ਚੀਨ 'ਤੇ ਲਾਏ ਗਏ ਟੈਕਸਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ ਅਮਰੀਕਾ
Published : Apr 18, 2018, 1:04 pm IST
Updated : Apr 18, 2018, 1:04 pm IST
SHARE ARTICLE
US ready to discuss about Tax on China
US ready to discuss about Tax on China

ਵਿਸ਼ਵ ਵਪਾਰ ਸੰਗਠਨ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਅਮਰੀਕਾ ਵਲੋਂ ਇਹ ਕਦਮ ਚੁੱਕੇ ਜਾਣ ਦੀ ਉਮੀਦ ਹੈ

ਨਿਊਯਾਰਕ, 18 ਅਪ੍ਰੈਲ,  ਅਮਰੀਕਾ ਨੇ ਵਿਸ਼ਵ ਵਪਾਰ ਸੰਗਠਨ ਨੂੰ ਜਾਣਕਾਰੀ ਦਿਤੀ ਹੈ ਕਿ ਡੋਨਾਲਡ ਟਰੰਪ ਸਰਕਾਰ ਵਲੋਂ ਇਸਪਾਤ, ਐਲੂਮੀਨੀਅਮ 'ਤੇ ਚੀਨ ਨੂੰ ਆਯਾਤ ਕੀਤੇ ਜਾਂਦੇ ਹੋਰ ਸਮਾਨ ਉੱਤੇ ਲਗਾਏ ਗਏ ਟੈਕਸ ਦੇ ਮੁੱਦੇ ਉੱਤੇ ਉਹ ਚੀਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ।  

WTOWTO

ਵਿਸ਼ਵ ਵਪਾਰ ਸੰਗਠਨ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਅਮਰੀਕਾ ਵਲੋਂ ਇਹ ਕਦਮ ਚੁੱਕੇ ਜਾਣ ਦੀ ਉਮੀਦ ਹੈ,  ਪਰ ਇਹ ਜ਼ਰੂਰੀ ਵੀ ਨਹੀਂ।  ਅਧਿਕਾਰੀ ਨੇ ਇਹ ਵੀ ਦਸਿਆ ਕਿ ਅਮਰੀਕਾ ਵਪਾਰ ਦੇ ਖੇਤਰ ਵਿਚ ਚੀਨ ਨਾਲ ਅਪਣੇ ਸਬੰਧ ਸੁਧਾਰਨੇ ਚਾਹੁੰਦਾ ਹੈ ਤੇ ਅਮਰੀਕਾ ਦੇ ਇਸ ਕਦਮ ਨਾਲ ਅਮਰੀਕਾ ਨੂੰ ਚੀਨ  ਨਾਲ ਅਪਣੇ ਵਿਵਾਦ ਸੁਲਝਾਉਣ ਦਾ ਸਮਾਂ ਮਿਲੇਗਾ।  

WTOWTO

ਦੱਸਣਯੋਗ ਹੈ ਕਿ ਚੀਨ ਨੇ ਇਸ ਗੱਲਬਾਤ ਦੀ ਪਹਿਲ ਕੀਤੀ ਸੀ। ਉਹ ਅਮਰੀਕਾ ਵਲੋਂ ਕਰੀਬ 1,300 ਚੀਨੀ ਚੀਜ਼ਾਂ ਉੱਤੇ ਲਾਏ ਸੰਭਾਵਿਕ ਟੈਕਸ ਦੇ ਮੁੱਦੇ ਸਬੰਧੀ ਗੱਲਬਾਤ ਕਰਨੀ ਚਾਹੁੰਦਾ ਹੈ। ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਚੀਜ਼ਾਂ 'ਤੇ ਟੈਕਸ ਲਾ ਦਿਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement