ਅਮਰੀਕਾ ਨੇ ਚੀਨ ਤੋਂ ਬੁੱਧ ਧਰਮ ਦੇ 11ਵੇਂ ਪੰਚੇਨ ਲਾਮਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ
Published : May 16, 2020, 2:28 am IST
Updated : May 16, 2020, 2:28 am IST
SHARE ARTICLE
File Photo
File Photo

6 ਸਾਲ ਦੀ ਉਮਰ 'ਚ ਕੀਤਾ ਸੀ ਗ੍ਰਿਫ਼ਤਾਰ

ਵਾਸ਼ਿੰਗਟਨ, 15 ਮਈ: ਅਮਰੀਕਾ ਨੇ ਚੀਨ ਤੋਂ ਬੁੱਧ ਧਰਮ ਦੇ ਤਿੱਬਤੀ 11ਵੇਂ ਪੰਚੇਨ ਲਾਮਾ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। 25 ਸਾਲ ਪਹਿਲਾਂ ਜਦੋਂ ਪੰਚੇਨ ਲਾਮਾ 6 ਸਾਲਾਂ ਦਾ ਸੀ, ਤਾਂ ਉਸ ਨੂੰ ਚੀਨੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਤਿੱਬਤ ਦੇ ਗਝੁਨ ਚੋਕੀ ਨਿਆਮਾ ਨੂੰ 1995 ਵਿਚ 11ਵਾਂ ਪੰਚਨ ਲਾਮਾ ਐਲਾਨਿਆ ਗਿਆ ਸੀ। ਪੰਚੇਨ ਲਾਮਾ ਤਿੱਬਤ ਵਿਚ ਦਲਾਈ ਲਾਮਾ ਤੋਂ ਬਾਅਦ ਬੁੱਧ ਧਰਮ ਵਿਚ ਦੂਜਾ ਸੱਭ ਤੋਂ ਵੱਡਾ ਅਧਿਆਤਮਕ ਅਹੁਦਾ ਹੈ। ਇਸ ਐਲਾਨ ਤੋਂ ਕੁੱਝ ਦਿਨ ਬਾਅਦ ਨਾਇਮਾ ਲਾਪਤਾ ਹੋ ਗਿਆ ਸੀ ਅਤੇ ਵਿਸ਼ਵ ਦੇ ਸੱਭ ਤੋਂ ਘੱਟ ਉਮਰ ਦੇ ਰਾਜਨੀਤਕ ਕੈਦੀ ਬਣ ਗਏ ਸੀ।

File photoFile photo

ਅੰਤਰਰਾਸ਼ਟਰੀ ਧਾਰਮਕ ਅਜ਼ਾਦੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸੈਮ ਬ੍ਰਾਉਨਬੈਕ ਨੇ ਵੀਰਵਾਰ ਨੂੰ ਇਕ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਦਸਿਆ, ''ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਹੈ”ਅਤੇ ਅਸੀਂ ਚੀਨੀ ਅਧਿਕਾਰੀਆਂ 'ਤੇ ਪੰਚੇਨ ਲਾਮਾ ਨੂੰ ਰਿਹਾ ਕਰਨ ਲਈ ਦਬਾਅ ਬਣਾਉਣਾ ਜਾਰੀ ਰੱਖਾਂਗੇ। ਦੁਨੀਆਂ ਨੂੰ ਦੱਸੋ ਕਿ ਉਹ ਕਿੱਥੇ ਹੈ।'' ਇਕ ਸਵਾਲ ਦੇ ਜਵਾਬ ਵਿਚ ਬ੍ਰਾਉਨਬੈਕ ਨੇ ਕਿਹਾ ਕਿ ਚੀਨ ਅਗਲਾ ਦਲਾਈ ਲਾਮਾ ਨਿਯੁਕਤ ਕਰਨ ਦੇ ਅਧਿਕਾਰ ਬਾਰੇ ਲਗਾਤਾਰ ਗੱਲ ਕਰਦਾ ਰਿਹਾ ਹੈ, ਹਾਲਾਂਕਿ ਉਸ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਇਸ ਦੌਰਾਨ, ਅਮਰੀਕੀ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ਼ਰੀਡਮ (ਯੂ.ਐਸ.ਸੀ.ਆਈ.ਆਰ.ਐਫ਼.) ਨੇ ਦੁਬਾਰਾ ਵਿਦੇਸ਼ ਮੰਤਰਾਲੇ ਤੋਂ ਉਸ ਨੂੰ ਤਿੱਬਤੀ ਮਾਮਲਿਆਂ ਦੇ ਵਿਸ਼ੇਸ਼ ਕੋ-ਆਰਡੀਨੇਟਰ ਦੇ ਅਹੁਦੇ 'ਤੇ ਭਰਤੀ ਕਰਨ ਦੀ ਮੰਗ ਕੀਤੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement