਾ ਕਿ ਉਸ ਦੇ ਦੋਵੇਂ ਕੰਨਾਂ ਦੇ ਪਰਦੇ ਫਟ ਗਏ ਸਨ। 

ਉਸ ਨੂੰ ਇਕ ਅੱਖ ਤੋਂ ਦਿਖਣਾ ਬੰਦ ਹੋ ਗਿਆ ਸੀ ਅਤੇ ਉਸ ਦਾ ਖੱਬਾ ਹੱਥ ਵੀ ਜਲ ਚੁੱਕਾ ਸੀ। ਅਗਲੇ ਦਿਨ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਇਕ ਹੱਥ ਗਾਇਬ ਸੀ ਅਤੇ ਉਸਨੂੰ ਮਹਿਸੂਸ ਹੋਇਆ ਕਿ ਉਸ ਦਾ ਪ੍ਰਾਈਵੇਟ ਪਾਰਟ ਵੀ ਗਾਇਬ ਹੈ।

ਡਾਕਟਰਾਂ ਮੁਤਾਬਕ ਲੇਵੀ ਦੇ ਪੂਰੇ ਸਰੀਰ 'ਤੇ ਜ਼ਖ਼ਮ ਸਨ, ਜਿਸ ਕਾਰਨ ਉਹ 14 ਦਿਨਾਂ ਤੱਕ ਆਈਸੀਯੂ 'ਚ ਅਤੇ ਕਰੀਬ 7 ਮਹੀਨੇ ਹਸਪਤਾਲ 'ਚ ਰਿਹਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਇਕ ਸਾਲ ਘਰ ਰਹਿਣਾ ਪਿਆ। 

ਦੱਸ ਦੇਈਏ ਕਿ ਲੇਵੀ ਅਜੇ ਵੀ ਹਫਤੇ 'ਚ ਤਿੰਨ ਦਿਨ ਰਿਹੈਬ 'ਚ ਜਾਂਦੇ ਹਨ। ਉਨ੍ਹਾਂ ਦਾ ਵਿਆਹ 2015 ਵਿੱਚ ਹੋਇਆ ਸੀ ਅਤੇ ਹੁਣ ਉਨ੍ਹਾਂ ਦੇ ਦੋ ਬੱਚੇ ਹਨ। ਉਸ ਦਾ ਇੱਕ ਹੱਥ ਨਕਲੀ ਹੈ ਅਤੇ  ਉਹ ਮੋਟੀਵੇਸ਼ਨਲ ਸਪੀਕਰ ਬਣ ਗਿਆ ਹੈ। ਆਪਣੇ ਲੈਕਚਰ ਵਿੱਚ ਉਹ ਦੱਸਦਾ ਹੈ ਕਿ ਉਸ ਨੇ ਆਪਣੇ ਮਨ ਵਿੱਚ ਇੱਕ ਹੀ ਗੱਲ ਸੋਚੀ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਜੋ ਹੋਣਾ ਸੀ ਉਹ ਹੋ ਚੁੱਕਾ ਸੀ, ਇਸ ਸਭ ਦੇ ਬਾਵਜੂਦ ਰੱਬ ਨੇ ਉਸ ਨੂੰ ਜਿਉਂਦਾ ਰੱਖਿਆ ਅਤੇ ਉਸ ਨੂੰ ਇਹ ਨਵੀਂ ਜ਼ਿੰਦਗੀ ਮਿਲੀ ਹੈ।

 

 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement