ਅਮਰੀਕੀਆਂ ਨੂੰ ਚੀਨ ’ਤੇ ਮੁਕੱਦਮਾ ਕਰਨ ਦੀ ਮੰਨਜ਼ੂਰੀ ਦੇਣ ਵਾਲਾ ਬਿਲ ਪੇਸ਼
Published : Apr 18, 2020, 11:27 am IST
Updated : Apr 18, 2020, 11:27 am IST
SHARE ARTICLE
File Photo
File Photo

ਅਮਰੀਕਾ ਦੇ ਦੋ ਸਾਂਸਦਾਂ ਨੇ ਵੀਰਵਾਰ ਨੂੰ ਕਾਂਗਰਸ  ’ਚ ਅਜਿਹਾ ਬਿਲ ਪੇਸ਼ ਕਰਨ ਦਾ ਐਲਾਨ ਕੀਤਾ ਜਿਸ ਵਿਚ ਅਮਰੀਕੀ ਨਾਗਰਿਕ ਕੋਰੋਨਾ ਵਾਇਰਸ ਗਲੋਬਲ

ਵਾਸ਼ਿੰਗਟਨ, 17 ਅਪ੍ਰੈਲ : ਅਮਰੀਕਾ ਦੇ ਦੋ ਸਾਂਸਦਾਂ ਨੇ ਵੀਰਵਾਰ ਨੂੰ ਕਾਂਗਰਸ  ’ਚ ਅਜਿਹਾ ਬਿਲ ਪੇਸ਼ ਕਰਨ ਦਾ ਐਲਾਨ ਕੀਤਾ ਜਿਸ ਵਿਚ ਅਮਰੀਕੀ ਨਾਗਰਿਕ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਕਾਰਨ ਹੋਈ ਮੌਤ ਅਤੇ ਆਰਥਕ ਨੁਕਸਾਨ ਦੇ ਲਈ ਮੁਆਵਜ਼ਾ ਲੈਣ ਦੇ ਲਈ ਸੰਘੀ ਅਦਾਲਤ ’ਚ ਚੀਨ ’ਤੇ ਮੁਕੱਦਮਾ ਕਰ ਸਕਣਗੇ। ਇਸ ਬਿਲ ਨੂੰ ਸੀਨੇਟ ’ਚ ਟਾਮ ਕਾਟਨ ਅਤੇ ਪ੍ਰਤੀਨੀਧੀ ਸਭਾ ’ਚ ਡੈਨ ¬ਕ੍ਰੇਨਸ਼ੋਂ ਨੇ ਪੇਸ਼ ਕੀਤਾ। ਜੇਕਰ ਇਹ ਬਿਲ ਪਾਸ ਹੁੰਦਾ ਹੈ ਅਤੇ ਕਾਨੂੰਨ ’ਚ ਤਬਦੀਲੀ ਹੁੰਦੀ ਹੈ ਤਾਂ ਇਸ ਮਹਾਂਮਾਰੀ ਨਾਲ ਨਿਪਟਨ ’ਚ ਚੀਨ ਵਲੋੀ ਹੋਏ ਨੁਕਸਾਨ ਦੇ ਲਈ ਵਿਦੇਸ਼ੀ ਛੋਟ ਐਕਟ ’ਚ ਸੋਧ ਹੋਵੇਗਾ। 

ਇਸ ਬਿਲ ਨਾਲ ਅਮਰੀਕਾ ਨੂੰ ਚੀਨ ’ਤੇ ਮੁਆਵਜ਼ੇ ਦੇ ਲਈ ਮੁਕੱਦਮਾ ਕਰਨ ਦਾ ਅਧਿਕਾਰੀ ਮਿਲ ਜਾਵੇਗਾ। ਜੇਕਰ ਅਮਰੀਕਾ ਅਤੇ ਚੀਨ ਇਨ੍ਹਾਂ ਦਾਵਿਆਂ ਦੇ ਨਿਪਟਾਰੇ ਦੇ ਲਈ ਸਮਝੌਤਾ ਕਰਦੇ ਹਨ ਤਾਂ ਨਿੱਜੀ ਮੁਕੱਦਮਿਆਂ ਨੂੰ ਖਾਰਜ ਕੀਤਾ ਜਾ ਸਕਦਾ ਹੈ। ਕਾਟਨ ਨੇ ਕਿਹਾ, ‘ ਕੋਰੋਨਾ ਵਾਇਰਸ ਬਾਰੇ ਦੁਨੀਆ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕਰਨ ਵਾਲੇ ਡਾਕਟਰਾਂ ਅਤੇ ਪੱਤਰਕਾਰਾ ਨੂੰ ਚੁੱਪ ਕਰਾ ਕੇ ਚੀਨ ਦੀ ਕਮਿਊਨਿਸਟ ਪਾਰਟੀ ਨੇ ਦੁਨੀਆਂਭਰ ’ਚ ਤੇਜੀ ਨਾਲ ਵਿਸ਼ਾਣੂ ਨੂੰ ਫੈਲਣ ਦਿਤਾ।’’ ਉਨ੍ਹਾਂ ਕਿਹਾ, ‘‘ਵਾਇਰਸ ਨੂੰ ਲੁਕਾਉਣ ਦੇ ਉਨ੍ਹਾਂ ਦੇ ਫ਼ੈਸਲੇ ਕਾਰਨ ਹਜ਼ਾਰਾਂ ਲੋਕਾਂ ਦੀ ਬੇਵਕਤ ਮੌਤ ਹੋਈ ਅਤੇ ਭਾਰੀ ਆਰਥਕ ਨੁਕਸਾਨ ਹੋਇਆ। ਇਹ ਉਚਿਤ ਹੈ ਕਿ ਅਸੀਂ ਇਸ ਨੁਕਸਾਨ ਦੇ ਲਈ ਚੀਨੀ ਸਰਕਾਰ ਨੂੰ ਜਵਾਬਦੇਹ ਠਹਿਰਾਈਏ।’’ (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement