ਚੀਨ ਦੇ ਅਰਥਚਾਰੇ ਨੇ ਦਰਜ ਕੀਤੀ ਰਿਕਾਰਡ 18.3 ਦੀ ਵਾਧਾ ਦਰ
Published : Apr 17, 2021, 8:12 am IST
Updated : Apr 17, 2021, 8:13 am IST
SHARE ARTICLE
China's economy
China's economy

ਚੀਨ ਦੀ ਕਮਿਊਨਿਸਟ ਸਰਕਾਰ ਨੇ ਪਿਛਲੇ ਸਾਲ ਮਾਰਚ ਵਿਚ ਕੋਰੋਨਾ ’ਤੇ ਜਿੱਤ ਹਾਸਲ ਕਰਨ ਦਾ ਕੀਤਾ ਸੀ ਐਲਾਨ

ਬੀਜਿੰਗ : ਚੀਨ ਦੀ ਆਰਥਕਤਾ ਨੇ 2021 ਦੀ ਪਹਿਲੀ ਤਿਮਾਹੀ ਵਿਚ ਰਿਕਾਰਡ ਵਾਧਾ ਦਰਜ ਕੀਤਾ  ਹੈ। ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ (ਐਨਬੀਸੀ) ਦੇ ਅੰਕੜਿਆਂ ਅਨੁਸਾਰ ਪਹਿਲੀ ਤਿਮਾਹੀ ’ਚ ਚੀਨ ਦੀ ਜੀ.ਡੀ.ਪੀ. ਵਾਧਾ ਦਰ ਸਾਲ ਦਰ ਸਾਲ ਆਧਾਰ ’ਤੇ 18.3 ਫ਼ੀ ਸਦੀ ਦਰਜ ਕੀਤੀ ਗਈ।

Xi JinpingXi Jinping

ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ, 1993 ਵਿਚ ਅੰਕੜੇ ਪਹਿਲੀ ਵਾਰ ਪ੍ਰਕਾਸ਼ਤ ਕੀਤੇ ਜਾਣ ਤੋਂ ਬਾਅਦ ਇਹ ਕਿਸੇ ਵੀ ਤਿਮਾਹੀ ਵਿਚ ਸੱਭ ਤੋਂ ਵੱਧ ਵਿਕਾਸ ਦਰ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਅਨੁਸਾਰ  ਦੋ ਅੰਕੀ ਵਾਧੇ ਨਾਲ 2020 ਅਤੇ 2021 ਦੀ ਪਹਿਲੀ ਤਿਮਾਹੀ ਦਾ ਔਸਤ ਵਾਧਾ 2019 ਦੀ ਤੁਲਨਾ ਵਿਚ ਪੰਜ ਫ਼ੀਸਦੀ ਬੈਠਦਾ ਹੈ।

ChinaChina

ਚੀਨ ਦੀ ਕਮਿਊਨਿਸਟ ਸਰਕਾਰ ਨੇ ਪਿਛਲੇ ਸਾਲ ਮਾਰਚ ਵਿਚ ਕੋਰੋਨਾ ’ਤੇ ਜਿੱਤ ਹਾਸਲ ਕਰਨ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਹੁਣ ਨਿਰਮਾਨ ਗਤੀਵਿਧੀਆਂ, ਵਾਹਨ ਵਿਕਰੀ ਅਤੇ ਗਾਹਕ ਗਤੀਵਿਧੀਆਂ ਕਾਫੀ ਹੱਦ ਤਕ ਮਹਾਂਮਾਰੀ ਦੇ ਪਹਿਲਾਂ ਵਾਲੇ ਪੱਧਰ ’ਤੇ ਪਹੁੰਚ ਗਈ ਹੈ। ਸਾਲ 2020 ਵਿਚ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਰਥਵਿਵਸਥਾ 2.3 ਫ਼ੀਸਦੀ ਵੱਧ ਕੇ 15.420 ਅਰਬ ਡਾਲਰ ’ਤੇ ਪਹੁੰਚ ਗਈ। 

Corona Virus Corona Virus

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement