ਮੁਸਲਮਾਨ ਸਮਝ ਸਿੱਖ ਵਿਅਕਤੀ ’ਤੇ ਕੀਤਾ ਹਮਲਾ, ਚਿਹਰੇ ‘ਤੇ ਸੁੱਟੀ ਗਰਮ ਕੌਫ਼ੀ
Published : Feb 17, 2019, 7:26 pm IST
Updated : Feb 17, 2019, 7:26 pm IST
SHARE ARTICLE
Sikh Man
Sikh Man

ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਸਿੱਖ ਵਿਅਕਤੀ ਨੂੰ ਮੁਸਲਮਾਨ ਸਮਝ ਕੇ...

ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਸਿੱਖ ਵਿਅਕਤੀ ਨੂੰ ਮੁਸਲਮਾਨ ਸਮਝ ਕੇ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਮੁਲਜ਼ਮ ਨੇ ਸਿੱਖ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਉਸ ਦੇ ਚਿਹਰੇ ਉਤੇ ਗਰਮ ਕੌਫ਼ੀ ਤੱਕ ਸੁੱਟ ਦਿਤੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਬੀਤੇ ਬੁੱਧਵਾਰ ਮੈਰਿਸਵਿਲੇ ਰਾਤ ਦੇ ਦੋ ਵਜੇ ਕ੍ਰਾਇਨ ਨੇ ਸਟੋਰ 'ਤੇ ਪਹੁੰਚ ਕੇ ਖ਼ੁਦ ਕੌਫ਼ੀ ਤਿਆਰ ਕੀਤੀ, ਜਿੱਥੇ ਸਿੱਖ ਵਿਅਕਤੀ ਕਲਰਕ ਵਜੋਂ ਨੌਕਰੀ ਕਰਦਾ ਹੈ।

ਜਦੋਂ ਕ੍ਰਾਇਨ ਬਗ਼ੈਰ ਪੈਸੇ ਦਿਤੇ ਉੱਥੋਂ ਜਾਣ ਲੱਗਾ ਤਾਂ ਸਿੱਖ ਕਲਰਕ ਨੇ ਉਸ ਨੂੰ ਰੋਕਿਆ। ਕ੍ਰਾਇਨ ਨੇ ਉਸ ਦੇ ਘਸੁੰਨ ਮਾਰਿਆ ਤੇ ਫਰਾਰ ਹੋਣ ਤੋਂ ਪਹਿਲਾਂ ਕਲਰਕ ਦੇ ਚਿਹਰੇ 'ਤੇ ਤੱਤੀ ਕੌਫ਼ੀ ਸੁੱਟ ਦਿਤੀ। ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਕ੍ਰਾਇਨ ਦੀ ਗ੍ਰਿਫ਼ਤਾਰੀ ਕੀਤੀ ਤੇ ਪੁੱਛਗਿੱਛ ਵਿਚ ਉਸ ਦੇ ਇਕ ਹੋਰ ਹਮਲਾ ਵਿਚ ਸ਼ਾਮਲ ਹੋਣ ਬਾਰੇ ਵੀ ਪਤਾ ਲੱਗਾ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਹੈ ਤੇ ਉਸ ਨੇ ਸਿੱਖ ਨੂੰ ਵੀ ਮੁਸਲਮਾਨ ਹੋਣ ਦੇ ਭੁਲੇਖੇ ਮਾਰ ਬੈਠਾ।

ਜੌਹਨ ਕ੍ਰਾਇਨ ਨੂੰ ਯੂਬਾ ਸਿਟੀ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ ਹੈ ਤੇ ਉਸ ਦੇ ਨਸਲੀ ਹਮਲੇ ’ਤੇ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ, ਸਿੱਖ ਜਥੇਬੰਦੀਆਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਤੇ ਪੁਲਿਸ ਵਲੋਂ ਹਮਲੇ ਨੂੰ ਨਸਲੀ ਮੰਨਦੇ ਹੋਏ ਕੀਤੀ ਕਾਰਵਾਈ 'ਤੇ ਤਸੱਲੀ ਵੀ ਪ੍ਰਗਟਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement