ਨਿਤਿਨ ਗਡਕਰੀ ਨੇ ਨਵਾਂ ਮੁੱਖ ਮੰਤਰੀ ਚੁਣਨ ਲਈ ਕੀਤੀ ਮੀਟਿੰਗ
Published : Mar 18, 2019, 9:58 am IST
Updated : Mar 18, 2019, 9:58 am IST
SHARE ARTICLE
Nitin Gadkari
Nitin Gadkari

ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਰਾਤ ਕਰੀਬ 3 ਵਜੇ ਗੋਆ ਪਹੁੰਚੇ

ਗੋਆ- ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਐਤਵਾਰ ਨੂੰ ਦੇਹਾਂਤ ਹੋਣ ਬਾਅਦ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਦੀਆਂ ਪਾਰਟੀਆਂ ਨੇ ਇਕ ਨਵੇਂ ਆਗੂ ਦੀ ਭਾਲ ਵਿਚ ਨਿਤਿਨ ਗਡਕਰੀ ਦੀ ਅਗਵਾਈ ਵਿਚ ਦੇਰ ਰਾਤ ਮੀਟਿੰਗ ਕੀਤੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਰਾਤ ਕਰੀਬ 3 ਵਜੇ ਗੋਆ ਪਹੁੰਚੇ। ਜ਼ਿਕਰਯੋਗ ਹੈ ਕਿ ਮਨੋਹਰ ਪਾਰੀਕਰ (63) ਦੀ ਐਤਵਾਰ ਨੂੰ ਉਨ੍ਹਾਂ ਦੇ ਨਿੱਜੀ ਰਿਹਾਇਸ਼ ਵਿਚ ਮੌਤ ਹੋ ਗਈ।

ਉਹ ਗੋਆ ਵਿਚ ਇਕ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਸਨ ਜਿਸ ਵਿਚ ਭਾਜਪਾ, ਗੋਆ ਫਾਰਵਰਡ ਪਾਰਟੀ, ਐਮਜੀਪੀ ਅਤੇ ਆਜ਼ਾਦ ਸ਼ਾਮਲ ਹਨ। ਗੋਆ ਫਾਰਵਰਡ ਪਾਰਟੀ ਦੇ ਮੁੱਖੀ ਵਿਜੈ ਸਰਦੇਸਾਈ ਸਮੇਤ ਉਨ੍ਹਾਂ ਦੇ ਦੋ ਵਿਧਾਇਕ ਵਿਨੋਦ ਪਾਲੇਕਰ ਅਤੇ ਜਯੇਸ਼ ਸਲਗਾਂਵਕਰ, ਦੋ ਆਜ਼ਾਦ ਵਿਧਾਇਕ ਰੋਹਨ ਖੌਤੇ ਅਤੇ ਗੋਵਿੰਦ ਗਾਵੜੇ ਨੇ ਨਿਤਿਨ ਗਡਕਰੀ ਨਾਲ ਮੀਟਿੰਗ ਵਿਚ ਹਿੱਸਾ ਲਿਆ।

ਇਸ ਤੋਂ ਪਹਿਲਾਂ ਵਿਜੈ ਸਰਦੇਸਾਈ ਅਤੇ ਉਨ੍ਹਾਂ ਦੀ ਪਾਰਟੀ ਦੇ ਤਿੰਨੇ ਵਿਧਾਇਕਾਂ ਸਮੇਤ ਐਮਜੀਪੀ ਦੇ ਤਿੰਨ ਵਿਧਾਇਕਾਂ ਨੇ ਸੂਬਾ ਟਰਾਂਸਪੋਰਟ ਮੰਤਰੀ ਸੁਦੀਨ ਧਵਲੀਕਰ ਦੀ ਅਗਵਾਈ ਹੇਠ ਇਕ ਮੀਟਿੰਗ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵਿਜੈ ਸਰਦੇਸਾਈ ਨੇ ਕਿਹਾ ਕਿ ਕਿਸੇ ਗੈਰ ਵਿਧਾਇਕ ਨੂੰ ਮੁੱਖ ਮੰਤਰੀ ਬਣਾਉਣ ਦੀ ਸਲਾਹ ਮਿਲੀ ਹੈ, ਅਸੀਂ ਉਸ ਉਤੇ ਵੀ ਵਿਚਾਰ ਕਰ ਰਹੇ ਹਾਂ।
 

Location: India, Goa, Panaji

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement