ਟਿਕਟਾਕ ’ਤੇ ਪਾਬੰਦੀ ਲਗਾਉਣਾ ਚੀਨ ਦੀ ਨਿਗਰਾਨੀ ’ਚੋਂ ਵੱਡਾ ਹਥਿਆਰ ਖੋਹਣ ਵਾਂਗ ਹੈ: ਅਮਰੀਕੀ ਅਧਿਕਾਰੀ
Published : Jul 16, 2020, 12:05 pm IST
Updated : Jul 16, 2020, 12:06 pm IST
SHARE ARTICLE
File Photo
File Photo

ਅਮਰੀਕਾ ਵਿਚ ਵੀ ਜਲਦੀ ਹੀ ਬੈਨ ਹੋ ਸਕਦੈ ਟਿਕਟਾਕ

ਵਾਸ਼ਿੰਗਟਨ, 15 ਜੁਲਾਈ : ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਰਗੇ ਦੇਸ਼ਾਂ ਵਲੋਂ ਟਿਕ ਟਾਕ ਵਰਗੀਆਂ ਮੋਬਾਇਲ ਐਪ ’ਤੇ ਪਾਬੰਦੀ ਲਗਾਉਣਾ ਚੀਨ ਦੇ ਨਿਗਰਾਨੀ ਦੇ ਕੰਮ ’ਚੋਂ ਇਕ ਵੱਡਾ ਹਥਿਆਰ ਖੋਹਣ ਦੇ ਸਮਾਨ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬਰਾਇਨ ਨੇ ਫਾਕਸ ਨਿਊਜ਼ ਰੇਡੀਉ ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ ਕਿ ਟਰੰਪ ਪ੍ਰਸ਼ਾਸਨ ਚੀਨੀ ਐਪ ਟਿਕਟਾਕ, ਵੀਚੈਟ ਅਤੇ ਕੁੱਝ ਹੋਰ ’ਤੇ ‘‘ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।’’

ਉਨ੍ਹਾਂ ਨੇ ਟਿਕਟਾਕ ਵਰਗੇ ਐਪ ਤੋਂ ਪੈਦਾ ਹੋ ਰਹੇ ਖ਼ਤਰੇ ’ਤੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਭਾਰਤ ਨੇ ਪਹਿਲਾਂ ਹੀ ਉਨ੍ਹਾਂ ਐਪਸ ’ਤੇ ਪਾਬੰਦੀ ਲਗਾ ਦਿਤੀ ਹੈ। ਜੇਕਰ ਭਾਰਤ ਅਤੇ ਅਮਰੀਕਾ ਵਿਚ ਇਨ੍ਹਾਂ ਐਪਸ ਦੇ ਇਸਤੇਮਾਲ ’ਤੇ ਪਾਬੰਦੀ ਲੱਗ ਜਾਂਦੀ ਹੈ ਤਾਂ ਕੁੱਝ ਪਛਮੀ ਦੇਸ਼ਾਂ ਵਿਚ ਵੀ ਪਾਬੰਦੀ ਲੱਗ ਜਾਵੇਗੀ, ਜਿਸ ਦੇ ਨਾਲ ਸੀਸੀਪੀ (ਚਾਈਨੀਜ਼ ਕੰਮਿਊਨਿਸਟ ਪਾਰਟੀ) ਦੇ ਜਾਸੂਸੀ ਜਾਂ ਨਿਗਰਾਨੀ ਦੇ ਕੰਮ ’ਚੋਂ ਇਕ ਵੱਡਾ ਹਥਿਆਰ ਖੋਹ ਲਿਆ ਜਾਵੇਗਾ। 

ਓਬਰਾਇਨ ਨੇ ਕਿਹਾ, ‘ਜੋ ਬੱਚੇ ਟਿਕਟਾਕ ਦਾ ਇਸਤੇਮਾਲ ਕਰ ਰਹੇ ਹਨ... ਅਤੇ ਇਹ ਮਜ਼ੇਦਾਰ ਹੋ ਸਕਦਾ ਹੈ... ਪਰ ਕਈ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ਵੀ ਹਨ ਜਿਨ੍ਹਾਂ ਦਾ ਉਹ ਇਸਤੇਮਾਲ ਕਰ ਸਕਦੇ ਹੈ। ਉਹ ਤੁਹਾਡੇ ਸਾਰੇ ਨਿੱਜੀ ਡਾਟਾ ਲੈ ਰਹੇ ਹਨ, ਤੁਹਾਡਾ ਸਭ ਤੋਂ ਵਿਅਕਤੀਗਤ ਡਾਟਾ ਲੈ ਰਹੇ ਹਨ। ਉਹ ਇਹ ਪਤਾ ਲਗਾ ਰਹੇ ਹਨ ਕਿ ਤੁਹਾਡੇ ਦੋਸਤ ਕੌਣ ਹਨ, ਤੁਹਾਡੇ ਮਾਤਾ-ਪਿਤਾ ਕੌਣ ਹਨ। ਉਹ ਤੁਹਾਡੇ ਸਾਰੇ ਸਬੰਧਾਂ ਦਾ ਪਤਾ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸੂਚਨਾ ਸਿੱਧਾ-ਸਿੱਧਾ ਚੀਨ ਵਿਚ ਸੁਪਰ ਕੰਪਿਊਟਰਸ ਵਿਚ ਜਾ ਰਹੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement